ਸੀ.ਐਮ ਮਾਨ ਤੇ ਸੁੱਖੂ ਦੀ ਤਿੱਖੀ ਗੱਲਬਾਤ, ਪੰਜਾਬ-ਹਿਮਾਚਲ ਤਣਾਅ ਖਤਮ ਕਰਨ ਦੀ ਕੋਸ਼ਿਸ਼!

ਨੈਸ਼ਨਲ ਟਾਈਮਜ਼ ਬਿਊਰੋ :- ਪੰਜਾਬ ਤੇ ਹਿਮਾਚਲ ਪ੍ਰਦੇਸ਼ ਵਿਚਕਾਰ ਅੱਜਕੱਲ੍ਹ ਤਣਾਅ ਦਾ ਮਾਹੌਲ ਬਣਿਆ ਹੋਇਆ ਹੈ। ਦੋਵੇਂ ਰਾਜਾਂ ਵਿਚ ਖਾਲਿਸਤਾਨੀ ਭਿੰਡਰਾਂਵਾਲੇ ਦੇ ਝੰਡਿਆਂ ਨੂੰ ਲੈ ਕੇ ਵਿਵਾਦ ਛਿੜ ਗਿਆ ਹੈ, ਜਿਸ ਨਾਲ ਦੋਵੇਂ ਪਾਸੇ ਵਿਰੋਧੀ ਹਲਚਲ ਤੇ ਹਮਲੇ ਵਧ ਰਹੇ ਹਨ।

ਕਿਵੇਂ ਸ਼ੁਰੂ ਹੋਇਆ ਵਿਵਾਦ?

ਇਸ ਵਿਵਾਦ ਦੀ ਚਿੰਗਾਰੀ ਤਦ ਭੜਕੀ ਜਦੋਂ ਕੁਝ ਪੰਜਾਬੀ ਨੌਜਵਾਨ ਆਪਣੇ ਦੋ ਪਹੀਆ ਵਾਹਨ ‘ਤੇ ਭਿੰਡਰਾਂਵਾਲੇ ਦੀ ਤਸਵੀਰਾਂ ਵਾਲੇ ਵੱਡੇ-ਵੱਡੇ ਝੰਡੇ ਲਗਾ ਕੇ ਹਿਮਾਚਲ ਪ੍ਰਦੇਸ਼ ਆਏ। ਕੁੱਲੂ-ਮਨਾਲੀ ‘ਚ ਪੁਲਿਸ ਨੇ ਇਨ੍ਹਾਂ ਵਾਹਨਾਂ ਦੇ ਚਲਾਨ ਕੀਤੇ ਤੇ ਕਈ ਥਾਵਾਂ ‘ਤੇ ਲੋਕਾਂ ਨੇ ਵੀ ਵਿਰੋਧ ਕੀਤਾ। ਇਸਦੇ ਜਵਾਬ ਵਜੋਂ, ਪੰਜਾਬ ਦੇ ਹੋਸ਼ਿਆਰਪੁਰ ‘ਚ ਹਿਮਾਚਲ ਰੋਡਵੇਜ਼ (HRTC) ਦੀਆਂ ਬੱਸਾਂ ‘ਤੇ ਭਿੰਡਰਾਂਵਾਲੇ ਦੇ ਪੋਸਟਰ ਲਗਾ ਦਿੱਤੇ ਗਏ। ਹਾਲਾਤ ਹੋਰ ਗੰਭੀਰ ਤਦ ਹੋਏ ਜਦੋਂ ਮੰਗਲਵਾਰ ਰਾਤ ਨੂੰ ਮੋਹਾਲੀ ਦੇ ਖਰੜ ਇਲਾਕੇ ‘ਚ ਦੋ ਨੌਜਵਾਨਾਂ ਨੇ HRTC ਦੀ ਬੱਸ ‘ਤੇ ਡੰਡਿਆਂ ਨਾਲ ਹਮਲਾ ਕਰ ਦਿੱਤਾ। ਇਹ ਮਾਮਲਾ ਹੁਣ ਦੋਵੇਂ ਰਾਜਾਂ ਦੇ ਸਰਕਾਰਾਂ ਤੱਕ ਪਹੁੰਚ ਗਿਆ ਹੈ।

