ਨੈਸ਼ਨਲ ਟਾਈਮਜ਼ ਬਿਊਰੋ :- ਅਮਰੀਕਾ ਤੋਂ ਦੇਸ਼ ਨਿਕਾਲਾ ਦਿੱਤੇ ਗਏ 100 ਤੋਂ ਵੱਧ ਭਾਰਤੀ ਪ੍ਰਵਾਸੀਆਂ ਨੂੰ ਲੈ ਕੇ ਇੱਕ ਫੌਜੀ ਜਹਾਜ਼ ਬੁੱਧਵਾਰ ਨੂੰ ਪੰਜਾਬ ਦੇ ਅੰਮ੍ਰਿਤਸਰ ਪਹੁੰਚਿਆ। ਆਮ ਤੌਰ ‘ਤੇ ਅਜਿਹੀਆਂ ਉਡਾਣਾਂ ਦੇਸ਼ ਦੀ ਰਾਜਧਾਨੀ ਨਵੀਂ ਦਿੱਲੀ ਵਿੱਚ ਉਤਾਰੀਆਂ ਜਾਂਦੀਆਂ ਹਨ। ਇਸ ’ਤੇ ਕਾਂਗਰਸ ਆਗੂ ਪ੍ਰਗਟ ਸਿੰਘ ਦਾ ਬਿਆਨ ਸਾਹਮਣੇ ਆਇਆ ਹੈ । ਉਨ੍ਹਾਂ ਕਿਹਾ ਕਿ ਜਦੋਂ ਪੰਜਾਬ ਅੰਤਰਰਾਸ਼ਟਰੀ ਉਡਾਣਾਂ ਦੀ ਮੰਗ ਕਰਦਾ ਹੈ, ਤਾਂ ਪੰਜਾਬ ਨੂੰ ਆਰਥਿਕ ਲਾਭ ਦੇਣ ਤੋਂ ਇਨਕਾਰ ਕਰਨ ਲਈ ਸਿਰਫ਼ ਦਿੱਲੀ ਹਵਾਈ ਅੱਡਿਆਂ ਨੂੰ ਇਜਾਜ਼ਤ ਦਿੱਤੀ ਜਾਂਦੀ ਹੈ। ਪਰ ਜਦੋਂ ਇੱਕ ਬਦਨਾਮ ਕਰਨ ਵਾਲੀ ਕਹਾਣੀ ਚਲਾਉਣ ਦੀ ਗੱਲ ਆਉਂਦੀ ਹੈ, ਤਾਂ ਇੱਕ ਅਮਰੀਕੀ ਦੇਸ਼ ਨਿਕਾਲੇ ਦੀ ਉਡਾਣ ਪੰਜਾਬ ਵਿੱਚ ਉਤਰਦੀ ਹੈ। ਉਨ੍ਹਾਂ ਕਿਹਾ ਕਿ ਭਾਵੇਂ ਜ਼ਿਆਦਾਤਰ ਦੇਸ਼ ਨਿਕਾਲੇ ਵਾਲੇ ਨੌਜਵਾਨ ਗੁਜਰਾਤ ਅਤੇ ਹਰਿਆਣਾ ਦੇ ਵੱਧ ਹਨ।
ਕਾਂਗਰਸ ਨੇਤਾ ਪ੍ਰਗਟ ਸਿੰਘ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਇਸ ਗੱਲ ’ਤੇ ਚੁੱਪ ਬੈਠੇ ਹਨ। ਮੈਂ ਉਨ੍ਹਾਂ ਤੋਂ ਪੁੱਛਣਾ ਚਾਹੁੰਦਾ ਹਾਂ ਕਿ ਇਹ ਦੱਸਿਆ ਜਾਵੇ ਕਿ ਸਿਰਫ਼ ਅੰਮ੍ਰਿਤਸਰ ਹੀ ਕਿਉਂ ਇਸ ਜਹਾਜ਼ ਦੀ ਲੈਡਿੰਗ ਦਿੱਲੀ ਜਾਂ ਗੁਜਰਾਤ ਕਿਉਂ ਨਹੀਂ ਕੀਤੀ ਗਈ । ਕਿਉਂਕਿ ਇਹ ਸਿਰਜਣਾ ਕਿ ਅਮਰੀਕਾ ਦਾ ਜਹਾਜ਼ ਅੰਮ੍ਰਿਤਸਰ ਉਤਰ ਰਿਹਾ ਹੈ। ਇਹ ਦਿਖਾਇਆ ਜਾ ਰਿਹਾ ਹੈ ਕਿ ਅਜਿਹੇ ਕੰਮਾਂ ਲਈ ਪੰਜਾਬੀ ਹੀ ਹਨ। ਉਨ੍ਹਾਂ ਕਿਹਾ ਕਿ ਮੈਂ ਗਲਤ ਕੰਮ ਵਾਲਿਆ ਦਾ ਸਾਥ ਨਹੀਂ ਦਿੰਦਾ ਪਰ ਸਰਕਾਰ ਉਨ੍ਹਾਂ ਨੌਜਵਾਨਾਂ ਬਾਰੇ ਤਾਂ ਸੋਚੇ ਜੋ 40 -45 ਲੱਖ ਰੁਪਏ ਲਗਾ ਕਿ ਰੋਜ਼ੀ ਰੋਟੀ ਕਮਾਉਣ ਲਈ ਗਏ ਹਨ, ਪਰ ਕਿਸੇ ਗੈਰ ਕਾਨੂੰਨੀ ਗਤੀਵਿਧੀਆਂ ਵਿਚ ਸ਼ਾਮਲ ਨਹੀਂ ਹਨ।
