ਜ਼ੀਰਕਪੁਰ 7 ਅਪ੍ਰੈਲ 2025 (ਗੁਰਪ੍ਰੀਤ ਸਿੰਘ): ਵਿਸ਼ਵਾਸ ਫਾਊਂਡੇਸ਼ਨ ਪੰਚਕੁਲਾ ਅਤੇ ਇੰਡੀਅਨ ਰੈੱਡ ਕਰਾਸ ਸੋਸਾਇਟੀ ਜ਼ਿਲ੍ਹਾ ਸ਼ਾਖਾ ਮੋਹਾਲੀ ਵੱਲੋਂ ਗਰਮੀਆਂ ਦੌਰਾਨ ਹਸਪਤਾਲਾਂ ਵਿੱਚ ਖੂਨ ਦੀ ਕਮੀ ਨੂੰ ਪੂਰਾ ਕਰਨ ਲਈ ਇੱਕ ਖੂਨਦਾਨ ਕੈਂਪ ਜ਼ੀਰਕਪੁਰ ਵਿਖੇ ਮੈਟਰੋ ਸਟੋਰ ਨੇੜੇ ਲਗਾਇਆ ਗਿਆ। ਕੈਂਪ ਗੁਰੂਦੇਵ ਸ੍ਰੀ ਸਵਾਮੀ ਵਿਸ਼ਵਾਸ ਜੀ ਦੇ ਆਸ਼ੀਰਵਾਦ ਹੇਠ ਆਯੋਜਿਤ ਕੀਤਾ ਗਿਆ।
ਇਹ ਖੂਨਦਾਨ ਕੈਂਪ ਜ਼ੀਰਕਪੁਰ ਵਿਖੇ ਮੈਟਰੋ ਸਟੋਰ ਨੇੜੇ ਲਗਾਇਆ ਗਿਆ। ਕੈਂਪ ਵਿੱਚ 55 ਦਾਨੀਆਂ ਨੇ ਖ਼ੂਨਦਾਨ ਕਰਨ ਲਈ ਰਜਿਸਟ੍ਰੇਸ਼ਨ ਕਰਵਾਈ, ਜਿਨ੍ਹਾਂ ਵਿੱਚੋਂ 7 ਨੂੰ ਸਿਹਤ ਸਬੰਧੀ ਸਮੱਸਿਆਵਾਂ ਕਾਰਨ ਖ਼ੂਨਦਾਨ ਕਰਨ ਤੋਂ ਇਨਕਾਰ ਕਰ ਦਿੱਤਾ ਗਿਆ। ਬਲੱਡ ਬੈਂਕ ਐਮ ਕੇਅਰ ਬਲੱਡ ਸੈਂਟਰ ਜ਼ੀਰਕਪੁਰ ਦੀ ਟੀਮ ਨੇ ਡਾ: ਕਾਰਤਿਕ ਅਗਰਵਾਲ ਦੀ ਦੇਖ-ਰੇਖ ਹੇਠ 48 ਯੂਨਿਟ ਖ਼ੂਨ ਇਕੱਤਰ ਕੀਤਾ।
ਵਿਸ਼ਵਾਸ ਫਾਊਂਡੇਸ਼ਨ ਦੀ ਪ੍ਰਧਾਨ ਸਾਧਵੀ ਨੀਲਿਮਾ ਵਿਸ਼ਵਾਸ ਨੇ ਕਿਹਾ ਕਿ ਲੋਕਾਂ ਵਿੱਚ ਇਹ ਗਲਤ ਧਾਰਨਾ ਹੈ ਕਿ ਖੂਨਦਾਨ ਕਰਨ ਨਾਲ ਸਰੀਰ ਵਿੱਚ ਕਮਜ਼ੋਰੀ ਆਉਂਦੀ ਹੈ। ਖੂਨਦਾਨ ਕਰਨ ਨਾਲ ਕੋਈ ਕਮਜ਼ੋਰੀ ਨਹੀਂ ਆਉਂਦੀ, ਸਗੋਂ ਹਰ ਵਿਅਕਤੀ ਨੂੰ 90 ਦਿਨਾਂ ਵਿੱਚ ਇੱਕ ਵਾਰ ਖੂਨਦਾਨ ਕਰਨਾ ਚਾਹੀਦਾ ਹੈ। ਇਸ ਨਾਲ ਲੋੜਵੰਦਾਂ ਦੀ ਮਦਦ ਹੁੰਦੀ ਹੈ ਅਤੇ ਸਰੀਰ ਵੀ ਤੰਦਰੁਸਤ ਰਹਿੰਦਾ ਹੈ।
ਖੂਨਦਾਨ ਵਰਗਾ ਨੇਕ ਕਾਰਜ ਸਭ ਤੋਂ ਵੱਡੀ ਸੇਵਾ
ਇਸ ਖੂਨਦਾਨ ਕੈਂਪ ਵਿੱਚ ਆਏ ਸਾਰੇ ਖੂਨਦਾਨੀਆਂ ਨੂੰ ਪ੍ਰਸ਼ੰਸਾ ਪੱਤਰ ਅਤੇ ਤੋਹਫੇ ਦੇ ਕੇ ਉਤਸ਼ਾਹਿਤ ਕੀਤਾ ਗਿਆ। ਇਸ ਮੌਕੇ ‘ਤੇ ਵਿਸ਼ਵਾਸ ਫਾਊਂਡੇਸ਼ਨ ਤੋਂ ਡਾ: ਪ੍ਰੇਮ ਨਾਥ ਬਾਂਸਲ, ਸੰਦੀਪ ਪਰਮਾਰ, ਪਵਨ ਗਰਗ, ਬ੍ਰਿਜ ਮਹਾਜਨ, ਸਤੀਆ ਭੂਸ਼ਨ ਖੁਰਾਨਾ ਅਤੇ ਹੋਰ ਪਤਵੰਤੇ ਮੌਜੂਦ ਰਹੇ।