ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਪੁਲਸ ਨਾਲ ਝੜਪ, ਅੱਗ ਲੱਗਣ ਨਾਲ ਝੁਲਸਿਆ SHO

ਸੰਗਰੂਰ- ਪੰਜਾਬ ਰੋਡਵੇਜ਼ ਮੁਲਾਜ਼ਮਾਂ ਦੀ ਅੱਜ ਹੋਈ ਹੜਤਾਲ ਦੌਰਾਨ ਪੂਰੇ ਸੂਬੇ ਵਿੱਚ ਵੱਡਾ ਹੰਗਾਮਾ ਹੋ ਰਿਹਾ ਹੈ। ਇਸੇ ਵਿਚਾਲੇ ਇਕ ਹੋ ਵੱਡੀ ਖਬਰ ਸਾਹਮਣੇ ਆਈ ਜਦੋਂ ਸੰਗਰੂਰ ਵਿੱਚ ਇਕ ਮੁਲਾਜ਼ਮ ਨੇ ਪੈਟਰੋਲ ਪਾ ਕੇ ਖੁਦ ਨੂੰ ਅੱਗ ਲਗਾਉਣ ਦੀ ਕੋਸ਼ਿਸ਼ ਕੀਤੀ। ਮੁਲਾਜ਼ਮ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਧੂਰੀ ਦੇ ਐਸਐਚਓ (SHO) ਝੁਲਸ ਗਏ। ਐਸਐਚਓ ਨੂੰ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਐਸਐਚਓ ਦੇ ਝੁਲਸਣ ਤੋਂ ਬਾਅਦ, ਪੁਲਸ ਵਾਲਿਆਂ ਨੇ ਰੋਡਵੇਜ਼ ਮੁਲਾਜ਼ਮ ਦੀ ਕਥਿਤ ਤੌਰ ‘ਤੇ ਜਮ ਕੇ ਧੁਨਾਈ ਕੀਤੀ।

ਜ਼ਿਕਰਯੋਗ ਹੈ ਕਿ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਵਲੋਂ ਅੱਜ ਕਿਲੋਮੀਟਰ ਸਕੀਮ ਬੱਸਾਂ ਦੇ ਟੈਂਡਰ ਖੋਲ੍ਹੇ ਜਾਣੇ ਸਨ ਅਤੇ ਇਸ ਦੇ ਵਿਰੋਧ ਵਿਚ ਪਨਬਸ, ਪੰਜਾਬ ਰੋਡਵੇਜ਼ ਪੀ. ਆਰ. ਟੀ. ਸੀ. ਕੰਟਰੈਕਟ ਵਰਕਰਜ਼ ਯੂਨੀਅਨ ਨੇ ਟੈਂਡਰ ਰੱਦ ਕੀਤੇ ਜਾਣ ਅਤੇ ਪੰਜਾਬ ਬੰਦ ਦੀ ਕਾਲ ਦਿੱਤੀ ਸੀ ਪਰ ਟੈਂਡਰ ਤੋਂ ਪਹਿਲਾਂ ਹੀ ਵੱਡੀ ਗਿਣਤੀ ਵਿਚ ਮੁੱਖ ਆਗੂਆਂ ਨੂੰ ਪੁਲਸ ਨੇ ਕਾਬੂ ਕਰ ਲਿਆ। ਸੂਬਾ ਪੱਧਰੀ ਆਗੂਆਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਯੂਨੀਅਨ ਨੇ ਤੁਰੰਤ ਪ੍ਰਤੀਕਰਮ ਦਿੰਦੇ ਹੋਏ ਪੰਜਾਬ ਭਰ ਦੇ ਬੱਸ ਸਟੈਂਡ ਬੰਦ ਕਰਨ ਦਾ ਐਲਾਨ ਕਰ ਦਿੱਤਾ। ਨਤੀਜੇ ਵਜੋਂ ਸਾਰੇ ਜ਼ਿਲ੍ਹਿਆਂ ਵਿਚ ਸਰਕਾਰੀ ਬੱਸਾਂ ਦਾ ਪਹੀਆ ਪੂਰੀ ਤਰ੍ਹਾਂ ਰੁਕ ਗਿਆ ਹੈ। 

By Gurpreet Singh

Leave a Reply

Your email address will not be published. Required fields are marked *