ਧੋਖਾਦੇਹੀ ਕਰਨ ਦੇ ਦੋਸ਼ ’ਚ ਮੁਲਜ਼ਮ ਖ਼ਿਲਾਫ਼ ਕੇਸ ਦਰਜ, 7 ਲੱਖ ਦੇ ਚੈੱਕ ਦੇ ਕੇ ਬੈਂਕ ’ਚ ਕਰਵਾਏ ਬਾਊਂਸ

ਨੈਸ਼ਨਲ ਟਾਈਮਜ਼ ਬਿਊਰੋ :- ਥਾਣਾ ਮੇਹਰਬਾਨ ਦੀ ਪੁਲਸ ਨੇ ਬੀਤੀ ਰਾਤ ਧੋਖਾਦੇਹੀ ਕਰਨ ਦੇ ਦੋਸ਼ ’ਚ ਇਕ ਮੁਲਜ਼ਮ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਥਾਣੇਦਾਰ ਗੁਰਵਿੰਦਰ ਸਿੰਘ ਨੇ ਦੱਸਿਆ ਕਿ ਪਿੰਡ ਗੜ੍ਹੀ ਫਾਜ਼ਿਲ ਦੇ ਰਹਿਣ ਵਾਲੇ ਲੈਂਬਰ ਸਿੰਘ ਪੁੱਤਰ ਸ਼ਿਵ ਸਿੰਘ ਨੇ 27 ਮਾਰਚ 2025 ਨੂੰ ਪੁਲਸ ਕਮਿਸ਼ਨਰ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਸੀ। ਉਸ ਨੇ ਆਪਣੇ ਇਕ ਪਲਾਟ ਮੁਲਜ਼ਮ ਚੰਦਰ ਜੈਨ ਪੁੱਤਰ ਲਲਿਤ ਕੁਮਾਰ ਜੈਨ ਵਾਸੀ ਮਹਾਵੀਰ ਕਾਲੋਨੀ ਸੁੰਦਰ ਨਗਰ ਜੋਧੇਵਾਲ ਨੂੰ 15 ਲੱਖ ਰੁਪਏ ’ਚ ਵੇਚਿਆ ਸੀ।

ਇਸ ਕਾਰਨ ਉਕਤ ਚੰਦਰ ਜੈਨ ਨੇ ਉਸ ਨੂੰ ਪਲਾਟ ਦੀ ਕੀਮਤ ’ਚੋਂ 8 ਲੱਖ ਦੀ ਰਕਮ ਨਕਦ ਦੇ ਦਿੱਤੀ ਗਈ ਅਤੇ ਬਾਕੀ 7 ਲੱਖ ਰੁਪਏ ਦੀ ਰਕਮ ਲਈ 2 ਚੈੱਕ ਬੈਂਕ ਦੇ ਅਕਾਊਂਟ ਦੇ ਦਿੱਤੇ ਗਏ, ਜਦੋਂ ਉਸ ਨੇ ਆਪਣੇ ਪੈਸੇ ਵਸੂਲ ਕਰਨ ਲਈ ਚੈੱਕ ਬੈਂਕ ’ਚ ਲਗਾਏ ਗਏ ਤਾਂ ਬੈਂਕ ਵਲੋਂ ਦੋਵਾਂ ਚੈੱਕਾਂ ਨੂੰ ਅਕਾਊਂਟ ’ਚ ਪੈਸਾ ਨਾ ਹੋਣ ਕਾਰਨ ਬਾਊਂਸ ਕਰ ਦਿੱਤਾ ਗਿਆ। ਇਸ ਤੋਂ ਬਾਅਦ ਸ਼ਿਕਾਇਤਕਰਤਾ ਨੇ ਮੁਲਜ਼ਮ ’ਤੇ ਮਾਮਲਾ ਦਰਜ ਕਰਨ ਲਈ ਸ਼ਿਕਾਇਤ ਦਿੱਤੀ ਗਈ। ਸ਼ਿਕਾਇਤ ’ਤੇ ਜਾਂਚ ਕਰਨ ਤੋਂ ਬਾਅਦ ਪੁਲਸ ਨੇ ਮੁਲਜ਼ਮ ਚੰਦਰ ਜੈਨ ਪੁੱਤਰ ਲਲਿਤ ਕੁਮਾਰ ਜੈਨ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕਰਨ ਦੀ ਸਿਫਾਰਸ਼ ਕੀਤੀ ਗਈ।

ਇਸ ਤੋਂ ਬਾਅਦ ਥਾਣਾ ਮੇਹਰਬਾਨ ਦੀ ਪੁਲਸ ਨੇ ਉਕਤ ਮਾਮਲੇ ’ਤੇ ਕਾਰਵਾਈ ਕਰਦੇ ਹੋਏ ਮੁਲਜ਼ਮ ਚੰਦਰ ਜੈਨ ਖਿਲਾਫ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਉਕਤ ਮਾਮਲੇ ’ਚ ਮੁਲਜ਼ਮ ਚੰਦਰ ਜੈਨ ਦੀ ਗ੍ਰਿਫਤਾਰੀ ਨਹੀਂ ਹੋ ਸਕੀ। ਮੁਲਜ਼ਮ ਹੁਣ ਤੱਕ ਫਰਾਰ ਹੈ, ਜਿਸ ਦੀ ਗ੍ਰਿਫਤਾਰੀ ਲਈ ਪੁਲਸ ਛਾਪੇਮਾਰੀ ਕਰ ਰਹੀ ਹੈ। ਜਲਦ ਹੀ ਮੁਲਜ਼ਮ ਨੂੰ ਗ੍ਰਿਫਤਾਰ ਕਰ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਜਾਵੇਗੀ।

By Gurpreet Singh

Leave a Reply

Your email address will not be published. Required fields are marked *