ਨੈਸ਼ਨਲ ਟਾਈਮਜ਼ ਬਿਊਰੋ :- ਵਿਜੀਲੈਂਸ ਟੀਮ ਨੇ ਬੇਰੁਜ਼ਗਾਰ ਨੌਜਵਾਨ ਨੂੰ ਹਰਿਆਣਾ ਰੋਡਵੇਜ਼ ਵਿੱਚ ਨੌਕਰੀ ਲਗਵਾਉਣ ਲਈ ਹਰਿਆਣਾ ਰੋਡਵੇਜ਼ ਫਤਿਹਾਬਾਦ ਦੇ ਕਲਰਕ ਸੁਨੀਲ ਕੁਮਾਰ ਨਿਵਾਸੀ ਅਗਰਵਾਲ ਕਲੋਨੀ ਫਤਿਹਾਬਾਦ ਨੂੰ ਵੀਹ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਕਾਬੂ ਕੀਤਾ ਹੈ। ਵਿਜੀਲੈਂਸ ਟੀਮ ਦੇ ਇੰਸਪੈਕਟਰ ਅਜੀਤ ਕੁਮਾਰ ਮੁਤਾਬਕ ਸ਼ਿਕਾਇਤਕਰਤਾ ਵਿਨੋਦ ਕੁਮਾਰ ਵਾਸੀ ਰਾਜੀਵ ਕਲੋਨੀ 2018 ਵਿੱਚ ਰੋਡਵੇਜ਼ ਕਰਮਚਾਰੀਆਂ ਦੀ ਹੜਤਾਲ ਸਮੇਂ ਬੱਸ ਕੰਡਕਟਰ ਲੱਗਾ ਸੀ। ਹੜਤਾਲ ਖ਼ਤਮ ਹੋਣ ਮਗਰੋਂ ਉਸ ਨੂੰ ਨੌਕਰੀ ਤੋਂ ਕੱਢ ਦੇਣ ਤੇ ਦੁਬਾਰਾ ਨਵੀਂ ਭਰਤੀ ਤਹਿਤ ਨੌਕਰੀ ਦੇਣ ਲਈ ਉਸ ਨਾਲ 35 ਹਜ਼ਾਰ ਰੁਪਏ ਵਿਚ ਸੌਦਾ ਕੀਤਾ ਗਿਆ ਸੀ। ਇਸ ਵਿੱਚੋਂ 15 ਹਜ਼ਾਰ ਰੁਪਏ ਨੌਕਰੀ ਲੱਗਣ ’ਤੇ ਦੇਣੇ ਸੀ। ਇਥੇ ਫਤਿਹਾਬਾਦ ਦੇ ਨਵੇਂ ਬੱਸ ਅੱਡੇ ’ਤੇ ਪੇਸ਼ਗੀ ਵੀਹ ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦੇ ਸਮੇਂ ਉਹ ਡਿਊਟੀ ਮੈਜਿਸਟਰੇਟ ਨਰੇਸ਼ ਕੁਮਾਰ ਦੀ ਮੌਜੂਦਗੀ ਵਿੱਚ ਕਾਬੂੁ ਆ ਗਿਆ। ਵਿਜੀਲੈਂਸ ਟੀਮ ਮੁਲਜ਼ਮ ਨੂੰ ਹਿਸਾਰ ਲੈ ਗਈ ਅਦਾਲਤ ਵਿੱਚ ਪੇਸ਼ ਕਰਕੇ ਰਿਮਾਂਡ ’ਤੇ ਲਏਗੀ।
ਰੋਡਵੇਜ਼ ਵਿੱਚ ਨੌਕਰੀ ਲਗਵਾਉਣ ਬਦਲੇ ਵੀਹ ਹਜ਼ਾਰ ਰਿਸ਼ਵਤ ਲੈਂਦਾ ਕਲਰਕ ਗ੍ਰਿਫ਼ਤਾਰ
