ਦਿੱਲੀ ਬਜਟ ਪੇਸ਼, ਮਹਿਲਾ ਸਮ੍ਰਿੱਧੀ ਯੋਜਨਾ ਲਈ 5,100 ਕਰੋੜ ਦਾ ਐਲਾਨ

ਨੈਸ਼ਨਲ ਟਾਈਮਜ਼ ਬਿਊਰੋ :- ਦਿੱਲੀ ਦੀ ਭਾਜਪਾ ਸਰਕਾਰ ਨੇ ਅੱਜ 2025-26 ਦਾ ਬਜਟ ਪੇਸ਼ ਕੀਤਾ, ਜਿਸ ਦੌਰਾਨ ਮੁੱਖ ਮੰਤਰੀ ਰੇਖਾ ਗੁਪਤਾ ਨੇ “ਮਹਿਲਾ ਸਮ੍ਰਿੱਧੀ ਯੋਜਨਾ” ਲਈ 5,100 ਕਰੋੜ ਰੁਪਏ ਰਾਖਵੇਂ ਰਖਣ ਦਾ ਐਲਾਨ ਕੀਤਾ। ਇਹ ਯੋਜਨਾ ਉਨ੍ਹਾਂ ਔਰਤਾਂ ਨੂੰ ਵਿੱਤੀ ਸਹਾਇਤਾ ਦੇਣ ਲਈ ਹੈ, ਜੋ ਦਿੱਲੀ ਵਿੱਚ ਰਹਿੰਦੀਆਂ ਹਨ ਅਤੇ ਆਰਥਿਕ ਤੌਰ ‘ਤੇ ਕਮਜ਼ੋਰ ਹਨ।ਇਸ ਯੋਜਨਾ ਤਹਿਤ, ਯੋਗ ਔਰਤਾਂ ਨੂੰ ਹਰ ਮਹੀਨੇ 2,500 ਰੁਪਏ ਦੀ ਰਕਮ ਬੈਂਕ ਖਾਤਿਆਂ ਵਿਚ ਭੇਜੀ ਜਾਵੇਗੀ। ਇਹ ਯੋਜਨਾ 21 ਤੋਂ 60 ਸਾਲ ਦੀ ਉਮਰ ਵਾਲੀਆਂ ਔਰਤਾਂ ਲਈ ਹੈ, ਪਰ ਲਾਭ ਉਨ੍ਹਾਂ ਨੂੰ ਹੀ ਮਿਲੇਗਾ ਜੋ ਘੱਟੋ-ਘੱਟ 5 ਸਾਲ ਤੋਂ ਦਿੱਲੀ ਦੀ ਰਹਿਣ ਵਾਲੀ ਹੋਣ। ਇਸ ਦੇ ਨਾਲ ਹੀ, ਇਹ ਯੋਜਨਾ ਸਿਰਫ਼ ਆਮਦਨ ਟੈਕਸ ਨਾ ਭਰਨ ਵਾਲੀਆਂ ਅਤੇ ਬੀਪੀਐਲ ਕਾਰਡ ਧਾਰਕ ਔਰਤਾਂ ਲਈ ਹੀ ਹੈ।ਦਿੱਲੀ ਸਰਕਾਰ ਨੇ ਕਿਹਾ ਕਿ ਇਹ ਯੋਜਨਾ ਮਹਿਲਾਵਾਂ ਦੀ ਵਿੱਤੀ ਆਜ਼ਾਦੀ ਅਤੇ ਸਵਾਵਲੰਭਨ ਵਧਾਉਣ ਲਈ ਬਣਾਈ ਗਈ ਹੈ, ਜਿਸ ਰਾਹੀਂ ਉਹ ਆਪਣੇ ਜ਼ਿੰਦਗੀ ਦੇਖਭਾਲ ਲਈ ਵਧੇਰੇ ਆਤਮਨਿਰਭਰ ਹੋ ਸਕਣ।

By Rajeev Sharma

Leave a Reply

Your email address will not be published. Required fields are marked *