ਬਾਲੀਵੁੱਡ ਅਦਾਕਾਰ ਰਜ਼ਾ ਮੁਰਾਦ ਅਟਾਰੀ ਸਰਹੱਦ ਤੇ ਪਰੇਡ ਵੇਖਣ ਲਈ ਪੁੱਜੇ

ਬਾਲੀਵੁੱਡ ਅਦਾਕਾਰ ਰਜ਼ਾ ਮੁਰਾਦ ਅਟਾਰੀ ਸਰਹੱਦ ਤੇ ਪਰੇਡ ਵੇਖਣ ਲਈ ਪੁੱਜੇ

ਅੰਮ੍ਰਿਤਸਰ, ਨੈਸ਼ਨਲ ਟਾਈਮਜ਼ ਬਿਊਰੋ :- ਅਟਾਰੀ ਬਾਰਡਰ ਬਾਲੀਵੁੱਡ ਅਦਾਕਾਰ ਰਜ਼ਾ ਮੁਰਾਦ ਬੀਤੇ ਸ਼ਾਮ ਅਟਾਰੀ ਬਾਰਡਰ ਤੇ ਇੰਡੋ ਪਾਕ ਪਰੇਡ ਵੇਖਣ ਦੇ ਲਈ ਪੁੱਜੇ ਅਟਾਰੀ ਸਰਹੱਦ ਤੇ ਬੀਐੱਸਐਫ ਵੱਲੋਂ ਅਦਾਕਾਰ ਰਜ਼ਾ ਮੁਰਾਦ ਨੂੰ ਉਹਨਾਂ ਦੇ ਆਉਣ ਤੇ ਨਿੱਘਾ ਸਵਾਗਤ ਕੀਤਾ ਗਿਆ ਅਟਾਰੀ ਸਰਹੱਦ ਤੇ ਜਿੱਥੇ ਅਦਾਕਾਰ ਰਜ਼ਾ ਮੁਰਾਦ ਨੇ ਪਰੇਡ ਦਾ ਅਨੰਦ ਮਾਣਿਆ ਉਥੇ ਪਹੁੰਚੇ ਦਰਸ਼ਕਾਂ ਦੇ ਨਾਲ ਮੁਲਾਕਾਤ ਵੀ ਕੀਤੀ ! ਪਰੇਡ ਵੇਖਣ ਤੋਂ ਬਾਅਦ ਬਾਲੀਵੁੱਡ ਅਦਾਕਾਰ ਰਜ਼ਾ ਮੁਰਾਦ ਨੇ ਦੱਸਿਆ ਕਿ ਮੈਂ ਜਦੋ ਵੀ ਪੰਜਾਬ ਆਉਂਦਾ ਹਾ ਤਾਂ ਮੈਂ ਬਾਰਡਰ ਤੇ ਹੁੰਦੀ ਪਰੇਡ ਨੂੰ ਵੇਖਣ ਤੋਂ ਬਿਨਾ ਮੈਂ ਵਾਪਿਸ ਨਹੀਂ ਜਾਂਦਾ ਮੈਂ ਜਦ ਵੀ ਆਉਂਦਾ ਹਾ ਤਾ ਬੀਐੱਸਐਫ ਵੱਲੋਂ ਬਹੁਤ ਪਿਆਰ ਮਿਲਦਾ ਹੈ ਤੇ ਇਥੇ ਆ ਕੇ ਇੱਕ ਵੱਖਰਾ ਹੀ ਜਜ਼ਬਾ ਆਪਣੇ ਦੇਸ਼ ਦੇ ਪ੍ਰਤੀ ਹੁੰਦਾ ਹੈ ਜੋ ਮੈਂ ਬਿਆਨ ਨਹੀਂ ਕਰ ਸਕਦਾ ਤੇ ਮੇਰਾ ਸਲੂਟ ਹੈ ਉਨ੍ਹਾਂ ਅਫਸਰਾਂ ਨੂੰ ਜੋ ਇਸ ਪਰੇਡ ਨੂੰ ਕਰਦੇ ਹਨ

By Gurpreet Singh

Leave a Reply

Your email address will not be published. Required fields are marked *