ਪੰਜਾਬ ਵਿਧਾਨ ਸਭਾ ‘ਚ ਸੰਤ ਸੀਚੇਵਾਲ ਮਾਡਲ ‘ਤੇ ਵਿਵਾਦ ਗਰਮਾਇਆ, ਆਪ ਨੇ ਕਿਹਾ ਬਾਜਵਾ ਮੁਆਫੀ ਮੰਗਣ

ਚੰਡੀਗੜ੍ਹ, 27 ਮਾਰਚ: ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਦੇ ਬਿਆਨ ਨੂੰ ਲੈ ਕੇ ਬੁੱਧਵਾਰ ਨੂੰ ਪੰਜਾਬ ਵਿਧਾਨ ਸਭਾ ਵਿੱਚ ਸਿਆਸੀ ਹੰਗਾਮਾ ਹੋਇਆ। ਆਮ ਆਦਮੀ ਪਾਰਟੀ (ਆਪ) ਵਿਧਾਇਕ ਡਾ. ਇੰਦਰਜੀਤ ਕੌਰ ਨੇ ਸੰਤ ਸੀਚੇਵਾਲ ਮਾਡਲ ‘ਤੇ ਬਾਜਵਾ ਦੇ ਬਿਆਨ ਨੂੰ ਇਤਰਾਜ਼ਯੋਗ ਦੱਸਿਆ ਅਤੇ ਉਨ੍ਹਾਂ ਤੋਂ ਮੁਆਫ਼ੀ ਮੰਗਣ ਦੀ ਮੰਗ ਕੀਤੀ। ਇਸ ਮੁੱਦੇ ‘ਤੇ ਸਦਨ ਵਿੱਚ ਗਰਮਾ-ਗਰਮ ਬਹਿਸ ਹੋਈ, ਜਿਸ ਨਾਲ ਮਾਹੌਲ ਗਰਮ ਹੋ ਗਿਆ।

ਪ੍ਰਤਾਪ ਬਾਜਵਾ ਦੇ ਬਿਆਨ ਨੂੰ ਸੰਤ ਸੀਚੇਵਾਲ ਪ੍ਰਤੀ ਅਪਮਾਨਜਨਕ ਦੱਸਦਿਆਂ ਡਾ. ਇੰਦਰਜੀਤ ਕੌਰ ਨੇ ਕਿਹਾ, “ਪ੍ਰਤਾਪ ਬਾਜਵਾ ਵੱਲੋਂ ਵਰਤੀ ਗਈ ਭਾਸ਼ਾ ਅਣਉਚਿਤ ਹੈ। ਉਨ੍ਹਾਂ ਨੂੰ ਤੁਰੰਤ ਮੁਆਫੀ ਮੰਗਣੀ ਚਾਹੀਦੀ ਹੈ। ਕਾਂਗਰਸ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਇਹ ਬਿਆਨ ਪਾਰਟੀ ਦਾ ਅਧਿਕਾਰਤ ਸਟੈਂਡ ਹੈ ਜਾਂ ਸਿਰਫ਼ ਬਾਜਵਾ ਦੇ ਨਿੱਜੀ ਵਿਚਾਰ ਹਨ।”

‘ਆਪ’ ਵਿਧਾਇਕ ਅਤੇ ਮੰਤਰੀ ਹਰਜੋਤ ਬੈਂਸ ਨੇ ਵੀ ਬਾਜਵਾ ਦੇ ਬਿਆਨ ਦੀ ਸਖ਼ਤ ਆਲੋਚਨਾ ਕੀਤੀ ਅਤੇ ਉਨ੍ਹਾਂ ਵਿਰੁੱਧ ਨਿੰਦਾ ਮਤਾ ਲਿਆਉਣ ਦੀ ਮੰਗ ਕੀਤੀ। ਦੂਜੇ ਪਾਸੇ, ਪ੍ਰਤਾਪ ਬਾਜਵਾ ਆਪਣੇ ਬਿਆਨ ‘ਤੇ ਕਾਇਮ ਰਹੇ ਅਤੇ ਕਿਸੇ ਵੀ ਤਰ੍ਹਾਂ ਦੀ ਮੁਆਫ਼ੀ ਮੰਗਣ ਤੋਂ ਇਨਕਾਰ ਕਰ ਦਿੱਤਾ।

ਵਿਧਾਨ ਸਭਾ ਸੈਸ਼ਨ ਦੌਰਾਨ ਇਸ ਵਿਵਾਦ ਦੇ ਵਿਚਕਾਰ, ਬਾਜਵਾ ਨੇ ਭਗਤ ਸਿੰਘ ਨੂੰ ਭਾਰਤ ਰਤਨ ਦੇਣ ਦੀ ਮੰਗ ਵੀ ਉਠਾਈ। ਹਾਲਾਂਕਿ, ਜਦੋਂ ਸਦਨ ਵਿੱਚ ਮਾਹੌਲ ਗਰਮ ਹੋ ਗਿਆ ਅਤੇ ਬਹਿਸ ਤੇਜ਼ ਹੋ ਗਈ, ਤਾਂ ਪ੍ਰਤਾਪ ਬਾਜਵਾ ਦੀ ਅਗਵਾਈ ਵਿੱਚ ਕੁਝ ਕਾਂਗਰਸੀ ਵਿਧਾਇਕ ਸਦਨ ​​ਤੋਂ ਵਾਕਆਊਟ ਕਰ ਗਏ।

By Gurpreet Singh

Leave a Reply

Your email address will not be published. Required fields are marked *