ਵਪਾਰਕ ਗੈਸ ਸਿਲੰਡਰ 31 ਰੁਪਏ ਹੋਇਆ ਮਹਿੰਗਾ

ਗੁਰਪ੍ਰੀਤ ਸਿੰਘ :- ਹੋਲੀ ਤੋਂ ਪਹਿਲਾਂ ਐਲਪੀਜੀ ਸਿਲੰਡਰ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ। ਤੇਲ ਕੰਪਨੀਆਂ ਨੇ 19 ਕਿਲੋਗ੍ਰਾਮ ਵਪਾਰਕ ਐਲਪੀਜੀ ਸਿਲੰਡਰਾਂ ਦੀਆਂ ਕੀਮਤਾਂ ਵਿਚ 31 ਰੁਪਏ ਇਜ਼ਾਫਾ ਕੀਤਾ ਹੈ। ਇਹ ਵਾਧਾ 1 ਮਾਰਚ, 2026 ਯਾਣਿ ਅੱਜ ਤੋਂ ਲਾਗੂ ਹੋ ਗਿਆ ਹੈ। ਸਰਕਾਰੀ ਮਾਲਕੀ ਵਾਲੀ ਇੰਡੀਅਨ ਆਇਲ ਕਾਰਪੋਰੇਸ਼ਨ ਦੀ ਵੈੱਬਸਾਈਟ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ, ਵਾਧੇ ਤੋਂ ਬਾਅਦ, ਦਿੱਲੀ ਵਿੱਚ 19 ਕਿਲੋਗ੍ਰਾਮ ਐਲਪੀਜੀ ਸਿਲੰਡਰ ਦੀ ਕੀਮਤ ਹੁਣ 1768.50 ਰੁਪਏ ਹੋ ਗਈ ਹੈ। ਪਹਿਲਾਂ, ਇਸ ਦੀ ਕੀਮਤ 1740.50 ਰੁਪਏ ਸੀ। ਇਸੇ ਤਰ੍ਹਾਂ, ਕੋਲਕਾਤਾ ਵਿਚ, ਇਸਦੀ ਕੀਮਤ 1844.50 ਰੁਪਏ ਤੋਂ ਵੱਧ ਕੇ 1875.50 ਰੁਪਏ ਹੋ ਗਈ ਹੈ। ਮੁੰਬਈ ਵਿਚ, ਇਹ ਹੁਣ 1720.50 ਰੁਪਏ ਵਿਚ ਉਪਲਬਧ ਹੋਵੇਗਾ, ਜਦੋਂ ਕਿ ਪਹਿਲਾਂ ਇਹ 1692 ਰੁਪਏ ਵਿਚ ਉਪਲਬਧ ਸੀ। ਚੇਨਈ ਵਿਚ, ਕੀਮਤ 1899.50 ਰੁਪਏ ਤੋਂ ਵਧਾ ਕੇ 1929 ਰੁਪਏ ਕਰ ਦਿੱਤੀ ਗਈ ਹੈ।

By Gurpreet Singh

Leave a Reply

Your email address will not be published. Required fields are marked *