ਦਿੱਲੀ ਦੇ ਗੇਂਦਬਾਜ਼ਾਂ ਨੇ ਕੱਸਿਆ ਹੈਦਰਾਬਾਦ ਦੇ ਬੱਲੇਬਾਜ਼ਾਂ ‘ਤੇ ਸ਼ਿਕੰਜਾ, 163 ਦੌੜਾਂ ‘ਤੇ ਰੋਕਿਆ

ਆਈਪੀਐਲ 2025 ਦਾ 10ਵਾਂ ਮੈਚ ਅੱਜ ਦਿੱਲੀ ਕੈਪੀਟਲਜ਼ ਅਤੇ ਸਨਰਾਈਜ਼ਰਜ਼ ਹੈਦਰਾਬਾਦ ਵਿਚਕਾਰ ਵਿਸ਼ਾਖਾਪਟਨਮ ਦੇ  ਡਾ. ਵਾਈ.ਐਸ. ਰਾਜਾਸ਼ੇਖਰ ਰੈਡੀ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਜਾ ਰਿਹਾ ਹੈ। ਹੈਦਰਾਬਾਦ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ।ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੈਦਰਾਬਾਦ ਨੇ 18.4 ਓਵਰਾਂ ‘ਚ ਆਲ ਆਊਟ ਹੋ ਕੇ 163 ਦੌੜਾਂ ਬਣਾਈਆਂ ਤੇ ਦਿੱਲੀ ਨੂੰ ਜਿੱਤ ਲਈ 164 ਦੌੜਾਂ ਦਾ ਟੀਚਾ ਦਿੱਤਾ।

ਪਹਿਲਾਂ ਬੱਲੇਬਾਜ਼ੀ ਕਰਦੇ ਹੋਏ ਹੈਦਰਾਬਾਦ ਦੇ ਕਈ ਧਾਕੜ ਬੱਲੇਬਾਜ਼ ਦਿੱਲੀ ਦੀ ਗੇਂਦਬਾਜ਼ੀ ਅੱਗੇ ਖੁੱਲ ਕੇ ਨਾ ਖੇਡ ਸਕੇ। ਅਭਿਸ਼ੇਕ ਸ਼ਰਮਾ 1 ਦੌੜਾ, ਈਸ਼ਾਨ ਕਿਸ਼ਨ 2 ਦੌੜਾਂ , ਨਿਤੀਸ਼ ਕੁਮਾਰ ਰੈੱਡੀ 0 ਦੌੜ, ਪੈਟ ਕਮਿੰਸ 4 ਦੌੜ ਬਣਾ ਆਊਟ ਹੋਏ। ਅਨਿਕੇਤ ਵਰਮਾ ਨੇ ਸ਼ਾਨਦਾਰ 74 ਦੌੜਾਂ ਤੇ ਹੈਨਰਿਕ ਕਲਾਸੇਨ ਨੇ 32 ਦੌੜਾਂ,  ਟ੍ਰੈਵਿਸ ਹੈੱਡ 22 ਦੌੜਾਂ ਬਣਾਈਆਂ। ਦਿੱਲੀ ਲਈ ਮਿਸ਼ੇਲ ਸਟਾਰਕ ਨੇ 5, ਮੋਹਿਤ ਸ਼ਰਮਾ ਨੇ 1 ਤੇ ਕੁਲਦੀਪ ਯਾਦਵ ਨੇ 3 ਵਿਕਟਾਂ ਝਟਕਾਈਆਂ।  

