ਬਸਪਾ 15 ਨੂੰ ਕਰੇਗੀ ‘ ਫਗਵਾੜਾ ਵਿਖੇ ਪੰਜਾਬ ਸੰਭਾਲੋ ਰੈਲੀ ‘ : ਜਗਜੀਤ ਛੜਬੜ

ਲਾਲੜੂ, 13 ਮਾਰਚ (ਨੈਸ਼ਨਲ ਟਾਈਮਜ਼ ਬਿਊਰੋ)-ਬਹੁਜਨ ਸਮਾਜ ਪਾਰਟੀ (ਬਸਪਾ) ਦੇ ਸੰਸਥਾਪਕ ਸਾਹਿਬ ਸ਼੍ਰੀ ਕਾਂਸ਼ੀ ਰਾਮ ਦੇ ਜਨਮ ਦਿਵਸ ਮੌਕੇ ਪਾਰਟੀ ਵੱਲੋਂ 15 ਮਾਰਚ ਨੂੰ ‘ਪੰਜਾਬ ਸੰਭਾਲੇ ਰੈਲੀ ਫਗਵਾੜਾ ਦੀ ਦਾਣਾ ਮੰਡੀ ਵਿਖੇ ਕੀਤੀ ਜਾਵੇਗੀ। ਇਸ ਸਬੰਧੀ ਬਸਪਾ ਦੇ ਸੂਬਾ ਜਰਨਲ ਸਕੱਤਰ ਜਗਜੀਤ ਸਿੰਘ ਛੜਬੜ ਨੇ ਕਿਹਾ ਕਿ ਬਸਪਾ ਨੇ ਇਸ ਰੈਲੀ ਦਾ ਨਾਂ’ ਪੰਜਾਬ ਸੰਭਾਲੋ ਰੈਲੀ’ ਇਸ ਕਰ ਕੇ ਰੱਖਿਆ ਹੈ, ਕਿਉਂਕਿ ਅਜੋਕੇ ਸਮੇਂ ‘ਚ ਸੂਬੇ ਪ੍ਰਤੀ ਦਰਦਮੰਦ ਲੋਕਾਂ ਵੱਲੋਂ ਪੰਜਾਬ ਸੰਭਾਲਣ ਦਾ ਸਮਾਂ ਹੈ। ਇਸ ਰੇਲੀ ਦੀ ਪ੍ਰਧਾਨਗੀ ਡਾਕਟਰ ਅਵਤਾਰ ਸਿੰਘ ਕਰੀਮਪੁਰੀ ਪ੍ਰਧਾਨ ਬਸਪਾ ਪੰਜਾਬ ਕਰਨਗੇ I ਰੇਲੀ ਦੇ ਮੁੱਖ ਮਹਿਮਾਨ ਸ੍ਰੀ ਰਣਵੀਰ ਸਿੰਘ ਬੇਣੀਵਾਲ ਨੇਸਨਲ ਕੋਆਰਡੀਨੇਟਰ ਬਸਪਾ ਹੋਣਗੇ ।ਛੜਬੜ ਨੇ ਕਿਹਾ ਕਿ
ਪੰਜਾਬ ਦੇ ਲੋਕਾਂ ਨੇ ਅਜੇ ਤੱਕ ਸੂਬੇ ਦੀ ਤਰੱਕੀ ਲਈ ਅਕਾਲੀ-ਭਾਜਪਾ, ਕਾਂਗਰਸਤੇ ਹੁਣ ‘ਆਪ’ ਨੂੰ ਮੌਕਾ ਦਿੱਤਾ ਹੈ ਪਰ ਇਨ੍ਹਾਂ ਦੀਆਂ ਸੱਤਾ ‘ਚ ਗਲਤ ਨੀਤੀਆਂ ਕਾਰਨ ਲਗਾਤਾਰ ਪੰਜਾਬ ਦੀ ਬਰਬਾਦੀ ਕੀਤੀ ਗਈ ਹੈ। ਇਸ ਲਈ ਜ਼ਰੂਰੀ ਹੈ ਕਿ ਇਨ੍ਹਾਂ ਨੂੰ ਮੁੜ ਪ੍ਰਖਣ ਦੀ ਬਜਾਏ ਪੰਜਾਬ ਦੇ ਲੋਕ ਨਵੇਂ ਸਿਆਸੀ ਬਦਲ ‘ਤੇ ਵਿਚਾਰ ਕਰਨ। ਬਸਪਾ ਸੂਬੇ ਵਿੱਚ ਢੁਕਵਾਂ ਰਾਜਨੀਤਿਕ ਬਦਲ ਹੈ, ਜੋ ਕਿ ਪੰਜਾਬ ਦੀ ਬਿਹਤਰੀ ਲਈ ਸਰਗਰਮ ਹੈ। ਇਸ ਲਈ ਬਸਪਾ ਇਸ ਰੈਲੀ ਰਾਹੀਂ ਸੂਬੇ ਪ੍ਰਤੀ ਚਿੰਤਤ ਲੋਕਾਂ ਨੂੰ ਬਸਪਾ ਰਾਹੀ ਖੁਦ ਪੰਜਾਬ ਸੰਭਾਲਣ ਦੀ ਅਪੀਲ ਕਰੇਗੀ ਤਾਂ ਕਿ ਪੰਜਾਬ ਨੂੰ ਬਰਬਾਦੀ ਵਾਲੀਆਂ ਗਲਤ ਨੀਤੀਆਂ ਵਿਚੋਂ ਕੱਢ ਕੇ ਖੁਸ਼ਹਾਲੀ ਵੱਲ ਤੋਰਿਆ ਜਾ ਸਕੇ ।
ਉਨ੍ਹਾ ਕਿਹਾ ਕਿ ਪਾਰਟੀ ਇਸ ਰਾਹੀਂ ਪੰਜਾਬ ਦੇ ਪਿੰਡ-ਪਿੰਡ ਤੱਕ ਵੱਡੇ ਪੱਧਰ ‘ਤੇ ਫੈਲ ਚੁੱਕ ਨਸ਼ੇ ਖਿਲਾਫ ਵੀ ਮੁਹਿੰਮ ਵਿੱਢੇਗੀ। ਸੱਤਾ ‘ਤੇ ਕਾਬਜ਼ ਰਹੀਆਂ ਪਾਰਟੀਆਂ ਦੇ ਮੁਕਾਬਲੇ ਸਿਰਫ ਬਸਪਾ ਕੋਲ ਹੀ ਨਸ਼ੇ ਦੇ ਖਾਤਮੇ ਦੇ ਮੁੱਦ ‘ਤੇ ਬੋਲਣ ਦਾ ਨੈਤਿਕ ਹੱਕ ਹੈ, ਕਿਉਂਕਿ ਅਕਾਲੀ, ਭਾਜਪਾ, ਕਾਂਗਰਸ ਤੇ ‘ਆਪ’ ਸਾਰਿਆਂ ਦੇ ਹੀ ਕਾਰਜਕਾਲ ਵਿਚ ਨਸ਼ਾ ਪੰਜਾਬ ਵਿਚ ਫੈਲਿਆ ਹੈ।
ਛੜਬੜ ਨੇ ਸਮੂਹ ਪੰਜਾਬ ਨਿਵਾਸੀਆਂ ਨੂੰ ਰੈਲੀ ਵਿੱਚ ਪੁਹੰਚਣ ਦੀ ਅਪੀਲ ਕੀਤੀ।ਇਸ ਮੋਕੇ ਮਾਸਟਰ ਸੁਰਿੰਦਰ ਸਿੰਘ ਜ਼ਿਲ੍ਹਾ ਸਕੱਤਰ ਚਰਨਜੀਤ ਸਿੰਘ ਦੇਵੀਨਗਰ ਹਲਕਾ ਪ੍ਰਧਾਨ ਹਲਕਾ ਇਨਚਾਰਜ ਹਰਪ੍ਰੀਤ ਸਿੰਘ ਸੁੰਨਡਰਾ ਰਾਜ ਕੁਮਾਰ ਝਰਮੜੀ ਸੁੱਖਾ ਜਾਸਤਨਾ ਮਾਸਟਰ ਸ਼ੇਰ ਸਿੰਘ ਜਨੇਤਪੁਰ ਗੁਰਮੀਤ ਸਿੰਘ ਜੋਲੀ ਮਾਸਟਰ ਸੁਭਾਸ਼ ਚੰਦ ਮਾਸਟਰ ਸਹਿਬ ਸਿੰਘ ਹਨੀ ਸਿੰਘ ਲਾਲੜੂ ਰਾਮ ਕੁਮਾਰ ਨਫਰਾ ਪਲਵਿੰਦਰ ਸਿੰਘ ਬੜਾਣਾ ਜਸਵਿੰਦਰ ਸਿੰਘ ਰਾਣੀ ਮਾਜਰਾ ਤਾਰਾ ਚੰਦ ਹਾਜ਼ਰ ਸਨ।

By Gurpreet Singh

Leave a Reply

Your email address will not be published. Required fields are marked *