ਪੰਜਾਬ ਦੇ ਨੌਜਵਾਨਾਂ ਨੂੰ ਸੀ.ਐਮ ਮਾਨ ਨੇ ਦਿੱਤਾ ਖ਼ਾਸ ਤੋਹਫ਼ਾ ! ਦੇਖੋ ਖ਼ਬਰ

ਨੈਸ਼ਨਲ ਟਾਈਮਜ਼ ਬਿਊਰੋ :- ਅੱਜ ਦੇ ਦੌਰ ਵਿਚ ਨੌਜਵਾਨਾਂ ਲਈ ਰੋਜ਼ਗਾਰ ਸਭ ਤੋਂ ਅਹਿਮ ਜ਼ਰੂਰਤ ਹੈ। ਲੋਕਾਂ ਨੂੰ ਮੁਫ਼ਤ ਰਾਸ਼ਨ ਜਾਂ ਹੋਰ ਸਹੂਲਤਾਂ ਦੇਣ ਦੀ ਬਜਾਏ ਉਨ੍ਹਾਂ ਨੂੰ ਰੋਜ਼ਗਾਰ ਦੇ ਕੇ ਇਸ ਕਾਬਿਲ ਬਣਾਉਣਾ ਚਾਹੀਦਾ ਹੈ ਕਿ ਉਹ ਆਪਣਾ ਤੇ ਪਰਿਵਾਰ ਦਾ ਖ਼ਰਚਾ ਚਲਾ ਸਕਣ। ਨੌਜਵਾਨਾਂ ਦੇ ਲਈ ਰੋਜ਼ਗਾਰ ਤੋਂ ਵੱਡੀ ਸਹੂਲਤ ਜਾਂ ਤੋਹਫ਼ਾ ਹੋਰ ਕੁਝ ਵੀ ਨਹੀਂ ਹੈ। ਇਸੇ ਦੇ ਮੱਦੇਨਜ਼ਰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਲਗਾਤਾਰ ਨੌਜਵਾਨਾਂ ਨੂੰ ਰੋਜ਼ਗਾਰ ਦਿੱਤਾ ਜਾ ਰਿਹਾ ਹੈ।

ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਅੱਜ ਵੀ 450 ਦੇ ਕਰੀਬ ਨੌਜਵਾਨਾਂ ਨੂੰ ਨਿਯੁਕਤੀ ਪੱਤਰ ਵੰਡੇ ਗਏ। ਚੰਡੀਗੜ੍ਹ ਵਿਚ ਰੱਖੇ ਗਏ ਨਿਯੁਕਤ ਪੱਤਰ ਵੰਡ ਸਮਾਗਮ ਦੌਰਾਨ ਖੇਤੀਬਾੜੀ ਵਿਭਾਗ ਵਿਚ 184, ਜਲ ਸਰੋਤ ਵਿਭਾਗ ਵਿਚ 28, ਖੇਡ ਵਿਭਾਗ ਵਿਚ 55 ਕੋਚ, ਸਥਾਨਕ ਸਰਕਾਰਾਂ ਵਿਭਾਗ ਵਿਚ 63 ਫ਼ਾਇਰਮੈਨ ਤੇ 24 ਸਹਾਇਕ ਟਾਊਨ ਪਲੈਨਰ, ਸਿਹਤ ਵਿਭਾਗ ਵਿਚ 6, ਸਿੱਖਿਆ ਵਿਭਾਗ ਵਿਚ 26, ਜਲ ਸਪਲਾਈ ਤੇ ਸੈਨੀਟੇਸ਼ਨ ਵਿਭਾਗ ਵਿਚ 26, ਪੁੱਡਾ ਵਿਚ 22, ਆਬਕਾਰੀ ਤੇ ਕਰ ਵਿਭਾਗ ਵਿਚ 2, ਫ਼ਾਈਨਾਂਸ ਵਿਭਾਗ ਵਿਚ 10 ਅਤੇ ਟੂਰਿਜ਼ਮ ਤੇ ਕਲਚਰ ਵਿਭਾਗ ਵਿਚ 4 ਉਮੀਦਵਾਰਾਂ ਨੂੰ ਨਿਯੁਕਤੀ ਪੱਤਰ ਦਿੱਤੇ ਗਏ।
ਇਸ ਮੌਕੇ ਉਮੀਦਵਾਰਾਂ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਕਿਹਾ ਕਿ ਕੰਮ ਕੋਈ ਛੋਟਾ ਵੱਡਾ ਨਹੀਂ ਹੁੰਦਾ, ਇੱਥੋਂ ਤਕ ਪਹੁੰਚਣ ਲਈ ਤੁਸੀਂ ਬਹੁਤ ਮਿਨਹਤ ਕੀਤੀ ਹੈ। ਉਨ੍ਹਾਂ ਕਿਹਾ ਕਿ ਜੇਕਰ ਨੌਜਵਾਨਾਂ ਨੂੰ ਇੱਥੇ ਹੀ ਨੌਕਰੀ ਮਿਲ ਜਾਵੇ ਤਾਂ ਉਹ ਬਾਹਰ ਜਾਣ ਬਾਰੇ ਸੋਚਣਗੇ ਵੀ ਨਹੀਂ। ਉਨ੍ਹਾਂ ਕਿਹਾ ਕਿ ਭਗਤ ਸਿੰਘ, ਕਰਤਾਰ ਸਿੰਘ ਸਰਾਭਾ, ਰਾਜਗੁਰੂ-ਸੁਖਦੇਵ ਸਮੇਤ ਕਈ ਸ਼ਹੀਦਾਂ ਨੇ ਅੰਗਰੇਜ਼ਾਂ ਨੂੰ ਇੱਥੋਂ ਕੱਢਣ ਲਈ ਆਪਣੀਆਂ ਜਾਨਾਂ ਵਾਰ ਦਿੱਤੀਆਂ, ਪਰ ਹੁਣ ਅਸੀਂ ਫ਼ਿਰ ਅੰਗਰੇਜ਼ਾਂ ਕੋਲ ਹੀ ਕੰਮ ਕਰਨ ਲਈ ਜਾ ਰਹੇ ਹਾਂ।

By Gurpreet Singh

Leave a Reply

Your email address will not be published. Required fields are marked *