CM ਸਖ਼ਤ, ਦੋਵੇਂ ਰਾਜ ਦੇ ਮੁੱਖ ਮੰਤਰੀਆਂ ਵਿਚ ਗੱਲਬਾਤ

ਇਸ ਮਾਮਲੇ ‘ਤੇ ਹਿਮਾਚਲ ਦੇ ਮੁੱਖ ਮੰਤਰੀ ਸੁਖਵਿੰਦਰ ਸਿੰਘ ਸੁੱਖੂ ਨੇ ਪੰਜਾਬ ਦੇ CM ਭਗਵੰਤ ਮਾਨ ਨੂੰ ਫ਼ੋਨ ਕੀਤਾ। ਦੋਵਾਂ ਮੁੱਖ ਮੰਤਰੀਆਂ ਵਿਚ HRTC ਬੱਸਾਂ ‘ਤੇ ਹਮਲੇ, ਭਿੰਡਰਾਂਵਾਲੇ ਦੇ ਪੋਸਟਰ ਤੇ ਨੌਜਵਾਨਾਂ ਦੀ ਗਤੀਵਿਧੀ ਬਾਰੇ ਗੱਲਬਾਤ ਹੋਈ। CM ਮਾਨ ਨੇ ਵਿਸ਼ਵਾਸ ਦਿਵਾਇਆ ਕਿ ਪੰਜਾਬ ਪੁਲਿਸ ਦੇ DGP ਗੌਰਵ ਯਾਦਵ ਇਸ ਮਾਮਲੇ ਦੀ ਨਿਗਰਾਨੀ ਕਰ ਰਹੇ ਹਨ ਅਤੇ ਦੋਸ਼ੀਆਂ ‘ਤੇ ਕਰਵਾਈ ਹੋਵੇਗੀ। ਉਨ੍ਹਾਂ ਕਿਹਾ ਕਿ ਮੋਹਾਲੀ ‘ਚ HRTC ਦੀ ਬੱਸ ‘ਤੇ ਹਮਲੇ ਦੇ ਜ਼ਿੰਮੇਵਾਰ ਨੌਜਵਾਨਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇਗਾ। CM ਸੁੱਖੂ ਨੇ ਵੀ ਕਿਹਾ ਕਿ ਪੰਜਾਬ ਹਮੇਸ਼ਾਂ ਵੱਡੇ ਭਰਾ ਵਾਂਗ ਰਿਹਾ ਹੈ ਅਤੇ ਪੰਜਾਬੀਆਂ ਦਾ ਹਿਮਾਚਲ ‘ਚ ਪੂਰਾ ਆਦਰ-ਸਨਮਾਨ ਹੋਵੇਗਾ।

ਜ਼ਿਕਰਯੋਗ ਹੈ ਕਿ ਇਹ ਵਿਵਾਦ ਸਿਰਫ਼ ਝੰਡਿਆਂ ਅਤੇ ਹਮਲਿਆਂ ਤੱਕ ਹੀ ਸੀਮਤ ਨਹੀਂ, ਨਸ਼ੇ ਦੀ ਸਪਲਾਈ ਨੂੰ ਲੈ ਕੇ ਵੀ ਦੋਵੇਂ ਰਾਜਾਂ ਵਿਚ ਤਣਾਅ ਵਧ ਰਿਹਾ ਹੈ

ਹਿਮਾਚਲ ਦੇ MLA ਚੰਦਰਸ਼ੇਖਰ ਨੇ ਦੋਸ਼ ਲਾਇਆ ਕਿ ਪੰਜਾਬ ‘ਚੋਂ ਹਿਮਾਚਲ ‘ਚ ਨਸ਼ਾ ਆ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਪੰਜਾਬ ‘ਚੋਂ ਹੇਰੋਇਨ (ਚਿੱਟਾ) ਹਿਮਾਚਲ ‘ਚ ਆ ਰਹੀ ਹੈ, ਜਿਸ ਨਾਲ ਨੌਜਵਾਨ ਬਰਬਾਦ ਹੋ ਰਹੇ ਹਨ।

ਉੱਥੇ ਹੀ, ਪੰਜਾਬ ਦੇ ਆਮ ਆਦਮੀ ਪਾਰਟੀ (AAP) ਦੇ ਵਿਧਾਇਕ ਨੇ ਇਲਜ਼ਾਮ ਲਾਇਆ ਕਿ ਹਿਮਾਚਲ ‘ਚੋਂ ਸਿੰਥੇਟਿਕ ਡਰੱਗ ਪੰਜਾਬ ਆ ਰਹੀ ਹੈ। ਉਨ੍ਹਾਂ ਕਿਹਾ ਕਿ ਹਿਮਾਚਲ ‘ਚੋਂ ਹੀ ਪੰਜਾਬ ‘ਚ ਵੱਡੀ ਮਾਤਰਾ ‘ਚ ਨਸ਼ਾ ਪਹੁੰਚ ਰਿਹਾ ਹੈ।

By Gurpreet Singh

Leave a Reply

Your email address will not be published. Required fields are marked *