ਸੀ.ਬੀ.ਆਈ ਨੇ ਨੀਟ ਪੇਪਰ ਲੀਕ ਮਾਮਲੇ ‘ਚ ਨਾਸਿਕ ਤੋਂ ਇਕ ਵਿਅਕਤੀ ਨੂੰ ਆਪਣੀ ਹਿਰਾਸਤ ‘ਚ ਲਿਆ

ਰਾਜੀਵ ਸ਼ਰਮਾ :- ਸੀ.ਬੀ.ਆਈ ਨੇ ਨੀਟ ਪੇਪਰ ਲੀਕ ਮਾਮਲੇ ‘ਚ ਮਹਾਰਾਸ਼ਟਰ ਦੇ ਨਾਸਿਕ ਤੋਂ ਇਕ ਵਿਅਕਤੀ ਨੂੰ ਆਪਣੀ ਹਿਰਾਸਤ ‘ਚ ਲੈ ਲਿਆ ਹੈ | ਇਸ ਤੋਂ ਪਹਿਲਾਂ ਨਾਸਿਕ ਪੁਲਿਸ ਦੀ ਅਪਰਾਧ ਸ਼ਾਖਾ ਨੇ ਰਾਜਸਥਾਨ ਪੁਲਿਸ ਦੀ ਬੇਨਤੀ ‘ਤੇ ਜ਼ਿਲ੍ਹੇ ਦੇ ਨੰਦਗਾਓ ਦੇ ਰਹਿਣ ਵਾਲੇ ਸ਼ੁਭਮ ਖੈਰਨਾਰ (30) ਨੂੰ ਹਿਰਾਸਤ ‘ਚ ਲਿਆ ਸੀ | ਡੀ.ਸੀ.ਪੀ ਕਿਰਨ ਕੁਮਾਰ ਚੌਹਾਨ ਨੇ ਦੱਸਿਆ ਕਿ ਸ਼ੁਭਮ ਨੂੰ ਸ਼ਹਿਰ ਦੇ ਇੰਦਰਾ ਨਗਰ ਇਲਾਕੇ ‘ਚੋਂ ਗਿ੍ਫ਼ਤਾਰ ਕੀਤਾ ਗਿਆ ਸੀ | ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਪੇਪਰ ਲੀਕ ਮਾਮਲੇ ਦੀਆਂ ਤਾਰਾਂ ਮਹਾਰਾਸ਼ਟਰ ਦੇ ਲਾਤੂਰ ਤੱਕ ਜੁੜੀਆਂ ਹੋ ਸਕਦੀਆਂ ਹਨ | ਜਿਥੇ ਪ੍ਰੀਖਿਆ ਦੇਣ ਵਾਲੇ ਇਕ ਵਿਦਿਆਰਥੀ ਦੇ ਮਾਤਾ-ਪਿਤਾ ਨੇ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਸੀ ਕਿ ਲਾਤੂਰ ਦੇ ਇਕ ਨਿੱਜੀ ਕੋਚਿੰਗ ਸੈਂਟਰ ਨੇ ਕਥਿਤ ਤੌਰ ‘ਤੇ ਨੀਟ ਦੀ ਪ੍ਰੀਖਿਆ ਤੋਂ ਪਹਿਲਾਂ ਆਪਣੇ ਵਿਦਿਆਰਥੀਆਂ ਲਈ ‘ਮੌਕ’ ਪ੍ਰੀਖਿਆ ਕਰਵਾਈ ਸੀ | ਸ਼ਿਕਾਇਤ ‘ਚ ਦਾਅਵਾ ਕੀਤਾ ਗਿਆ ਸੀ ਕਿ ‘ਮੌਕ’ ਪ੍ਰੀਖਿਆ ਦੇ 42 ਪ੍ਰਸ਼ਨ ਅਸਲ ਨੀਟ ਪ੍ਰੀਖਿਆ ‘ਚ ਪੁੱਛੇ ਗਏ ਪ੍ਰਸ਼ਨਾਂ ਨਾਲ ਹੂਬਹੂ ਮਿਲਦੇ-ਜੁਲਦੇ ਸਨ |

By Rajeev Sharma

Leave a Reply

Your email address will not be published. Required fields are marked *