ਥਾਣਾ ਮੁੱਖੀ ਕਾਨੂੰਨ ਵਿਵਸਥਾ ਬਨਾਏ ਰੱਖਣ ਵਿੱਚ ਰਹੇ ਸਨ ਨਾਕਾਮ

- ਹਸਪਤਾਲ ਵਿੱਚ ਝੱਗੜੇ ਤੋਂ ਐਨ ਪਹਿਲਾਂ ਪੁਲਸ ਹਸਪਤਾਲ ਦੇ ਬਾਹਰ ਤੋਂ ਹੋ ਗਈ ਸੀ ਗਾਇਬ
ਡੇਰਾਬੱਸੀ, ਨੈਸ਼ਨਲ ਟਾਈਮਜ਼ ਬਿਊਰੋ :- ਸਿਵਲ ਹਸਪਤਾਲ ਵਿੱਚ ਲੰਘੇ ਦਿਨੀਂ ਹੋਈ ਪਿੰਡ ਮੁਕੰਦਪੁਰ ਦੇ ਦੋ ਧੜਿਆਂ ਵਿਚਕਾਰ ਖੂਨੀ ਝੜਪ ਦੇ ਮਾਮਲੇ ਵਿੱਚ ਐਸ.ਐਸ.ਪੀ. ਮੁਹਾਲੀ ਡਾ. ਦੀਪਕ ਪਾਰਿਕ ਵੱਲੋਂ ਵਲੋਂ ਵੱਡੀ ਕਾਰਵਾਈ ਕਰਦੇ, ਡੇਰਾ ਬੱਸੀ ਦੇ ਥਾਣਾ ਮੁਖੀ ਮਨਦੀਪ ਸਿੰਘ ਨੂੰ ਬਦਲੀ ਦੇ ਇੱਕ ਦਿਨ ਬਾਅਦ ਸਸਪੈਂਡ ਕਰ ਦਿੱਤਾ ਗਿਆ। ਮੰਨਿਆ ਜਾ ਰਿਹਾ ਹੈ ਕਿ ਪਿੰਡ ਮੁਕੰਦਪੁਰ ਦੇ ਦੋ ਧੀਰਾਂ ਵਿਚਕਾਰ ਸਿਵਿਲ ਹਸਪਤਾਲ ਚ ਹੋਈ ਲੜਾਈ ਦੌਰਾਨ ਉਹਨਾਂ ਵੱਲੋਂ ਕਾਨੂੰਨ ਵਿਵਸਥਾ ਬਨਾਏ ਰੱਖਣ ਵਿੱਚ ਵਰਤੀ ਗਈ ਲਾਪਰਵਾਹੀ ਨੂੰ ਐਸਐਸਪੀ ਦੀਪਕ ਪਰਿਕ ਵੱਲੋਂ ਗੰਭੀਰਤਾ ਨਾਲ ਲੈਂਦੇ ਹੋਏ ਅੱਜ ਉਹਨਾਂ ਨੂੰ ਮੁਅੱਤਲ ਕਰ ਦਿੱਤਾ ਗਿਆ । ਲੰਗੇ ਕੱਲ ਉਹਨਾਂ ਦੀ ਪੁਲਸ ਲਾਈਨ ਵਿੱਚ ਬਦਲੀ ਕੀਤੀ ਗਈ ਸੀ।
ਜ਼ਿਕਰਯੋਗ ਹੈ ਕਿ ਪਿੰਡ ਮੁਕੰਦਪੁਰ ਵਿੱਚ ਆਮ ਆਦਮੀ ਪਾਰਟੀ ਅਤੇ ਕਾਂਗਰਸ ਦੇ ਧੜਿਆਂ ਵਿਚਕਾਰ ਨਾਜਾਇਜ ਮਿੰਨਿੰਗ ਨੂੰ ਲੈ ਕੇ ਦਿਨ ਵੇਲੇ ਲੜਾਈ ਹੋਈ ਸੀ। ਲੜਾਈ ਵਿੱਚ ਜ਼ਖ਼ਮੀਆਂ ਨੂੰ ਸਿਵਲ ਹਸਪਤਾਲ ਦਾਖ਼ਲ ਕਰਵਾਇਆ ਗਿਆ ਸੀ। ਪਿੰਡ ਅਤੇ ਹਸਪਤਾਲ ਵਿੱਚ ਤਣਾਅ ਬਣਿਆ ਹੋਇਆ ਸੀ। ਮਾਮਲੇ ਦੀ ਗੰਭੀਰਤਾਂ ਨੂੰ ਦੇਖਦਿਆਂ ਪੁਲਸ ਦੇ ਉੱਚ ਅਧਿਕਾਰੀਆਂ ਵੱਲੋਂ ਦੰਗਾ ਨਿਰੋਧੀ ਦਲ ਅਤੇ ਡੇਰਾਬੱਸੀ ਪੁਲਸ ਨੂੰ ਹਸਪਤਾਲ ਦੇ ਬਾਹਰ ਚੌਕਸੀ ਵਰਤਣ ਦੇ ਹੁਕਮ ਦਿੱਤੇ ਗਏ ਸੀ। ਪਰ ਝਗੜਾ ਹੋਣ ਤੋਂ ਐਨ ਪਹਿਲਾਂ ਪੁਲਸ ਹਸਪਤਾਲ ਦੇ ਬਾਹਰ ਤੋਂ ਕਥਿਤ ਤੌਰ ’ਤੇ ਗਾਇਬ ਹੋ ਗਈ ਜਿਸ ਨੂੰ ਲੈ ਕੇ ਦੋਵਾਂ ਧਿਰਾਂ ਵੱਲੋਂ ਹਸਪਤਾਲ ਵਿੱਚ ਇਕ ਦੂਜੇ ਦੀ ਕੁੱਟਮਾਰ ਕਰਨ ਤੋਂ ਇਲਾਵਾ ਹਸਪਤਾਲ ਵਿੱਚ ਤੋੜ ਫੋੜ ਕੀਤੀ। ਮਾਮਲੇ ਦਾ ਐਸ.ਐਸ.ਪੀ. ਡਾ. ਦੀਪਕ ਪਾਰਿਕ ਵਵੱਲੋਂ ਗੰਭੀਰ ਨੋਟਿਸ ਲੈਂਦਿਆਂ ਥਾਣਾ ਮੁਖੀ ਮਨਦੀਪ ਸਿੰਘ ਨੂੰ ਲਾਪ੍ਰਵਾਹੀ ਲਈ ਜਿੰਮੇਦਾਰ ਮਣਦਿਆਂ ਉਨ੍ਹਾਂ ਦੀ ਬਦਲੀ ਕਰ ਦਿੱਤੀ ਅਤੇ ਅੰਜ ਉਨ੍ਹਾਂ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ।
