ਪੰਜਾਬ ‘ਚ ‘ਸੀਐਮ ਦੀ ਯੋਗਸ਼ਾਲਾ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ, ਨਵਾਂ ਗਾਉਂ ‘ਚ 6 ਰੋਜ਼ਾਨਾ ਸੈਸ਼ਨ

ਪੰਜਾਬ ‘ਚ ‘ਸੀਐਮ ਦੀ ਯੋਗਸ਼ਾਲਾ’ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ, ਨਵਾਂ ਗਾਉਂ ‘ਚ 6 ਰੋਜ਼ਾਨਾ ਸੈਸ਼ਨ

ਐੱਸ.ਏ.ਐੱਸ. ਨਗਰ, 04 ਮਾਰਚ 2025 (ਗੁਰਪ੍ਰੀਤ ਸਿੰਘ): ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਤੰਦਰੁਸਤ ਅਤੇ ਸਿਹਤਮੰਦ ਬਣਾਉਣ ਲਈ ਚਲਾਈ ਜਾ ਰਹੀ ‘ਸੀਐਮ ਦੀ ਯੋਗਸ਼ਾਲਾ’ ਮੁਹਿੰਮ ਹਲਕਿਆਂ ਵਿੱਚ ਲੋਕਪ੍ਰਿਯ ਹੋ ਰਹੀ ਹੈ। ਮੋਹਾਲੀ ਦੇ ਨਵਾਂ ਗਾਉਂ ‘ਚ ਵੀ ਇਹ ਯੋਗਸ਼ਾਲਾਵਾਂ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਪ੍ਰਾਪਤ ਕਰ ਰਹੀਆਂ ਹਨ।

ਇਹ ਜਾਣਕਾਰੀ ਦਿੰਦਿਆਂ ਐਸ.ਡੀ.ਐਮ. ਗੁਰਮੰਦਰ ਸਿੰਘ ਨੇ ਦੱਸਿਆ ਕਿ ਯੋਗਾ ਟ੍ਰੇਨਰ ਦਿਵਿਆ ਵੱਲੋਂ ਨਵਾਂ ਗਾਉਂ ਵਿਖੇ ਵੱਖ-ਵੱਖ ਥਾਵਾਂ ‘ਤੇ ਰੋਜ਼ਾਨਾ 6 ਯੋਗਾ ਸੈਸ਼ਨ ਲਗਾਏ ਜਾਂਦੇ ਹਨ, ਜਿੰਨ੍ਹਾਂ ਦਾ ਲੋਕਾਂ ਨੂੰ ਬਹੁਤ ਲਾਭ ਹੋ ਰਿਹਾ ਹੈ।

ਉਨ੍ਹਾਂ ਦੱਸਿਆਂ ਕਿ ਪਹਿਲੀ ਕਲਾਸ ਸਥਾਨ 1490/15ਈ, ਆਦਰਸ਼ ਨਗਰ ਨਿਆਗਾਓਂ ਮੋਹਾਲੀ ਵਿਖੇ ਸਵੇਰੇ 5.00 ਤੋਂ 6.00 ਵਜੇ ਤੱਕ, ਦੂਸਰੀ ਕਲਾਸ ਕਮਿਊਨਿਟੀ ਸੈਂਟਰ ਟ੍ਰਿਬਿਊਨ ਕਲੋਨੀ ਕਾਂਸਲ, ਨਵਾਂ ਗਾਉਂ ਵਿਖੇ ਸਵੇਰੇ 10.30 ਤੋਂ 11.30 ਵਜੇ ਤੱਕ, ਤੀਸਰੀ ਕਲਾਸ ਬਿੰਸਾਰ ਮਹਾਦੇਵ ਮੰਦਿਰ, ਗੋਬਿੰਦ ਨਗਰ, ਨਵਾਂ ਗਾਉਂ ਵਿਖੇ ਸਵੇਰੇ 12.00 ਤੋਂ 1.00 ਵਜੇ ਤੱਕ, ਚੌਥੀ ਕਲਾਸ ਰੋਜ਼ ਪਬਲਿਕ ਸਕੂਲ, ਆਦਰਸ਼ ਨਗਰ, ਨਵਾਂ ਗਾਉਂ ਵਿਖੇ ਦੁਪਿਹਰ 3.45 ਤੋਂ 4.45 ਵਜੇ ਤੱਕ, ਪੰਜਵੀਂ ਕਲਾਸ 491/1 ਸ਼ਿਵਾਲਿਕ ਵਿਹਾਰ, ਨਵਾਂ ਗਾਉਂ ਵਿਖੇ ਸ਼ਾਮ 5.00ਤੋਂ 6.00 ਵਜੇ ਤੱਕ ਅਤੇ ਦਿਨ ਦੀ ਆਖਰੀ/ਛੇਵੀਂ ਕਲਾਸ ਸ਼ਿਵ ਨਗਰ, ਨਾਡਾ, ਨਵਾਂ ਗਾਉਂ ਮੋਹਾਲੀ ਵਿਖੇ ਸ਼ਾਮ 6.15 ਤੋਂ 7.15 ਵਜੇ ਤੱਕ ਲਾਈ ਜਾਂਦੀ ਹੈ।

