ਕੈਨੇਡਾ ਵਿਚ ਜਨਰਲ ਚੋਣਾਂ 28 ਅਪ੍ਰੈਲ ਨੂੰ ਹੋਣ ਜਾ ਰਹੀਆਂ ਹਨ। ਇਸ ਦੌਰਾਨ ਚੋਣਾਂ ਤੋਂ ਪਹਿਲਾਂ ਸੱਤਾ ਵਿਚ ਰਹੀ ਲਿਬਰਲ ਪਾਰਟੀ ਤੇ ਵਿਰੋਧੀ ਧਿਰ ਕੰਜ਼ਰਵੇਟਿਵ ਪਾਰਟੀ ਨੇ ਆਪਣਾ ਪੂਰਾ ਜ਼ੋਰ ਲਾਇਆ ਹੋਇਆ ਹੈ। ਚੋਣਾਂ ਤੋਂ ਪਹਿਲਾਂ, ਉਮੀਦਵਾਰਾਂ ਨੇ ਵੋਟਰਾਂ ਨੂੰ ਆਖਰੀ ਅਪੀਲਾਂ ਕੀਤੀਆਂ ਹਨ। ਵਿਰੋਧੀ ਧਿਰ ਦੇ ਨੇਤਾ Pierre Poilievre ਨੇ ਲਿਬਰਲ ਪਾਰਟੀ ਦੇ ਹੋਰ ਖਰਚਿਆਂ ਅਤੇ ਟੈਕਸਾਂ ਵਿਰੁੱਧ ਚਿਤਾਵਨੀ ਦਿੱਤੀ ਹੈ, ਜਦੋਂ ਕਿ ਮੌਜੂਦਾ ਪ੍ਰਧਾਨ ਮੰਤਰੀ ਮਾਰਕ ਕਾਰਨੀ ਨੇ ਟਰੰਪ ਦੇ ਟੈਰਿਫਾਂ ਦਾ ਮੁਕਾਬਲਾ ਕਰਨ ਲਈ ‘ਸਖ਼ਤ’ ਕਾਰਵਾਈ ਦਾ ਵਾਅਦਾ ਕੀਤਾ ਹੈ।
ਲਿਬਰਲਾਂ ਨੂੰ ਨਹੀਂ ਸਹਾਰ ਸਕਦੇ : ਪੀਅਰੇ
ਮਾਰਕ ਕਾਰਨੀ ਦਾ ਵੀ ਪਲਾਨ ਸਾਬਕਾ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਜਿਹਾ ਹੀ ਹੈ। ਜ਼ਿਆਦਾ ਖਰਚੇ, ਜ਼ਿਆਦਾ ਟੈਕਸ ਤੇ ਜੁਰਮ ਉੱਤੇ ਨਰਮੀ। ਅਸੀਂ ਹੋਰ ਚਾਰ ਸਾਲ ਲਿਬਰਲਾਂ ਨੂੰ ਨਹੀਂ ਸਹਾਰ ਸਕਦੇ। ਸਾਨੂੰ ਬਦਲਾਅ ਦੀ ਲੋੜ ਹੈ।
ਟਰੰਪ ਟੈਰਿਫ ਨਾਲ ਲੜਨ ਦੀ ਲੋੜ : ਮਾਰਕ ਕਾਰਨੀ
ਸਾਨੂੰ ਟਰੰਪ ਦੇ ਟੈਰਿਫਾਂ ਨਾਲ ਸਾਡੇ ਵੱਲੋਂ ਟੈਰਿਫ ਲਾ ਕੇ ਲੜਨ ਦੀ ਲੋੜ ਹੈ, ਜਿਸ ਨਾਲ ਸੰਯੁਕਤ ਰਾਸ਼ਟਰ ਨੂੰ ਜ਼ਿਆਦਾ ਨੁਕਸਾਨ ਹੋਵੇ ਤੇ ਸਾਡੇ ਉੱਤੇ ਘੱਟ ਅਸਰ ਹੋਵੇ। ਸਾਨੂੰ ਇਨ੍ਹਾਂ ਟੈਰਿਫਾਂ ਨਾਲ ਇਕੱਠੇ ਹੋਏ ਇਕ ਇਕ ਡਾਲਰ ਨਾਲ ਆਪਣੇ ਵਰਕਰਾਂ ਨੂੰ ਸੁਰੱਖਿਅਤ ਕਰਨ ਦੀ ਲੋੜ ਹੈ। ਤੇ ਇਸ ਸਭ ਤੋਂ ਵਧੇਰੇ ਸਾਨੂੰ ਕੈਨੇਡਾ ਨੂੰ ਹੋਰ ਮਜ਼ਬੂਤ ਕਰਨ ਦੀ ਲੋੜ ਹੈ। ਕੈਨੇਡਾ ਨੂੰ ਮਜ਼ਬੂਤ ਕਰਨ ਲਈ ਵੱਡੇ ਬਦਲਾਅ ਦੀ ਲੋੜ ਹੈ ਤੇ ਮੈਂ ਇਹ ਸਭ ਕਰਨ ਲਈ ਤਿਆਰ ਹਾਂ।