ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਵਾਸੀਆਂ ਲਈ ਅਪ੍ਰੈਲ ਮਹੀਨੇ ਦਾ ਇਹ ਹਫ਼ਤਾ ਬਹੁਤ ਹੀ ਖ਼ਾਸ ਰਹਿਣ ਵਾਲਾ ਹੈ ਕਿਉਂਕਿ ਇਸ ਦੌਰਾਨ ਲੰਬਾ ਵੀਕਐਂਡ ਆ ਰਿਹਾ ਹੈ, ਜਿਸ ਦੇ ਚੱਲਦੇ ਭਲਕੇ ਤੋਂ ਲਗਾਤਾਰ ਤਿੰਨ ਛੁੱਟੀਆਂ ਰਹਿਣਗੀਆਂ। ਛੁੱਟੀਆਂ ਦੇ ਕਾਰਨ ਬੱਚਿਆਂ ਦੀਆਂ ਮੌਜਾਂ ਲੱਗਣ ਵਾਲੀਆਂ ਹਨ, ਕਿਉਂਕਿ ਜੇਕਰ ਤੁਸੀਂ ਕਿਤੇ ਘੁੰਮਣ ਦਾ ਪਲਾਨ ਬਣਾਇਆ ਹੋਵੇ ਤਾਂ ਇਨ੍ਹਾਂ ਛੁੱਟੀਆਂ ‘ਚ ਪਲਾਨ ਬਣਾ ਸਕਦੇ ਹੋ।
ਇਨ੍ਹਾਂ ਛੁੱਟੀਆਂ ਦੌਰਾਨ ਸੂਬੇ ਦੇ ਕਈ ਸਕੂਲਾਂ, ਕਾਲਜਾਂ, ਬੈਂਕ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। ਇਥੇ ਦੱਸ ਦਈਏ ਕਿ 18 ਤਾਰੀਖ਼ ਸ਼ੁੱਕਰਵਾਰ ਨੂੰ ‘ਗੁੱਡ ਫਰਾਈਡੇਅ’ ਦੀ ਛੁੱਟੀ ਹੈ, ਜਿਸ ਤੋਂ ਬਾਅਦ ਸ਼ਨੀਵਾਰ 19 ਤਾਰੀਖ਼ ਨੂੰ ਸੂਬੇ ਵਿਚ ਕਈ ਸਕੂਲ, ਬੈਂਕ ਅਤੇ ਸਰਕਾਰੀ ਦਫ਼ਤਰ ਬੰਦ ਰਹਿਣਗੇ। 20 ਤਾਰੀਖ਼ ਨੂੰ ਐਤਵਾਰ ਹੋਣ ਕਾਰਨ ਹਫ਼ਤਾਵਰੀ ਛੁੱਟੀ ਹੈ। ਲਿਹਾਜ਼ਾ 18, 19, 20 ਤਾਰੀਖ਼ ਦੀਆਂ ਲਗਾਤਾਰ ਤਿੰਨ ਛੁੱਟੀਆਂ ਆ ਰਹੀਆਂ ਹਨ। ਜਿਸ ਦੇ ਚੱਲਦੇ ਕਿਤੇ ਘੁੰਮਣ ਜਾਣ ਦਾ ਵੀ ਪ੍ਰੋਗਰਾਮ ਬਣਾਇਆ ਜਾ ਸਕਦਾ ਹੈ।