ਸਪਾ ਸੈਂਟਰਾਂ, ਸੈਲੂਨਾਂ ਤੇ ਬਾਰਾਂ ਦੀ ਆੜ ਹੇਠ ਨਜਾਇਜ਼ ਸਰਗਰਮੀਆਂ ‘ਤੇ ਕਮਿਸ਼ਨਰੇਟ ਪੁਲਿਸ ਅੰਮ੍ਰਿਤਸਰ ਵੱਲੋਂ ਕਸਿਆ ਸ਼ਿਕੰਜਾ

ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ‘ਚ ਸਪਾ ਸੈਂਟਰਾਂ, ਸੈਲੂਨਾਂ ਅਤੇ ਰੈਸਟੋਰੈਂਟ/ਬਾਰਾਂ ਦੀ ਆੜ ਹੇਠ ਚੱਲ ਰਹੀਆਂ ਨਜਾਇਜ਼ ਸਰਗਰਮੀਆਂ ਖ਼ਿਲਾਫ਼ ਕਮਿਸ਼ਨਰੇਟ ਪੁਲਿਸ ਨੇ ਸਖ਼ਤ ਰਵੱਈਆ ਅਖਤਿਆਰ ਕਰਦਿਆਂ ਵਿਸ਼ੇਸ਼ ਅਭਿਆਨ ਚਲਾਇਆ। ਇਹ ਮੁਹਿੰਮ ਡੀ.ਜੀ.ਪੀ. ਪੰਜਾਬ ਦੀਆਂ ਹਦਾਇਤਾਂ ‘ਤੇ ਅਤੇ ਕਮਿਸ਼ਨਰ ਪੁਲਿਸ ਗੁਰਪ੍ਰੀਤ ਸਿੰਘ ਭੁੱਲਰ ਦੀ ਅਗਵਾਈ ਹੇਠ ਅੰਮ੍ਰਿਤਸਰ ਦੇ ਤਿੰਨੋਂ ਜ਼ੋਨਾਂ ਵਿੱਚ ਚਲਾਈ ਗਈ।

ਚੈਕਿੰਗ ਦੌਰਾਨ 24 ਸਪਾ ਸੈਂਟਰਾਂ, 12 ਬਾਰਾਂ ਅਤੇ 52 ਸੈਲੂਨਾਂ ਦੀ ਪੂਰੀ ਤਰ੍ਹਾਂ ਤਲਾਸ਼ੀ ਲੈ ਕੇ ਨਜਾਇਜ਼ ਗਤੀਵਿਧੀਆਂ ਦੀ ਜਾਂਚ ਕੀਤੀ ਗਈ। ਇਸ ਦੌਰਾਨ ਰਣਜੀਤ ਐਵੀਨਿਊ ਅਤੇ ਸਿਵਲ ਲਾਈਨ ਥਾਣਿਆਂ ਵੱਲੋਂ 2 ਵੱਖ-ਵੱਖ ਮਾਮਲੇ ਦਰਜ ਕਰਕੇ 3 ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਗਿਆ।

ਪਹਿਲੇ ਕੇਸ ‘ਚ ਥਾਣਾ ਰਣਜੀਤ ਐਵੀਨਿਊ ਵੱਲੋਂ ਨੀਰਜ ਸਹੋਤਾ ਨਾਂ ਦੇ ਵਿਅਕਤੀ ਨੂੰ ਬਿਨਾ ਲਾਇਸੰਸ ਹੂੱਕਾ ਸਰਵ ਕਰਦੇ ਹੋਏ ਰੰਗੇ ਹੱਥੀਂ ਫੜਿਆ ਗਿਆ। ਉਥੋਂ 2 ਹੂੱਕੇ ਤੇ ਫਲੇਵਰਜ਼ ਬ੍ਰਾਮਦ ਹੋਏ।

ਦੂਜੇ ਕੇਸ ‘ਚ ਥਾਣਾ ਸਿਵਲ ਲਾਈਨ ਵੱਲੋਂ ਰਵੀ ਚਰੋਸੀਆ ਅਤੇ ਸੁਭਮ ਮਹਾਜਨ ਨੂੰ ਰੇਲਵੇ ਸਟੇਸ਼ਨ ਨੇੜੇ ਦੁਕਾਨਾਂ ‘ਤੇ ਨਜਾਇਜ਼ ਤਰੀਕੇ ਨਾਲ ਹੂੱਕਾ ਫਲੇਵਰਜ਼ ਵੇਚਣ ਦੇ ਦੋਸ਼ ‘ਚ ਗ੍ਰਿਫ਼ਤਾਰ ਕੀਤਾ ਗਿਆ। ਉਨ੍ਹਾਂ ਕੋਲੋਂ 80 ਫਲੇਵਰਜ਼ ਬ੍ਰਾਮਦ ਕੀਤੇ ਗਏ।

ਕਮਿਸ਼ਨਰੇਟ ਪੁਲਿਸ ਨੇ ਸਾਫ਼ ਕਰ ਦਿੱਤਾ ਹੈ ਕਿ ਅਜਿਹੀਆਂ ਨਜਾਇਜ਼ ਗਤੀਵਿਧੀਆਂ ਨੂੰ ਕਿਸੇ ਵੀ ਹਾਲਤ ‘ਚ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਭਿਆਨ ਆਗਾਮੀ ਦਿਨਾਂ ‘ਚ ਵੀ ਜਾਰੀ ਰਹੇਗਾ।

By Gurpreet Singh

Leave a Reply

Your email address will not be published. Required fields are marked *