ਚੀਨ: ਪਟਾਕਾ ਫੈਕਟਰੀ ”ਚ ਜ਼ਬਰਦਸਤ ਧਮਾਕਾ, 21 ਲੋਕਾਂ ਦੀ ਮੌਤ, 61 ਗੰਭੀਰ ਜ਼ਖ਼ਮੀ

ਰਾਜੀਵ ਸ਼ਰਮਾ :- ਚੀਨ ਦੇ ਹੁਨਾਨ ਸੂਬੇ ਦੇ ਲਿਉਯਾਂਗ ਸ਼ਹਿਰ ਵਿੱਚ ਇੱਕ ਪਟਾਕਿਆਂ ਦੀ ਫੈਕਟਰੀ ਵਿੱਚ ਜ਼ੋਰਦਾਰ ਧਮਾਕਾ ਹੋਣ ਦੀ ਸੂਚਨਾ ਮਿਲੀ ਹੈ। ਇਸ ਧਮਾਕੇ ਵਿੱਚ 21 ਲੋਕਾਂ ਦੀ ਮੌਤ ਹੋ ਗਈ ਅਤੇ 61 ਹੋਰ ਲੋਕ ਜ਼ਖਮੀ ਹੋ ਗਏ। ਚੀਨ ਦੇ ਸਰਕਾਰੀ ਮੀਡੀਆ ਨੇ ਮੰਗਲਵਾਰ ਨੂੰ ਇਸ ਘਟਨਾ ਦੀ ਜਾਣਕਾਰੀ ਦਿੱਤੀ। 

ਸਰਕਾਰੀ ਸ਼ਿਨਹੂਆ ਸਮਾਚਾਰ ਏਜੰਸੀ ਦੇ ਅਨੁਸਾਰ, ਇਹ ਧਮਾਕਾ ਸੋਮਵਾਰ ਸ਼ਾਮ 5 ਵਜੇ ਦੇ ਕਰੀਬ ਗੁਆਂਡੂ ਟਾਊਨਸ਼ਿਪ ਵਿੱਚ ਲਿਉਯਾਂਗ ਹੁਆਸ਼ੇਂਗ ਆਤਿਸ਼ਬਾਜ਼ੀ ਅਤੇ ਨਿਰਮਾਣ ਅਤੇ ਡਿਸਪਲੇਅ ਕੰਪਨੀ ਵਿੱਚ ਹੋਇਆ। ਦੂਜੇ ਪਾਸੇ ਧਮਾਕੇ ਤੋਂ ਤੁਰੰਤ ਬਾਅਦ ਐਮਰਜੈਂਸੀ ਅਤੇ ਅੱਗ ਬੁਝਾਊ ਟੀਮਾਂ ਨੂੰ ਘਟਨਾ ਸਥਾਨ ‘ਤੇ ਭੇਜਿਆ ਗਿਆ। ਇਸ ਘਟਨਾ ਵਿੱਚ ਜ਼ਖਮੀ ਹੋਏ 61 ਲੋਕਾਂ ਨੂੰ ਹਸਪਤਾਲ ਵਿੱਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ।

By Rajeev Sharma

Leave a Reply

Your email address will not be published. Required fields are marked *