ਕੇਐਲ ਰਾਹੁਲ ਦੀ ਮੌਜੂਦਗੀ ਨਾਲ ਦਿੱਲੀ ਕੈਪੀਟਲਜ਼ ਦੀ ਬੱਲੇਬਾਜ਼ੀ ਮਜ਼ਬੂਤ ​​ਹੋਣ ਦੀ ਸੰਭਾਵਨਾ ਹੈ। ਹਾਲਾਂਕਿ, ਡੀਸੀ ਦਾ ਸਿਖਰਲਾ ਅਤੇ ਮੱਧ ਕ੍ਰਮ ਚਿੰਤਾ ਦਾ ਕਾਰਨ ਬਣਿਆ ਹੋਇਆ ਹੈ। ਦੂਜੇ ਪਾਸੇ, ਹੈਦਰਾਬਾਦ ਨੇ ਆਪਣੇ ਸੀਜ਼ਨ ਦੀ ਸ਼ੁਰੂਆਤ ਰਾਜਸਥਾਨ ਰਾਇਲਜ਼ ‘ਤੇ ਸ਼ਾਨਦਾਰ ਜਿੱਤ ਨਾਲ ਕੀਤੀ ਪਰ ਆਪਣੇ ਦੂਜੇ ਮੈਚ ਵਿੱਚ ਲਖਨਊ ਤੋਂ ਹਾਰ ਦਾ ਸਾਹਮਣਾ ਕਰਨਾ ਪਿਆ। SRH ਕੋਲ ਟੂਰਨਾਮੈਂਟ ਦੀ ਸਭ ਤੋਂ ਹਮਲਾਵਰ ਬੱਲੇਬਾਜ਼ੀ ਲਾਈਨਅੱਪ ਹੈ, ਜਿਸ ਵਿੱਚ ਅਭਿਸ਼ੇਕ ਸ਼ਰਮਾ, ਹੇਨਰਿਕ ਕਲਾਸੇਨ ਅਤੇ ਅਨਿਕੇਤ ਵਰਮਾ ਮੁੱਖ ਭੂਮਿਕਾਵਾਂ ਨਿਭਾ ਸਕਦੇ ਹਨ।

ਸੰਭਾਵਿਤ ਪਲੇਇੰਗ 11

ਦਿੱਲੀ ਕੈਪੀਟਲਸ : ਜੇਕ ਫਰੇਜ਼ਰ-ਮੈਕਗੁਰਕ, ਫਾਫ ਡੂ ਪਲੇਸਿਸ, ਅਭਿਸ਼ੇਕ ਪੋਰੇਲ (ਵਿਕਟਕੀਪਰ), ਕੇਐਲ ਰਾਹੁਲ, ਅਕਸ਼ਰ ਪਟੇਲ (ਕਪਤਾਨ), ਟ੍ਰਿਸਟਨ ਸਟੱਬਸ, ਆਸ਼ੂਤੋਸ਼ ਸ਼ਰਮਾ, ਵਿਪ੍ਰਜ ਨਿਗਮ, ਮਿਸ਼ੇਲ ਸਟਾਰਕ, ਕੁਲਦੀਪ ਯਾਦਵ, ਮੋਹਿਤ ਸ਼ਰਮਾ, ਮੁਕੇਸ਼ ਕੁਮਾਰ।

ਸਨਰਾਈਜ਼ਰਜ਼ ਹੈਦਰਾਬਾਦ : ਟ੍ਰੈਵਿਸ ਹੈੱਡ, ਅਭਿਸ਼ੇਕ ਸ਼ਰਮਾ, ਈਸ਼ਾਨ ਕਿਸ਼ਨ, ਨਿਤੀਸ਼ ਰੈੱਡੀ, ਹੇਨਰਿਕ ਕਲਾਸੇਨ (ਵਿਕਟਕੀਪਰ), ਅਨਿਕੇਤ ਵਰਮਾ, ਅਭਿਨਵ ਮਨੋਹਰ, ਪੈਟ ਕਮਿੰਸ (ਕਪਤਾਨ), ਹਰਸ਼ਲ ਪਟੇਲ, ਮੁਹੰਮਦ ਸ਼ੰਮੀ, ਸਿਮਰਜੀਤ ਸਿੰਘ, ਐਡਮ ਜ਼ਾਂਪਾ।

By Rajeev Sharma

Leave a Reply

Your email address will not be published. Required fields are marked *