ਚਿਦੰਬਰਮ ਨੇ ਤਹੱਵੁਰ ਰਾਣਾ ਮਾਮਲੇ ‘ਚ ਯੂਪੀਏ ਦੀ ਭੂਮਿਕਾ ਨੂੰ ਦੱਸਿਆ ਨਿਰਣਾਇਕ

ਨੈਸ਼ਨਲ ਟਾਈਮਜ਼ ਬਿਊਰੋ :- ਸਾਬਕਾ ਕੇਂਦਰੀ ਮੰਤਰੀ ਪੀ ਚਿਦੰਬਰਮ ਦਾ ਕਹਿਣਾ ਹੈ ਕਿ ਮੁੰਬਈ ਹਮਲੇ ਦੇ ਦੋਸ਼ੀ ਅੱਤਵਾਦੀ ਤਹੱਵੁਰ ਰਾਣਾ ਦੀ ਹਵਾਲਗੀ ਦੀ ਪ੍ਰਕਿਰਿਆ ਕਾਂਗਰਸ ਦੀ ਅਗਵਾਈ ਵਾਲੀ ਯੂਪੀਏ ਸਰਕਾਰ ਦੌਰਾਨ ਹੀ ਸ਼ੁਰੂ ਹੋਈ ਸੀ। ਇਸ ਵਿਚ ਤਤਕਾਲੀ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਅਤੇ ਵਿਦੇਸ਼ ਸਕੱਤਰ ਰੰਜਨ ਮਥਾਈ ਨੇ ਮਹੱਤਵਪੂਰਨ ਭੂਮਿਕਾ ਨਿਭਾਈ। ਉਨ੍ਹਾਂ ਨੇ ਵਿਦੇਸ਼ ਮੰਤਰਾਲੇ ਨੂੰ ਇੱਕ ਔਖੀ ਕੂਟਨੀਤਕ ਲੜਾਈ ਤੋਂ ਬਾਅਦ ਰਾਣਾ ਨੂੰ ਸਫਲਤਾਪੂਰਵਕ ਭਾਰਤ ਲਿਆਉਣ ਲਈ ਵਧਾਈ ਵੀ ਦਿੱਤੀ।ਅੱਤਵਾਦੀ ਤਹੱਵੁਰ ਰਾਣਾ ਨੂੰ ਵੀਰਵਾਰ ਨੂੰ ਭਾਰਤ ਲਿਆਂਦਾ ਗਿਆ। ਚਿਦੰਬਰਮ ਨੇ ਕਿਹਾ ਕਿ ਇਹ ਪ੍ਰਕਿਰਿਆ 2009 ਵਿਚ ਸ਼ੁਰੂ ਹੋਈ ਸੀ। ਉਸ ਸਮੇਂ ਸਲਮਾਨ ਖੁਰਸ਼ੀਦ ਨੇ ਇਕ ਮਹੱਤਵਪੂਰਨ ਭੂਮਿਕਾ ਨਿਭਾਈ ਸੀ।

ਮੁੰਬਈ ਅੱਤਵਾਦੀ ਹਮਲੇ ਦੇ 16 ਸਾਲ ਬਾਅਦ, ਭਾਰਤ ਅਮਰੀਕਾ ਤੋਂ ਅੱਤਵਾਦੀ ਤਹੱਵੁਰ ਰਾਣਾ ਨੂੰ ਲਿਆਉਣ ਵਿਚ ਸਫਲ ਹੋਇਆ ਹੈ। ਇਸ ਦੌਰਾਨ, ਸਾਬਕਾ ਗ੍ਰਹਿ ਮੰਤਰੀ ਪੀ ਚਿਦੰਬਰਮ ਨੇ ਅੱਤਵਾਦੀ ਤਹੱਵੁਰ ਰਾਣਾ ਦੀ ਸਫਲ ਹਵਾਲਗੀ ਲਈ ਕੇਂਦਰ ਸਰਕਾਰ ਦੀ ਪ੍ਰਸ਼ੰਸਾ ਕੀਤੀ। ਉਨ੍ਹਾਂ ਕਿਹਾ ਕਿ ਯੂਪੀਏ ਸਰਕਾਰ ਦੇ ਕਾਰਜਕਾਲ ਦੌਰਾਨ ਇਸ ਪ੍ਰਕਿਰਿਆ ਨੇ ਗਤੀ ਫੜੀ।

