ਨੈਸ਼ਨਲ ਟਾਈਮਜ਼ ਬਿਊਰੋ :- ਹੁਸ਼ਿਆਰਪੁਰ ਦੀ 16 ਸਾਲਾ ਬੈਡਮਿੰਟਨ ਖਿਡਾਰਨ ਤਨਵੀ ਸ਼ਰਮਾ ਨੇ Junior Women’s Singles ਦੇ ਅੰਤਰਰਾਸ਼ਟਰੀ ਫਾਈਨਲ ਵਿੱਚ ਅਮਰੀਕਾ ਦੀ ਖਿਡਾਰਨ ਨੂੰ ਹਰਾਕੇ ਵਿਸ਼ਵ ਪੱਧਰ ‘ਤੇ ਨੰਬਰ 1 ਦੀ ਰੈਂਕਿੰਗ ਹਾਸਲ ਕੀਤੀ।
ਤਨਵੀ ਦੀ ਇਸ ਉਪਲਬਧੀ ‘ਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਖੁਸ਼ੀ ਜਤਾਈ ਅਤੇ ਟਵੀਟ ਰਾਹੀਂ ਤਨਵੀ, ਉਸਦੇ ਮਾਪਿਆਂ ਅਤੇ ਕੋਚ ਨੂੰ ਵਧਾਈਆਂ ਦਿੱਤੀਆਂ। ਉਨ੍ਹਾਂ ਲਿਖਿਆ ਕਿ, “ਇਹ ਪੰਜਾਬ ਲਈ ਮਾਣ ਵਾਲਾ ਪਲ਼ ਹੈ, ਪਰਮਾਤਮਾ ਕਰੇ ਤੁਹਾਡੀ ਕਾਮਯਾਬੀ ਹੋਰ ਵੀ ਲੰਬੀ ਹੋਵੇ।”
ਤਨਵੀ ਦੀ ਇਹ ਜਿੱਤ ਪੰਜਾਬ ਦੀ ਨਵੀਂ ਪੀੜ੍ਹੀ ਲਈ ਪ੍ਰੇਰਣਾ ਬਣੀ ਹੈ, ਜੋ ਖੇਡਾ ਰਾਹੀਂ ਦੇਸ਼ ਤੇ ਰਾਜ ਦਾ ਨਾਮ ਚਮਕਾ ਰਹੀ ਹੈ।
