ਬਸਪਾ ਨੇ ਪੰਜਾਬ ਸੰਭਾਲੋ ਮੁਹਿੰਮ ਕੀਤੀ ਸ਼ੁਰੂ, ਕਰੀਮਪੁਰੀ ਨੇ ਕਿਹਾ- ਲੋਕਾਂ ਨੂੰ ਰਿਲੇਸ਼ਨ ਬਚਾਉਣ ਲਈ ਨਹੀਂ, ਸਗੋਂ ਜਨਰੇਸ਼ਨ ਬਚਾਉਣ ਲਈ ਅੱਗੇ ਆਉਣਾ ਚਾਹੀਦਾ

ਨੈਸ਼ਨਲ ਟਾਈਮਜ਼ ਬਿਊਰੋ :- ਬਹੁਜਨ ਸਮਾਜ ਪਾਰਟੀ ਨੇ ਪੰਜਾਬ ਸੰਭਾਲੋ ਮੁਹਿੰਮ ਸ਼ੁਰੂ ਕੀਤੀ ਹੈ। ਬਸਪਾ ਦੇ ਸੂਬਾਈ ਪ੍ਰਧਾਨ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਲੋਕਾਂ ਨੂੰ ਰਿਲੇਸ਼ਨ ਬਚਾਉਣ ਲਈ ਨਹੀਂ, ਸਗੋਂ ਜਨਰੇਸ਼ਨ ਬਚਾਉਣ ਲਈ ਅੱਗੇ ਆਉਣਾ ਚਾਹੀਦਾ ਹੈ ਕਿਉਂਕਿ ਰਿਲੇਸ਼ਨ (ਸਬੰਧ) ਬਣਾਉਣ ਲਈ ਹੁਣ ਤੱਕ ਕਈ ਸਰਕਾਰਾਂ ਚੁਣ ਲਈਆਂ ਪਰ ਜਨਰੇਸ਼ਨ (ਨੌਜਵਾਨ ਪੀੜ੍ਹੀ) ਬਚਾਉਣ ਲਈ ਕਿਸੇ ਸਰਕਾਰ ਨੇ ਕੰਮ ਨਹੀਂ ਕੀਤੀ। ਨੌਜਵਾਨ ਪੀੜ੍ਹੀ ਨਸ਼ਿਆਂ ਦੇ ਦਲਦਲ ਵਿਚ ਫਸ ਚੁੱਕੀ ਹੈ ਅਤੇ ਵੱਡੀ ਗਿਣਤੀ ਵਿਚ ਨੌਜਵਾਨ ਪਰਵਾਸ ਕਰ ਰਹੇ ਹਨ।

ਗੱਲਬਾਤ ਕਰਦਿਆਂ ਅਵਤਾਰ ਸਿੰਘ ਕਰੀਮਪੁਰੀ ਨੇ ਕਿਹਾ ਕਿ ਅਜ਼ਾਦੀ ਬਾਅਦ ਪੰਜਾਬ ਦੇ ਬਣੇ ਕਿਸੇ ਵੀ ਮੁੱਖ ਮੰਤਰੀ ’ਤੇ ਕਰਜ਼ਾ ਨਹੀਂ ਚੜਿਆ ਪਰ ਪੰਜਾਬ ’ਤੇ ਕਰੀਬ ਪੌਣੇ ਚਾਰ ਲੱਖ ਕਰੋੜ ਰੁਪਏ ਦਾ ਕਰਜ਼ਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਆਪ ਸਰਕਾਰ ਲਗਾਤਾਰ ਕਰਜ਼ਾ ਲੈ ਰਹੀ ਹੈ ਤੇ ਪੰਜਾਬ ਕੰਗਾਲੀ ਦੇ ਰਾਹ ਪਿਆ ਹੋਇਆ ਹੈ। ਕਰੀਮਪੁਰੀ ਨੇ ਕਿਹਾ ਕਿ ਕਰੀਬ ਦੋ ਲੱਖ ਨੌਜਵਾਨ ਨਸ਼ਿਆਂ ਦੀ ਭੇਟ ਚੜ ਚੁੱਕੇ ਹਨ। ਸੂਬਾ ਸਰਕਾਰ ਕੋਲ੍ਹ ਨੌਜਵਾਨੀ ਨੂੰ ਬਚਾਉਣ ਲਈ ਕੋਈ ਰੋਡਮੈਪ ਨਹੀਂ ਹੈ। ਨਸ਼ੇ ਦੇ ਆਦੀ ਨੌਜਵਾਨਾਂ ਨੂੰ ਨਸ਼ਾ ਛਡਾਓ ਕੇਦਰਾਂ ਵਿਚ ਇਲਾਜ ਕਰਵਾਉਣ ਦੀ ਬਜਾਏ ਜ਼ੇਲ੍ਹਾਂ ਵਿਚ ਬੰਦ ਕੀਤਾ ਜਾ ਰਿਹਾ ਹੈ।

