ਪੰਜਾਬ ਵਿਧਾਨ ਸਭਾ ‘ਚ ਥਾਣਿਆਂ ‘ਚ ਪਏ 39,000 ਦੁਰਘਟਨਾ ਗ੍ਰਸਤ ਵਾਹਨਾਂ ਦੀ ਨਿਲਾਮੀ ਦੀ ਮੰਗ

ਸਾਹਿਬਜ਼ਾਦਾ ਅਜੀਤ ਸਿੰਘ ਨਗਰ 28 ਮਾਰਚ, 2025 (ਗੁਰਪ੍ਰੀਤ ਸਿੰਘ): 16ਵੀਂ ਪੰਜਾਬ ਵਿਧਾਨ ਸਭਾ ਦੇ 8ਵੇਂ ਸੈਸ਼ਨ ਦੇ ਛੇਵੇਂ ਦਿਨ ਐਸ.ਏ.ਐਸ. ਨਗਰ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਸ. ਕੁਲਵੰਤ ਸਿੰਘ ਵੱਲੋਂ ਵਿਧਾਨ ਸਭਾ ਵਿੱਚ ਪੰਜਾਬ ਦੀ ਇੱਕ ਗੰਭੀਰ ਸਮੱਸਿਆ ਉੱਤੇ ਚਰਚਾ ਕੀਤੀ ਗਈ।

ਉਨ੍ਹਾਂ ਕਿਹਾ ਕਿ ਥਾਣਿਆਂ ਦੇ ਚਾਰੇ ਪਾਸੇ ਦੁਰਘਟਨਾ ਗ੍ਰਸਤ ਵਾਹਨ ਪਏ ਹੁੰਦੇ ਹਨ ਜੋ ਕਿ ਬੜਾ ਗੰਭੀਰ ਮਾਮਲਾ ਹੈ। ਵਾਹਨਾਂ ਦੇ ਬਹੁਤ ਵੱਡੇ ਢੇਰ/ਗਿਣਤੀ ਹੋਣ ਕਾਰਨ ਇੰਨ੍ਹਾਂ ਵਿੱਚ ਮੱਛਰ ਅਤੇ ਹੋਰ ਜਾਨਵਰਾਂ ਦੇ ਪੈਦਾ ਹੋਣ ਨਾਲ ਬਿਮਾਰੀਆਂ ਲੱਗਣ ਦਾ ਡਰ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਥਾਣਿਆਂ ਅੰਦਰ 39,000 ਹਜ਼ਾਰ ਦੇ ਕਰੀਬ ਦੁਰਘਟਨਾ ਗ੍ਰਸਤ ਵਾਹਨ ਪਏ ਨੇ, ਜਿੰਨ੍ਹਾਂ ਦੀ ਬਹੁਤ ਜਲਦੀ ਨਿਲਾਮੀ ਕਰ ਦਿੱਤੀ ਜਾਣੀ ਚਾਹੀਦੀ ਹੈ। ਜੇਕਰ ਇਹ 39,000 ਹਜ਼ਾਰ ਵਾਹਨ ਵੇਚ ਦਿੱਤੇ ਜਾਣ, ਜੇਕਰ ਇੱਕ ਵਾਹਨ 25 ਤੋਂ 30 ਹਜ਼ਾਰ ਦੇ ਕਰੀਬ ਵਿਕਦਾ ਹੈ, ਤਾਂ ਇੰਨ੍ਹਾਂ ਦੀ ਕੁੱਲ ਕੀਮਤ 125 ਕਰੋੜ ਤੋਂ ਲੈ ਕੇ 150 ਕਰੋੜ ਰੁਪਏ ਬਣਦੀ ਹੈ। ਉਸ ਰੁਪਏ ਵਿੱਚ ਅਸੀਂ 200 ਏਕੜ ਜਮੀਨ ਖਰੀਦ ਸਕਦੇ ਹਾਂ। ਸਾਡੇ 23 ਜ਼ਿਲ੍ਹੇ ਅਤੇ 97 ਤਹਿਸੀਲਾਂ ਹਨ, ਜੇਕਰ ਪਰ ਤਹਿਸੀਲ 2 ਏਕੜ ਜਗ੍ਹਾਂ ਵੀ ਦੇ ਦਿੱਤੀ ਜਾਵੇ, ਜਿਹੜਾ ਥਾਣਿਆਂ ਅੰਦਰ ਕਬਾੜ ਪਿਆ ਹੋਇਆ ਹੈ ਅਤੇ ਆਲੇ ਦੁਆਲੇ ਦੇ ਲੋਕ ਵੀ ਤੰਗ ਹਨ, ਇਸ ਦਾ ਪੱਕੇ ਤੌਰ ਤੇ ਹੱਲ ਹੋ ਜਾਵੇਗਾ।

ਤਹਿਸੀਲ ਵਿੱਚ ਇੱਕ ਸਾਂਝਾ ਡੰਪ ਬਣ ਜਾਵੇਗਾ। ਜਦੋਂ ਵੀ ਕੋਈ ਕਾਨੂੰਨੀ ਕਾਰਵਾਈ ਪੂਰੀ ਹੋਈ ਥਾਣੇ ਵਿੱਚੋਂ ਉਹ ਵਹੀਕਲ ਚੁੱਕ ਕੇ ਉਸ ਡੰਪ ਵਿੱਚ ਪਹੁੰਚਾ ਦਿੱਤੀ ਜਾਵੇ। ਉਨ੍ਹਾਂ ਵੱਲੋਂ ਬੇਨਤੀ ਕੀਤੀ ਗਈ ਕਿ ਜਿੰਨੀ ਜਲਦੀ ਹੋ ਸਕੇ ਇਹਨਾਂ ਵਾਹਨਾਂ ਦੀ ਨਿਲਾਮੀ ਕਰ ਦਿੱਤੀ ਜਾਵੇ ਅਤੇ ਇਸ ਨਿਲਾਮੀ ਦਾ ਪੈਸਾ ਕੇਂਦਰੀ ਪੂਲ ਵਿੱਚ ਪਾ ਕੇ ਜਮੀਨ ਖਰੀਦੀ ਜਾਵੇ ਅਤੇ ਜਮੀਨ ਖਰੀਦ ਕੇ ਤਹਿਸੀਲ ਵਾਈਜ਼ ਦਿੱਤੀ ਜਾਵੇ ਤਾਂ ਕਿ ਇਹ ਸਹੀ ਜਗ੍ਹਾਂ ਤੇ ਖੜ੍ਹ ਸਕਣ ਅਤੇ ਲੋਕਾਂ ਨੂੰ ਬਿਮਾਰੀਆਂ ਤੋਂ ਵੀ ਬਚਾਇਆ ਜਾ ਸਕੇ।

By Gurpreet Singh

Leave a Reply

Your email address will not be published. Required fields are marked *