ਪੰਜਾਬ ਵਿੱਚ ਚਿੱਟਾ ਅਕਾਲੀ ਸਰਕਾਰ ਵੇਲੇ ਆਇਆ, ਆਪ ਵਿਧਾਇਕ ਦਾ ਅਕਾਲੀ ਦਲ ਉੱਤੇ ਸ਼ਬਦੀ ਹਮਲਾ

ਨੈਸ਼ਨਲ ਟਾਈਮਜ਼ ਬਿਊਰੋ :- ਪਾਇਲ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਆਪਣੀ ਹੀ ਪਾਰਟੀ ਦੇ ਵਿਧਾਇਕ ਮਨਪ੍ਰੀਤ ਸਿੰਘ ਇਯਾਲੀ ‘ਤੇ ਲਾਏ ਦੋਸ਼ਾਂ ਦੀ ਜਾਂਚ ਕਰਨ ਦੀ ਮੰਗ ਮੁੱਖ ਮੰਤਰੀ ਭਗਵੰਤ ਮਾਨ ਕੋਲੋਂ ਕੀਤੀ ਹੈ। ਗਿਆਸਪੁਰਾ ਨੇ ਕਿਹਾ ਕਿ ਜੇਕਰ ਸੁਖਬੀਰ ਬਾਦਲ ਖੁਦ ਕਹਿ ਰਹੇ ਹਨ ਕਿ ਇਆਲੀ ਨੇ ਅਕਾਲੀ ਸਰਕਾਰ ਦੌਰਾਨ ਕਰੋੜਾਂ ਰੁਪਏ ਕਮਾਏ, ਤਾਂ ਇਹ ਗੰਭੀਰ ਮਾਮਲਾ ਹੈ ਜਿਸ ਦੀ ਪੂਰੀ ਜਾਂਚ ਹੋਣੀ ਚਾਹੀਦੀ ਹੈ। ਉਨ੍ਹਾਂ ਪੁੱਛਿਆ ਕਿ ਇਹ ਪੈਸਾ ਕਿੱਥੋਂ ਆਇਆ, ਕਿਸ ਤਰੀਕੇ ਨਾਲ ਕਮਾਇਆ ਗਿਆ, ਅਤੇ ਕੀ ਇਹ ਕਾਨੂੰਨੀ ਢੰਗ ਨਾਲ ਸੀ ਜਾਂ ਕਿਸੇ ਗ਼ੈਰਕਾਨੂੰਨੀ ਸਰਗਰਮੀ ਨਾਲ ਜੁੜਿਆ ਹੋਇਆ ਸੀ।
ਗਿਆਸਪੁਰਾ ਨੇ ਅਕਾਲੀ ਦਲ ਨੂੰ ਨਸ਼ੇ ਦੇ ਮਾਮਲੇ ‘ਚ ਵੀ ਘੇਰਿਆ। ਉਨ੍ਹਾਂ ਆਰੋਪ ਲਗਾਇਆ ਕਿ ਅਕਾਲੀ ਦਲ ਦੀ ਸਰਕਾਰ ਦੌਰਾਨ ਪੰਜਾਬ ਵਿੱਚ ਨਸ਼ੇ ਦੀ ਲਹਿਰ ਨੇ ਭਿਆਨਕ ਰੂਪ ਧਾਰ ਲਿਆ ਸੀ। “ਚਿੱਟਾ ਅਕਾਲੀ ਦਲ ਦੀ ਦੇਣ ਹੈ,” ਗਿਆਸਪੁਰਾ ਨੇ ਦਾਅਵਾ ਕੀਤਾ। ਉਨ੍ਹਾਂ ਜਿਕਰ ਕੀਤਾ ਕਿ ਡਰੱਗ ਰੈਕੇਟ ਵਿੱਚ ਜਗਦੀਸ਼ ਭੋਲਾ ਵੱਲੋਂ ਬਿਕਰਮ ਮਜੀਠੀਆ ਦਾ ਨਾਮ ਲੈਣਾ ਇਸ ਗੱਲ ਦਾ ਸਬੂਤ ਹੈ ਕਿ ਉਚੇ ਅਹੁਦੇ ਵਾਲੇ ਲੋਕ ਵੀ ਇਸ ਰੈਕੇਟ ਵਿੱਚ ਸ਼ਾਮਿਲ ਸਨ।

By Gurpreet Singh

Leave a Reply

Your email address will not be published. Required fields are marked *