ਉਨ੍ਹਾਂ ਦੱਸਿਆ ਕਿ ਬਸਪਾ ਅਜ਼ਾਦੀ ਦਿਹਾੜੇ ਨੂੰ ਗੁਲਾਮੀ ਦਿਵਸ ਵਜੋਂ ਮਨਾਏਗੀ ਕਿਉਂਕਿ ਪਿੰਡ ਬਠੋਈ ਕਲਾਂ (ਪਟਿਆਲਾ) ਦੇ ਦਲਿਤ ਭਾਈਚਾਰੇ ਨਾਲ ਸਰਕਾਰ ਨੇ ਵੱਡੀ ਵਧੀਕੀ ਹੈ। ਪਾਰਟੀ 15 ਅਗਸਤ ਨੂੰ ਪਟਿਆਲਾ ਵਿਚ ਰੋਸ ਮੁਜ਼ਾਹਰਾ ਕਰੇਗੀ। ਉਨ੍ਹਾਂ ਉਹਨਾਂ ਦੋਸ਼ ਲਾਇਆ ਕਿ ਪਟਿਆਲਾ ਪ੍ਰਸ਼ਾਸਨ ਨੇ ਬਠੋਈ ਕਲਾਂ ਦੀ ਪੰਚਾਇਤੀ ਜ਼ਮੀਨ ਵਿਚ 35 ਏਕੜ ਦਲਿਤਾਂ ਦੇ ਹਿੱਸੇ ਦੀ ਬਣਦੀ ਜ਼ਮੀਨ ਦੀ ਬੋਲੀ ਕਰਵਾ ਕੇ ਅਤੇ ਉਹਨਾਂ ਤੋਂ 11 ਲੱਖ ਰੁਪਏ ਤੋਂ ਵੱਧ ਦੀ ਰਕਮ ਜਮ੍ਹਾਂ ਕਰਵਾਉਣ ਦੇ ਬਾਵਜੂਦ ਉਹਨਾਂ ਨੂੰ ਜਮੀਨ ਦਾ ਕਬਜ਼ਾ ਨਹੀਂ ਦਿੱਤਾ ਸਗੋਂ ਉਹਨਾਂ ਨੂੰ ਮਾਰ ਕੁੱਟ ਕੇ ਭਜਾ ਦਿੱਤਾ ਗਿਆ। ਕਰੀਮਪੁਰੀ ਨੇ ਕਿਹਾ ਕਿ ਹਾਕਮਾਂ ਨੂੰ ਸਿਰਫ਼ ਸਰਮਾਏਦਾਰਾਂ ਦੀ ਫ਼ਿਕਰ ਹੈ ਆਮ ਆਦਮੀ ਦੀ ਕੋਈ ਫਿਕਰ ਨਹੀਂ ਹੈ।ਆਪ ਸਰਕਾਰ ਵੱਲੋਂ ਲਿਆਂਦੀ ਗਈ ਲੈਂਡ ਪੂਲਿੰਗ ਨੀਤੀ ਦਾ ਇੱਕੋ ਇਕ ਮਕਸਦ ਸਰਮਾਏਦਾਰਾਂ ਨੂੰ ਫਾਇਦਾ ਪਹੁੰਚਾਉਣਾ ਤੇ ਕਿਸਾਨਾਂ ਦੀ ਜਮੀਨਾਂ ਖੋਹ ਕੇ ਉਹਨਾਂ ਉੱਤੇ ਪੂੰਜੀਪਤੀਆਂ ਦਾ ਕਬਜ਼ਾ ਕਰਵਾਉਣਾ ਹੈ।

ਅਨੰਦ 3 ਨੂੰ ਤਿੰਨ ਸੂਬਿਆਂ ਦੇ ਅਹੁਦੇਦਾਰਾਂ ਨਾਲ ਕਰਨਗੇ ਮੀਟਿੰਗ

ਉਨ੍ਹਾਂ ਦੱਸਿਆ ਕਿ ਪਾਰਟੀ ਦੇ ਚੀਫ਼ ਨੈਸ਼ਨਲ ਕੋਆਰਡੀਨੇਟਰ ਆਕਾਸ਼ ਅਨੰਦ ਆਗਾਮੀ 3 ਅਗਸਤ ਨੂੰ ਚੰਡੀਗੜ੍ਹ ਵਿਖੇ ਤਿੰਨ ਸੂਬਿਆਂ ਦੇ ਸੰਗਠਨ ਦੀ ਮਜ਼ਬੂਤੀ ਸਬੰਧੀ ਸਮੀਖਿਆ ਮੀਟਿੰਗ ਕਰਨਗੇ। ਕਰੀਮਪੁਰੀ ਜੋ ਬੀਐਸਪੀ ਚੰਡੀਗੜ੍ਹ ਦੇ ਇੰਚਾਰਜ ਵੀ ਹਨ, ਨੇ ਕਿਹਾ ਕਿ ਇਹ ਸਮਾਗਮ ਚੰਡੀਗੜ੍ਹ ਸੈਕਟਰ 29 ਸਥਿਤ ਵਿਖੇ ਹੋਵੇਗਾ। ਉਥੇ ਅਨੰਦ ਹਰਿਆਣਾ, ਹਿਮਾਚਲ ਪ੍ਰਦੇਸ਼ ਅਤੇ ਚੰਡੀਗੜ੍ਹ ਦੇ ਬੀਐਸਪੀ ਸੰਗਠਨ ਦੀ ਸਮੀਖਿਆ ਕਰਨਗੇ ਤੇ ਨਾਲ ਹੀ ਉਹ ਪਾਰਟੀ ਦੇ ਅਹੁਦੇਦਾਰਾਂ ਤੇ ਵਰਕਰਾਂ ਨਾਲ ਸੰਵਾਦ ਰਚਾਉਣਗੇ।

By Gurpreet Singh

Leave a Reply

Your email address will not be published. Required fields are marked *