ਨੈਸ਼ਨਲ ਟਾਈਮਜ਼ ਬਿਊਰੋ :- ਖੁਰਾਕ ਅਤੇ ਸਪਲਾਈ ਵਿਭਾਗ ਨੇ ਦੂਜੇ ਸੂਬਿਆਂ ਤੋਂ ਲਿਆ ਕੇ ਪੰਜਾਬ ਵਿੱਚ ਝੋਨਾ ਐਮਐਸਪੀ ਉਤੇ ਵੇਚਣ ਨੂੰ ਲੈ ਕੇ ਬੋਗਸ ਖ਼ਰੀਦ ਕਰਨ ਵਾਲੇ ਤਿੰਨ ਸ਼ੈਲਰ ਮਾਲਕਾਂ ਖਿਲਾਫ਼ ਮੁਕਤਸਰ, ਫਾਜ਼ਿਲਕਾ ਤੇ ਫਰੀਦਕੋਟ ਤਿੰਨ ਜ਼ਿਲ੍ਹਿਆਂ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਕੇਂਦਰ ਸਰਕਾਰ ਬੋਗਸ ਖ਼ਰੀਦ ਨੂੰ ਲੈ ਕੇ ਕਾਫੀ ਸਖਤ ਹੈ ਕਿਉਂਕਿ ਦੂਜੇ ਸੂਬਿਆਂ ਤੋਂ ਸਸਤੇ ਵਿੱਚ ਝੋਨਾ ਤੇ ਚੌਲ ਖ਼ਰੀਦ ਕੇ ਪੰਜਾਬ ਵਿੱਚ ਐਮਐਸਪੀ ਉਤੇ ਅਤੇ ਜ਼ਿਆਦਾ ਰੇਟ ਉਤੇ ਵੇਚਿਆ ਜਾ ਰਿਹਾ ਹੈ।
ਖੁਰਾਕ ਅਤੇ ਸਪਲਾਈ ਵਿਭਾਗ ਦੇ ਸਕੱਤਰ-ਕਮ-ਡਾਇਰੈਕਟਰ ਨੇ ਪਹਿਲਾਂ ਹੀ ਪੰਜਾਬ ਦੇ ਸਰਹੱਦੀ ਜ਼ਿਲ੍ਹਿਆਂ ਦੇ ਕੰਟਰੋਲਰਾਂ ਨੂੰ ਪੱਤਰ ਲਿਖ ਕੇ ਗੈਰ-ਕਾਨੂੰਨੀ ਖਰੀਦਦਾਰੀ ਨੂੰ ਰੋਕਣ ਦੇ ਨਿਰਦੇਸ਼ ਦਿੱਤੇ ਸਨ। ਮੁਕਤਸਰ, ਫਾਜ਼ਿਲਕਾ, ਬਠਿੰਡਾ, ਮਾਨਸਾ, ਸੰਗਰੂਰ, ਪਟਿਆਲਾ ਅਤੇ ਮੋਹਾਲੀ ਉਨ੍ਹਾਂ ਜ਼ਿਲ੍ਹਿਆਂ ਵਿੱਚੋਂ ਹਨ ਜਿੱਥੇ ਦੂਜੇ ਰਾਜਾਂ ਤੋਂ ਝੋਨਾ ਲਿਆਂਦਾ ਜਾਂਦਾ ਹੈ ਅਤੇ ਜਾਅਲੀ ਬਿਲਿੰਗ ਦਿਖਾਈ ਜਾਂਦੀ ਹੈ।
ਇਸ ਸਬੰਧੀ ਖੁਰਾਕ ਅਤੇ ਸਪਲਾਈ ਵਿਭਾਗ ਦੇ ਪ੍ਰਮੁੱਖ ਸਕੱਤਰ ਨੇ ਪੁਲਿਸ ਡਾਇਰੈਕਟਰ ਜਨਰਲ (ਡੀਜੀਪੀ) ਨੂੰ ਵੀ ਪੱਤਰ ਲਿਖ ਕੇ ਸਟੇਟ ਚੈਕਿੰਗ ਚੌਕੀਆਂ ਸਥਾਪਤ ਕਰਨ ਦੀ ਬੇਨਤੀ ਕੀਤੀ ਹੈ।
TAGS
