ਨੈਸ਼ਨਲ ਟਾਈਮਜ਼ ਬਿਊਰੋ :- ਸ਼ਹਿਰ ਦੇ ਨਾਮੀ ਪ੍ਰਾਪਰਟੀ ਕਾਰੋਬਾਰੀ ਬੀ.ਐੱਚ. ਪ੍ਰਾਪਰਟੀ ਦੇ ਘਰ ਅੱਜ ਸੀ.ਬੀ.ਆਈ. ਦੀ ਰੇਡ ਹੋ ਗਈ। ਸਵੇਰੇ ਹੀ ਸੀ.ਬੀ.ਆਈ ਦੀ ਟੀਮ ਪਹੁੰਚੀ ਅਤੇ ਸਥਾਨਕ ਪੁਲਸ ਨੂੰ ਤਾਇਨਾਤ ਕਰਕੇ ਪਿਛਲੇ ਕਈ ਘੰਟਿਆਂ ਤੋਂ ਚੈਕਿੰਗ ਕੀਤੀ ਜਾ ਰਹੀ ਹੈ। ਹਾਲਾਂਕਿ ਰੇਡ ਬਰਖਾਸਤ ਡੀ.ਆਈ.ਜੀ ਭੁੱਲਰ ਦੇ ਸਬੰਧ ਵਿਚ ਹੋਈ ਹੈ ਜਾਂ ਫਿਰ ਕਿਸੇ ਹੋਰ ਕਾਰਨ ਕਰਕੇ, ਇਸ ਬਾਰੇ ਕੋਈ ਅਧਿਕਾਰਤ ਪੁਸ਼ਟੀ ਨਹੀਂ ਕੀਤੀ ਜਾ ਰਹੀ।
ਉਂਝ ਘਰ ਦੇ ਬਾਹਰ ਥਾਣਾ ਕੋਤਵਾਲੀ ਦੇ ਐੱਸ.ਐੱਚ.ਓ ਇੰਸ: ਜਸਪ੍ਰੀਤ ਸਿੰਘ ਕਾਹਲੋਂ, ਮਾਡਲ ਟਾਊਨ ਚੌਂਕੀ ਦੇ ਇੰਚਾਰਜ ਏ.ਐੱਸ.ਆਈ ਰਣਜੀਤ ਸਿੰਘ ਸਮੇਤ ਪੁਲਸ ਨੂੰ ਤਾਇਨਾਤ ਕੀਤਾ ਗਿਆ ਹੈ।