ਚਿਦੰਬਰਮ ਦੇ ਅਨੁਸਾਰ, ਯੂਪੀਏ ਸਰਕਾਰ ਵਿਚ ਤਤਕਾਲੀ ਮੰਤਰੀ ਸਲਮਾਨ ਖੁਰਸ਼ੀਦ ਤੇ ਵਿਦੇਸ਼ ਸਕੱਤਰ ਰੰਜਨ ਮਥਾਈ ਨੇ ਤਹੱਵੁਰ ਰਾਣਾ ਦੀ ਹਵਾਲਗੀ ਦੀ ਪ੍ਰਕਿਰਿਆ ਵਿਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਉਨ੍ਹਾਂ ਇਹ ਵੀ ਕਿਹਾ ਕਿ ਮੈਂ ਭਾਜਪਾ ਬੁਲਾਰਿਆਂ ਨੂੰ ਗੰਭੀਰਤਾ ਨਾਲ ਨਹੀਂ ਲੈਂਦਾ। ਮੈਂ ਵਿਦੇਸ਼ ਮੰਤਰਾਲੇ ਦੇ ਅਧਿਕਾਰਤ ਬਿਆਨ ਦੀ ਉਡੀਕ ਕਰ ਰਿਹਾ ਹਾਂ। ਤੁਹਾਨੂੰ ਦੱਸ ਦੇਈਏ ਕਿ 26/11 ਦੇ ਮੁੰਬਈ ਹਮਲਿਆਂ ਦੇ ਮੁੱਖ ਮੁਲਜ਼ਮਾਂ ਵਿੱਚੋਂ ਇਕ ਤਹੱਵੁਰ ਰਾਣਾ ਨੂੰ ਵੀਰਵਾਰ ਨੂੰ ਅਮਰੀਕਾ ਤੋਂ ਭਾਰਤ ਹਵਾਲੇ ਕਰ ਦਿੱਤਾ ਗਿਆ ਸੀ। ਇਹ ਪ੍ਰਕਿਰਿਆ 2009 ਵਿਚ ਸ਼ੁਰੂ ਹੋਈ ਸੀ ਸਾਬਕਾ ਵਿੱਤ ਮੰਤਰੀ ਅਤੇ ਸੀਨੀਅਰ ਕਾਂਗਰਸ ਨੇਤਾ ਪੀ ਚਿਦੰਬਰਮ ਨੇ ਕਿਹਾ ਕਿ ਇਹ ਪ੍ਰਕਿਰਿਆ 2009 ਵਿਚ ਸ਼ੁਰੂ ਹੋਈ ਸੀ। ਇਸ ਤੋਂ ਬਾਅਦ, 2011 ਵਿਚ ਇਸ ਮਾਮਲੇ ਨੇ ਤੇਜ਼ੀ ਫੜੀ ਜਦੋਂ ਅਮਰੀਕੀ ਖੁਫ਼ੀਆ ਏਜੰਸੀਆਂ ਨੇ ਤਹੱਵੁਰ ਰਾਣਾ ਦੀ ਪਛਾਣ ਕਰ ਲਈ। ਮੈਂ ਵਿਦੇਸ਼ ਮੰਤਰਾਲੇ, ਖੁਫ਼ੀਆ ਏਜੰਸੀਆਂ ਅਤੇ ਐਨਆਈਏ ਨੂੰ ਇੱਕ ਲੰਬੀ ਅਤੇ ਔਖੀ ਲੜਾਈ ਤੋਂ ਬਾਅਦ ਰਾਣਾ ਨੂੰ ਭਾਰਤ ਵਾਪਸ ਲਿਆਉਣ ਲਈ ਵਧਾਈ ਦਿੰਦਾ ਹਾਂ।ਸਲਮਾਨ ਖੁਰਸ਼ੀਦ ਨੇ ਨਿਭਾਈ ਅਹਿਮ ਭੂਮਿਕਾ, ਚਿਦੰਬਰਮ ਦਾ ਕਹਿਣਾ ਹੈ ਕਿ ਯੂਪੀਏ ਸਰਕਾਰ ਵਿੱਚ ਵਿਦੇਸ਼ ਮੰਤਰੀ ਸਲਮਾਨ ਖੁਰਸ਼ੀਦ ਅਤੇ ਵਿਦੇਸ਼ ਸਕੱਤਰ ਰੰਜਨ ਮਥਾਈ ਨੇ ਇਸ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਸੀ। ਮੈਨੂੰ ਯਕੀਨ ਹੈ ਕਿ ਮੌਜੂਦਾ ਮੋਦੀ ਸਰਕਾਰ ਦੇ ਬਹੁਤ ਸਾਰੇ ਵਿਦੇਸ਼ ਸਕੱਤਰਾਂ ਅਤੇ ਮੰਤਰੀਆਂ ਨੇ ਵੀ ਭੂਮਿਕਾ ਨਿਭਾਈ ਹੈ। ਮੈਂ ਅਮਰੀਕਾ ਦੀ ਉਸ ਸਮੇਂ ਦੀ ਅਤੇ ਮੌਜੂਦਾ ਸਰਕਾਰ ਦਾ ਵੀ ਧੰਨਵਾਦ ਕਰਦਾ ਹਾਂ।

By Gurpreet Singh

Leave a Reply

Your email address will not be published. Required fields are marked *