ਨੈਸ਼ਨਲ ਟਾਈਮਜ਼ ਬਿਊਰੋ :- ਬੋਰਡ ਦੀਆਂ ਪ੍ਰੀਖਿਆਵਾਂ ਦੇ ਨਾਂ ਤੋਂ ਹੀ ਬੱਚੇ ਡਰ ਜਾਂਦੇ ਹਨ। ਬੋਰਡ ਦਾ ਨਾਮ ਹੀ ਉਹਨਾਂ ਨੂੰ ਇੱਕ ਹਊਆ ਲੱਗਦਾ ਹੈ। ਉਹਨਾਂ ਦੇ ਮਨ ਵਿੱਚ ਇੱਕ ਡਰ ਹੁੰਦਾ ਹੈ ਕਿ ਜੇਕਰ ਫੇਲ ਹੋ ਗਏ ਤਾਂ ਕੀ ਹੋਵੇਗਾ? ਬੋਰਡ ਪ੍ਰੀਖਿਆਵਾਂ ਤੋਂ ਪਹਿਲਾਂ ਬੱਚਿਆਂ ਦੇ ਉੱਪਰ ਮੈਂਟਲ ਪ੍ਰੈਸ਼ਰ ਹੁੰਦਾ ਹੈ। ਪੜਾਈ ਦਾ ਪ੍ਰੈਸ਼ਰ ਹੁੰਦਾ ਹੈ। ਚੰਗੇ ਨੰਬਰ ਪ੍ਰਾਪਤ ਕਰਨ ਦੇ ਚੱਕਰ ਵਿੱਚ ਬੱਚੇ ਅੰਦਰੋਂ ਅੰਦਰ ਘੁਟਣ ਲੱਗਦੇ ਹਨ। ਇਹੋ ਜਿਹੇ ਸਥਿਤੀ ਵਿੱਚ ਮਾਪਿਆਂ ਦਾ ਫਰਜ਼ ਬਣਦਾ ਹੈ ਕਿ ਉਹ ਆਪਣੇ ਬੱਚਿਆਂ ਦੇ ਬੋਰਡ ਪ੍ਰੀਖਿਆਵਾਂ ਦੀ ਤਿਆਰੀ ਵਿੱਚ ਆਪਣਾ ਯੋਗਦਾਨ ਦੇਣ।
ਬਿਨਾਂ ਕਿਸੇ ਤਨਾਵ ਤੋਂ ਬੱਚੇ ਨੂੰ ਪ੍ਰੀਖਿਆ ਦੀ ਤਿਆਰੀ ਕਰਨ ਦੀ ਸਲਾਹ ਦਿੱਤੀ ਜਾ ਸਕਦੀ ਹੈ। ਮਾਪਿਆਂ ਨੂੰ ਆਪਣੇ ਬੱਚਿਆਂ ਨਾਲ ਪਿਆਰ ਨਾਲ ਗੱਲ ਕਰਨੀ ਚਾਹੀਦੀ ਹੈ। ਉਹਨਾਂ ਦੇ ਉੱਪਰ ਕਿਸੇ ਵੀ ਤਰ੍ਹਾਂ ਦਾ ਪ੍ਰੈਸ਼ਰ ਜਾਂ ਸਟਰੈਸ ਨਹੀਂ ਪਾਉਣਾ ਚਾਹੀਦਾ। ਬੱਚਿਆਂ ਨੂੰ ਉਹਨਾਂ ਦੀ ਲਰਨਿੰਗ ਪ੍ਰੋਸੈਸ ਦੇ ਵਿੱਚ ਮਦਦ ਕਰਨੀ ਚਾਹੀਦੀ ਹੈ। ਬੱਚਾ ਕਿਸ ਚੀਜ਼ ਦੀ ਤਿਆਰੀ ਕਰ ਰਿਹਾ ਹੈ ਉਸ ਨੂੰ ਦੇਖਣਾ ਚਾਹੀਦਾ ਹੈ। ਮਾਪਿਆਂ ਦੀ ਕੀਤੀ ਗਈ ਮਦਦ ਬੱਚਿਆਂ ਲਈ ਕਾਫੀ ਮਦਦਗਾਰ ਹੁੰਦੀ ਹੈ। ਪ੍ਰੀਖਿਆਵਾਂ ਦੇ ਦਿਨਾਂ ਵਿੱਚ ਬੱਚਿਆਂ ਨੂੰ ਸੋਸ਼ਲ ਮੀਡੀਆ ਤੋਂ ਬਿਲਕੁਲ ਦੂਰ ਰੱਖਣਾ ਚਾਹੀਦਾ ਹੈ। ਕਈ ਵਾਰ ਸੋਸ਼ਲ ਮੀਡੀਆ ਤੇ ਬੋਰਡ ਸਬੰਧੀ ਦੱਸੀਆਂ ਗਈਆਂ ਗੱਲਾਂ ਸੁਣ ਕੇ ਜਾਂ ਦੇਖ ਕੇ ਬੱਚੇ ਪ੍ਰੈਸ਼ਰ ਵਿੱਚ ਆ ਜਾਂਦੇ ਹਨ ਅਤੇ ਸਟਰੈਸ ਵਿੱਚ ਚਲੇ ਜਾਂਦੇ ਹਨ।
ਬੱਚਿਆਂ ਦੇ ਮਨ ਨੂੰ ਸ਼ਾਂਤ ਰੱਖਣ ਲਈ ਉਹਨਾਂ ਨੂੰ ਕਸਰਤ ਜਾਂ ਯੋਗਾ ਕਰਨ ਲਈ ਪ੍ਰੇਰਤ ਕੀਤਾ ਜਾ ਸਕਦਾ ਹੈ। ਬੱਚਿਆਂ ਨੂੰ ਸਾਰਾ ਦਿਨ ਪੜ੍ਨ ਲਈ ਨਹੀਂ ਕਹਿਣਾ ਚਾਹੀਦਾ ਕੁਝ ਸਮਾਂ ਉਹਨਾਂ ਨੂੰ ਖੇਲਣ -ਕੁੱਦਣ ਦਾ ਵੀ ਮਿਲਣਾ ਚਾਹੀਦਾ ਹੈ। ਹੈ। ਬੱਚੇ ਦੀ ਜੋ ਹੌਬੀ ਹੈ ਉਸ ਨੂੰ ਵੀ ਕਰਨ ਦੇਣਾ ਚਾਹੀਦਾ ਹੈ। ਮਾਪਿਆਂ ਨੂੰ ਆਪਸੀ ਸਬੰਧ ਬੜੇ ਪਿਆਰ ਵਾਲੇ ਰੱਖਣੇ ਚਾਹੀਦੇ ਹਨ। ਬੋਰਡ ਪ੍ਰੀਖਿਆਵਾਂ ਦੌਰਾਨ ਘਰ ਦੇ ਵਿੱਚ ਬਹੁਤ ਸ਼ਾਂਤ ਮਾਹੌਲ ਹੋਣਾ ਚਾਹੀਦਾ ਹੈ। ਇਸ ਨਾਲ ਬੱਚਾ ਖੁਸ਼ ਰਹੇਗਾ ਅਤੇ ਚੰਗੀ ਤਰ੍ਹਾਂ ਆਪਣੀ ਪ੍ਰੀਖਿਆ ਦੀ ਤਿਆਰੀ ਕਰੇਗਾ। ਮਾਪਿਆਂ ਨੂੰ ਆਪਣੇ ਬੱਚੇ ਦੀ ਹੋਰਨਾਂ ਬੱਚਿਆਂ ਨਾਲ ਤੁਲਨਾ ਨਹੀਂ ਕਰਨੀ ਚਾਹੀਦੀ। ਅਜਿਹਾ ਕਰਨ ਨਾਲ ਬੱਚੇ ਵਿੱਚ ਹੀਣ ਭਾਵਨਾ ਪੈਦਾ ਹੋ ਸਕਦੀ ਹੈ ਅਤੇ ਉਸਦਾ ਆਉਣ ਵਾਲੇ ਭਵਿੱਖ ਵਿੱਚ ਨੁਕਸਾਨ ਹੋ ਸਕਦਾ ਹੈ।
ਲੇਖਣੀ- ਹਰਜਿੰਦਰ ਕੌਰ
ਸਰਕਾਰੀ ਪ੍ਰਾਇਮਰੀ ਸਕੂਲ ਮੀਰਪੁਰ (ਮੋਹਾਲੀ)
7657894853