ਨੈਸ਼ਨਲ ਟਾਈਮਜ਼ ਬਿਊਰੋ :- ਮੁੱਖ ਮੰਤਰੀ ਭਗਵੰਤ ਮਾਨ ਹਸਪਤਾਲ ਤੋਂ ਹੀ ਵੀਡਿਓ ਕਾਨਫਰੰਸ ਰਾਹੀਂ ਕੈਬਨਿਟ ਮੀਟਿੰਗ ਦੀ ਅਗਵਾਈ ਕਰ ਰਹੇ ਹਨ। ਮੀਟਿੰਗ ਹੁਣੇ-ਹੁਣੇ ਸ਼ੁਰੂ ਹੋਈ ਹੈ ਅਤੇ ਇਸ ਦੌਰਾਨ ਮਾਣ ਹੜ੍ਹਾਂ ਨਾਲ ਪ੍ਰਭਾਵਿਤ ਖੇਤਰਾਂ ਦੀ ਸਥਿਤੀ ਦਾ ਵਿਸਥਾਰ ਨਾਲ ਜਾਇਜ਼ਾ ਲੈ ਰਹੇ ਹਨ। ਕੈਬਨਿਟ ਦੇ ਸਾਰੇ ਮੈਂਬਰ ਵੀ ਹਸਪਤਾਲ ਤੋਂ ਵੀਡੀਓ ਕਾਨਫਰੰਸ ਰਾਹੀਂ ਸ਼ਾਮਲ ਹਨ। ਮੁੱਖ ਮੰਤਰੀ ਹਸਪਤਾਲ ਦੇ ਬੈਡ ਤੋਂ ਹੀ ਹੜ੍ਹਾਂ ਦੀਆਂ ਰਾਹਤ ਕਾਰਵਾਈਆਂ, ਲੋੜੀਂਦੇ ਫੈਸਲੇ ਅਤੇ ਪ੍ਰਗਤੀ ‘ਤੇ ਚਰਚਾ ਕਰ ਰਹੇ ਹਨ। ਮਾਣ ਦੀ ਸਿਹਤ ਵਿੱਚ ਸੁਧਾਰ ਹੋ ਰਿਹਾ ਹੈ ਅਤੇ ਉਹ ਬਲੱਡ ਪ੍ਰੈਸ਼ਰ ਅਤੇ ਹੋਰ ਸਿਹਤ ਸੰਬੰਧੀ ਹਾਲਤ ਦੇਖਦੇ ਹੋਏ ਮੀਟਿੰਗ ਵਿੱਚ ਸ਼ਾਮਲ ਹਨ। ਮੀਟਿੰਗ ਜਾਰੀ ਹੈ…..
ਮੁੱਖ ਮੰਤਰੀ ਭਗਵੰਤ ਮਾਨ ਹਸਪਤਾਲ ਤੋਂ ਕਰ ਰਹੇ ਕੈਬਨਿਟ ਮੀਟਿੰਗ ਦੀ ਅਗਵਾਈ, ਹੜ੍ਹਾਂ ਦਾ ਲੈ ਰਹੇ ਜਾਇਜ਼ਾ
