ਬਾਰਡਰ-2 ਦੇ ਟੀਜ਼ਰ ਨੂੰ ਹਰੀ ਝੰਡੀ, ਇਸ ਦਿਨ ਹੋਵੇਗਾ ਰਿਲੀਜ਼, ਦਿਲਜੀਤ ਦਾ ਹੋਇਆ ਸੀ ਵਿਰੋਧ

ਨੈਸ਼ਨਲ ਟਾਈਮਜ਼ ਬਿਊਰੋ :- ਜਾਣਕਾਰੀ ਮੁਤਾਬਕ ਇਸ ਫ਼ਿਲਮ ਦਾ ਪਹਿਲਾਂ ਅਨਾਊਸਮੈਂਟ ਟੀਜ਼ਰ 1 ਮਿੰਟ 10 ਸਕਿੰਟ ਦਾ ਹੋਵੇਗਾ। ਇਸ ਦੇ ਨਾਲ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹ ਅਨਾਊਂਸਮੈਂਟ ਟੀਜ਼ਰ 15 ਅਗਸਤ ਨੂੰ ਰਿਲੀਜ਼ ਕੀਤਾ ਜਾ ਸਕਦਾ ਹੈ, ਤਾਂ ਜੋ ਫਿਲਮ ਦੇ ਦੇਸ਼ ਭਗਤੀ ਵਾਲੇ ਜੋਸ਼ ਤੇ ਭਾਰਤ-ਪਾਕਿਸਤਾਨ ਦੇ ਇਤਿਹਾਸ ਨੂੰ ਸਹੀ ਸਮੇਂ ‘ਤੇ ਦਰਸ਼ਕਾਂ ਤੱਕ ਪਹੁੰਚਾਇਆ ਜਾ ਸਕੇ।

ਲੋਕਾਂ ‘ਚ ਭਾਰੀ ਵਿਰੋਧ ਵਿਚਕਾਰ ਦਿਲਜੀਤ ਦੋਸਾਂਝ ਦੀ ਫਿਲਮ ‘ਬਾਰਡਰ-2’ ਦਾ ਪਹਿਲਾ ਟੀਜ਼ਰ ਬਣ ਕੇ ਤਿਆਰ ਹੋ ਗਿਆ ਹੈ। ਖਾਸ ਗੱਲ ਇਹ ਹੈ ਕਿ ਇਸ ਟੀਜ਼ਰ ਨੂੰ ਸੈਂਸਰ ਬੋਰਡ (ਸੀਬੀਐਫਸੀ) ਨੇ U/A ਸਰਟੀਫਿਕੇਟ ਦਿੰਦੇ ਹੋਏ ਇਜਾਜ਼ਤ ਦੇ ਦਿੱਤੀ ਹੈ। 1997 ਦੀ ਬਲਾਕਬਸਟਰ ‘ਬਾਰਡਰ’ ਦੇ ਇਸ ਸੀਕਵਲ ਦਾ ਪਹਿਲਾ ਅਨਾਊਂਸਮੈਂਟ ਟੀਜ਼ਰ 15 ਅਗਸਤ ਨੂੰ ਆਵੇਗਾ।

ਜਾਣਕਾਰੀ ਮੁਤਾਬਕ ਇਸ ਫ਼ਿਲਮ ਦਾ ਪਹਿਲਾਂ ਅਨਾਊਸਮੈਂਟ ਟੀਜ਼ਰ 1 ਮਿੰਟ 10 ਸਕਿੰਟ ਦਾ ਹੋਵੇਗਾ। ਇਸ ਦੇ ਨਾਲ ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਇਹ ਅਨਾਊਂਸਮੈਂਟ ਟੀਜ਼ਰ 15 ਅਗਸਤ ਨੂੰ ਰਿਲੀਜ਼ ਕੀਤਾ ਜਾ ਸਕਦਾ ਹੈ, ਤਾਂ ਜੋ ਫਿਲਮ ਦੇ ਦੇਸ਼ ਭਗਤੀ ਵਾਲੇ ਜੋਸ਼ ਤੇ ਭਾਰਤ-ਪਾਕਿਸਤਾਨ ਦੇ ਇਤਿਹਾਸ ਨੂੰ ਸਹੀ ਸਮੇਂ ‘ਤੇ ਦਰਸ਼ਕਾਂ ਤੱਕ ਪਹੁੰਚਾਇਆ ਜਾ ਸਕੇ।

