ਨੈਸ਼ਨਲ ਟਾਈਮਜ਼ ਬਿਊਰੋ :- ਸੰਘਣੀ ਧੁੰਦ ਕਾਰਨ ਵਿਜੀਬਿਲਿਟੀ ਜ਼ੀਰੋ ਹੋਣ ਤੇ ਸਮਰਾਲਾ ਦੇ ਚੰਡੀਗੜ੍ਹ ਲੁਧਿਆਣਾ ਬਾਈਪਾਸ ਉਤੇ ਕਾਰ ਅਤੇ ਬੱਸ ਦੀ ਭਿਆਨਕ ਟੱਕਰ ਹੋ ਗਈ। ਕਾਰ ਦੇਸੀ ਸ਼ਰਾਬ ਦੀਆਂ ਬੋਤਲਾਂ ਨਾਲ ਭਰੀ ਹੋਈ ਸੀ। ਕਾਰ ਸਵਾਰ ਮੌਕੇ ਤੋਂ ਕਾਰ ਨੂੰ ਛੱਡ ਕੇ ਫਰਾਰ ਹੋ ਗਏ। ਮੌਕੇ ਉਤੇ ਦੋ ਮੋਟਰਸਾਈਕਲ ਸਵਾਰ ਵੀ ਐਕਸੀਡੈਂਟ ਦਾ ਸ਼ਿਕਾਰ ਹੋਏ ਜਿਨ੍ਹਾਂ ਨੂੰ ਰਾਹਗੀਰਾਂ ਦੁਆਰਾ ਨੇੜੇ ਦੇ ਹਸਪਤਾਲ ਪਹੁੰਚਾਇਆ ਗਿਆ ਜਿਸ ਦੀ ਵਾਇਰਲ ਵੀਡੀਓ ਵੀ ਸਾਹਮਣੇ ਆਈ ਹੈ।
ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਦਾ ਅਗਲਾ ਹਿੱਸਾ ਬੁਰੀ ਤਰ੍ਹਾਂ ਚਕਨਾਚੂਰ ਹੋ ਗਿਆ। ਦੱਸਿਆ ਜਾ ਰਿਹਾ ਹੈ ਕਿ ਕਾਰ ਵਿੱਚ ਸਵਾਰ ਲੋਕ ਮੌਕੇ ਤੋਂ ਭੱਜ ਗਏ। ਐਸਐਚਓ ਸਮਰਾਲਾ ਹਰਵਿੰਦਰ ਸਿੰਘ ਨੇ ਦੱਸਿਆ ਕਿ ਧੁੰਦ ਕਾਰਨ ਵਿਜੀਬਿਲਿਟੀ ਜ਼ੀਰੋ ਹੈ ਜਿਸ ਕਾਰਨ ਰੋਡ ਦੇ ਉੱਪਰ ਐਕਸੀਡੈਂਟ ਹੋਣ ਦਾ ਖਤਰਾ ਵੱਧ ਗਿਆ ਹੈ ਹੈ। ਸਮਰਾਲਾ ਦੇ ਚੰਡੀਗੜ੍ਹ ਲੁਧਿਆਣਾ ਹਾਈਵੇ ਤੇ ਭਰਥਲਾ ਰੋਡ ਦੇ ਨਜ਼ਦੀਕ ਇੱਕ ਬੱਸ ਅਤੇ ਵਰਨਾ ਕਾਰ ਦੀ ਟੱਕਰ ਹੋਈ ਵਰਨਾ ਕਾਰ ਦੇਸੀ ਸ਼ਰਾਬ ਦੀਆਂ ਬੋਤਲਾਂ ਨਾਲ ਭਰੀ ਹੋਈ ਹੈ। ਕਾਰ ਸਵਾਰ ਮੌਕੇ ਤੋਂ ਫਰਾਰ ਹੋ ਗਏ ਹਨ ਜਿਨ੍ਹਾਂ ਦੀ ਭਾਲ ਕੀਤੀ ਜਾ ਰਹੀ ਕਾਰ ਅਤੇ ਬੱਸ ਨੂੰ ਕਰੇਨ ਰਾਹੀਂ ਰੋਡ ਤੋਂ ਪਰੇ ਕੀਤਾ ਜਾ ਰਿਹਾ ਹੈ। ਕਾਰ ਵਿੱਚ ਕਿੰਨੀਆਂ ਸ਼ਰਾਬ ਦੀਆਂ ਬੋਤਲਾਂ ਹਨ ਇਹਦੇ ਬਾਰੇ ਹਾਲੇ ਕੋਈ ਜਾਣਕਾਰੀ ਨਹੀਂ ਹੈ।
ਦੋਰਾਹਾ ਵਿੱਚ ਵਾਪਰੀ ਦੂਜੀ ਘਟਨਾ
ਸੰਘਣੀ ਧੁੰਦ ਕਾਰਨ ਐਤਵਾਰ ਸਵੇਰੇ ਦੋਰਾਹਾ ਵਿੱਚ ਇੱਕ ਵੱਡਾ ਸੜਕ ਹਾਦਸਾ ਵਾਪਰਿਆ। ਦੋਰਾਹਾ ਤੋਂ ਲੁਧਿਆਣਾ ਜਾਣ ਵਾਲੀ ਨਹਿਰ ਸੜਕ ‘ਤੇ ਅਜਨੋਦ ਪਿੰਡ ਦੇ ਨੇੜੇ ਕਈ ਵਾਹਨ ਆਪਸ ਵਿੱਚ ਟਕਰਾ ਗਏ। ਇੱਕ ਵਿਅਕਤੀ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਪੰਜ ਹੋਰ ਗੰਭੀਰ ਜ਼ਖਮੀ ਹੋ ਗਏ।
ਇਹ ਹਾਦਸਾ ਸਵੇਰੇ ਉਸ ਸਮੇਂ ਵਾਪਰਿਆ ਜਦੋਂ ਸੰਘਣੀ ਧੁੰਦ ਨੇ ਇਲਾਕੇ ਨੂੰ ਘੇਰ ਲਿਆ, ਜਿਸ ਨਾਲ ਦ੍ਰਿਸ਼ਟੀ ਕਾਫ਼ੀ ਘੱਟ ਗਈ। ਟੱਕਰ ਮਾਰਨ ਵਾਲੇ ਵਾਹਨਾਂ ਵਿੱਚ ਗੈਸ ਸਿਲੰਡਰਾਂ ਨਾਲ ਭਰਿਆ ਇੱਕ ਟਰੱਕ ਵੀ ਸੀ, ਜਿਸ ਕਾਰਨ ਵਿਆਪਕ ਦਹਿਸ਼ਤ ਫੈਲ ਗਈ। ਖੁਸ਼ਕਿਸਮਤੀ ਨਾਲ, ਸਿਲੰਡਰ ਫਟ ਨਹੀਂ ਗਏ, ਨਹੀਂ ਤਾਂ ਇੱਕ ਵੱਡਾ ਹਾਦਸਾ ਹੋ ਸਕਦਾ ਸੀ।