ਉਨ੍ਹਾਂ ਦੱਸਿਆ ਕਿ ਹਰੇਕ ਸੈਸ਼ਨ ਵਿੱਚ ਘੱਟੋ-ਘੱਟ 25 ਵਿਅਕਤੀਆਂ ਦੀ ਭਾਗੀਦਾਰੀ ਹੁੰਦੀ ਹੈ ਅਤੇ ਯੋਗ ਸੈਸ਼ਨਾਂ ਵਿੱਚ ਭਾਗ ਲੈਣ ਵਾਲੇ ਭਾਗੀਦਾਰਾਂ ਦਾ ਮਾਰਗ ਦਰਸ਼ਨ ਕਰਨ ਲਈ ਮਾਹਿਰ ਯੋਗਾ ਕੋਚ ਉਪਲੱਬਧ ਹਨ।

ਯੋਗਾ ਟ੍ਰੇਨਰ ਦਿਵਿਆ ਨੇ ਕਿਹਾ ਕਿ ਉਨ੍ਹਾਂ ਦੀਆਂ ਯੋਗਾ ਕਲਾਸਾਂ ਵਿੱਚ ਆਉਣ ਨਾਲ ਕਈ ਲੋਕਾਂ ਨੇ ਆਪਣੀਆਂ ਪੁਰਾਣੀਆਂ ਬਿਮਾਰੀਆਂ ਤੋਂ ਛੁਟਕਾਰਾ ਪਾਇਆ ਹੈ। ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਭਾਗੀਦਾਰ ਜੋ ਸਰਵਾਈਕਲ ਅਤੇ ਡਿਸਕ ਦੀ ਸਮੱਸਿਆਂ ਤੋਂ ਪਰੇਸ਼ਾਨ ਸਨ, ਲਗਾਤਾਰ ਯੋਗਾ ਅਭਿਆਸ ਕਰਨ ਨਾਲ ਠੀਕ ਹੋ ਚੁੱਕੇ ਹਨ। ਇਸ ਤੋਂ ਇਲਾਵਾ ਜਿੰਨਾਂ ਦੇ ਪੈਰਾਂ ਵਿੱਚ ਦਰਦ ਰਹਿੰਦਾ ਸੀ, ਚੰਗੀ ਤਰ੍ਹਾ ਚਲ ਫਿਰ ਨਹੀਂ ਸੀ ਸਕਦੇ, ਹੁਣ ਯੋਗਾ ਕਰਨ ਨਾਲ, ਉਨ੍ਹਾਂ ਦੀ ਇਹ ਸਮੱਸਿਆ ਠੀਕ ਹੋ ਗਈ ਹੈ। ਅਜਿਹੇ ਹੋਰ ਵੀ ਬਹੁਤ ਲੋਕ ਹਨ, ਜਿੰਨ੍ਹਾਂ ਨੇ ਯੋਗਾ ਅਭਿਆਸ ਰਾਹੀਂ ਆਪਣੀਆਂ ਪੁਰਾਣੀਆਂ ਬਿਮਾਰੀਆਂ ਤੋਂ ਨਿਜਾਤ ਪਾਈ ਹੈ।

ਉਨ੍ਹਾਂ ਕਿਹਾ ਕਿ ਯੋਗਾ ਸੈਸ਼ਨਾਂ ਦਾ ਸਮਾਂ ਸਵੇਰ ਅਤੇ ਸ਼ਾਮ ਦਾ ਹੁੰਦਾ ਹੈ, ਇਸ ਲਈ ਇਹ ਭਾਗੀਦਾਰਾਂ ‘ਤੇ ਨਿਰਭਰ ਕਰਦਾ ਹੈ ਕਿ ਉਹ ਆਪਣੀ ਸਹੂਲਤ ਅਨੁਸਾਰ ਕਿਸ ਸੈਸ਼ਨ ਵਿਚ ਸ਼ਾਮਲ ਹੋਣਾ ਚਾਹੁੰਦੇ ਹਨ।

ਯੋਗ ਸਿਖਲਾਈ ਲਈ ਲੋਕ ਟੋਲ ਫ੍ਰੀ ਨੰਬਰ 7669400500 ਜਾਂ www.cmdiyogshala.punjab.gov.in ‘ਤੇ ਜਾ ਲੈ ਕੇ ਜਾਣਕਾਰੀ ਲਈ ਜਾ ਸਕਦੀ ਹੈ। ਇਸ ਦੇ ਨਾਲ-ਨਾਲ ਜੇ ਕੋਈ ਗਰੁੱਪ ਮੁਫ਼ਤ ਯੋਗਾ ਟਰੇਨਰ ਦੀ ਸਹੂਲਤ ਲੈਣ ਦਾ ਇੱਛੁਕ ਹੈ ਤਾਂ ਉਪਰੋਕਤ ਫੋਨ ਨੰਬਰ ਅਤੇ ਵੈਬਸਾਈਟ ‘ਤੇ ਸੰਪਰਕ ਕਰ ਕੇ ਰਜਿਸਟਰੇਸ਼ਨ ਕਰ ਸਕਦਾ ਹੈ। ਮੁਫ਼ਤ ਟਰੇਨਰ ਦੀ ਸਹੂਲਤ ਲੈਣ ਲਈ ਕਿਸੇ ਵੀ ਗਰੁੱਪ ਕੋਲ ਘੱਟੋ-ਘੱਟ 25 ਮੈਂਬਰ ਹੋਣੇ ਲਾਜ਼ਮੀ ਹਨ।

By Gurpreet Singh

Leave a Reply

Your email address will not be published. Required fields are marked *