ਇਹ ਟੀਜ਼ਰ ਨੂੰ ਸਿਨੇਮਾਘਰਾਂ ‘ਚ ਵਾਰ-2 ਫਿਲਮ ਦੇ ਨਾਲ ਦਿਖਾਇਆ ਜਾਵੇਗਾ। ਨਾਲ ਹੀ ਦੇਸ਼ ਭਰ ਦੇ ਮਲਟੀਪਲੇਕਸ ‘ਚ ਇਸ ਨੂੰ ਕਈ ਫਿਲਮਾਂ ਨਾਲ ਜੋੜਿਆ ਜਾਵੇਗਾ। ਫਿਲਮ ਦੀ ਰਿਲੀਜ਼ ਡੇਟ ਅਗਲੇ ਸਾਲ 23 ਜਨਵਰੀ ਨੂੰ ਰੱਖੀ ਗਈ ਹੈ।

ਦਿਲਜੀਤ ਦਾ ਹੋਇਆ ਸੀ ਵਿਰੋਧ

ਬਾਰਡਰ-2 ਫਿਲਮ ਦੇ ਅਹਿਮ ਕਲਾਕਾਰ ਦਿਲਜੀਤ ਦੋਸਾਂਝ ਹਾਲ ਹੀ ‘ਚ ਆਪਣੀ ‘ਸਰਦਾਰ ਜੀ-3’ ਨੂੰ ਲੈ ਕੇ ਵਿਵਾਦਾਂ ‘ਚ ਰਹੇ। ਇਸ ਫਿਲਮ ‘ਚ ਪਾਕਿਸਤਾਨ ਐਕਟ੍ਰਸ ਹਾਨੀਆ ਆਮਿਰ ਦੇ ਹੋਣ ਕਾਰਨ ਇਸ ਨੂੰ ਭਾਰਤ ‘ਚ ਰਿਲੀਜ਼ ਹੋਣ ਤੋਂ ਰੋਕ ਦਿੱਤਾ ਗਿਆ ਸੀ। FWICE ਸਹਿਤ ਕਈ ਸੰਗਠਨਾਂ ਨੇ ਇਸ ਫ਼ਿਲਮ ਨੂੰ ਲੈ ਕੇ ਨਾਰਾਜ਼ਗੀ ਜਤਾਈ ਸੀ।

ਇਸ ਤੋਂ ਬਾਅਦ ‘ਬਾਰਡਰ-2’ ਤੋਂ ਦਿਲਜੀਤ ਦੋਸਾਂਝ ਦਾ ਬਾਇਕਾਟ ਟ੍ਰੈਂਡ ਚੱਲਿਆ। ਕੁੱਝ ਸਿੰਗਰਸ ਤੇ ਇੰਡਸਟਰੀ ਦੇ ਲੋਕਾਂ ਨੇ ਵੀ ਦਿਲਜੀਤ ‘ਤੇ ਉਂਗਲੀਆਂ ਚੁੱਕੀਆਂ। ਦਿਲਜੀਤ ਦੋਸਾਂਝ ਦੇ ਫੈਨਸ ਨੇ ਵੀ ਇਸ ਵਕਤ ਆਪਣੇ ਕਲਾਕਾਰ ਦੇ ਹੱਕ ‘ਚ ਖੜ੍ਹੇ ਹੋਏ।

By Gurpreet Singh

Leave a Reply

Your email address will not be published. Required fields are marked *