ਗੁਰਪ੍ਰੀਤ ਸਿੰਘ :- ਸਾਵਣ ਦਾ ਮਹੀਨਾ ਸ਼ੁਰੂ ਹੋਣ ਵਾਲਾ ਹੈ। ਪ੍ਰਯਾਗਰਾਜ ਦੇ ਪ੍ਰਾਚੀਨ ਸ੍ਰੀ ਮਨਕਾਮੇਸ਼ਵਰ ਮੰਦਰ ਵਿਚ ਸਾਵਣ ਤੋਂ ਪਹਿਲਾਂ ਸ਼ਰਧਾਲੂਆਂ ਲਈ ਡਰੈੱਸ ਕੋਡ ਲਾਗੂ ਕਰ ਦਿੱਤਾ ਗਿਆ ਹੈ। ਮੰਦਰ ਪ੍ਰਸ਼ਾਸਨ ਦੇ ਨਵੇਂ ਨਿਯਮਾਂ ਅਨੁਸਾਰ ਹੁਣ ਗਰਭਗ੍ਰਹਿ ਵਿਚ ਪੂਜਾ-ਅਰਚਨਾ ਅਤੇ ਜਲਾਭਿਸ਼ੇਕ ਲਈ ਸਿਰਫ ਭਾਰਤੀ ਰਵਾਇਤੀ ਪਹਿਰਾਵੇ ਵਿਚ ਹੀ ਪ੍ਰਵੇਸ਼ ਮਿਲੇਗਾ। ਮੰਦਰ ਪ੍ਰਸ਼ਾਸਨ ਨੇ ਸਪੱਸ਼ਟ ਕੀਤਾ ਹੈ ਕਿ ਜੀਨਸ, ਟੀ-ਸ਼ਰਟ, ਰਿਪਡ ਜੀਨਸ ਅਤੇ ਹਾਫ਼ ਪੈਂਟ ਪਹਿਨ ਕੇ ਆਉਣ ਵਾਲੇ ਸ਼ਰਧਾਲੂਆਂ ਨੂੰ ਗਰਭਗ੍ਰਹਿ ਵਿਚ ਜਾਣ ਦੀ ਇਜਾਜ਼ਤ ਨਹੀਂ ਦਿੱਤੀ ਜਾਵੇਗੀ।
ਇਸ ਦੌਰਾਨ ਮਰਦਾਂ ਲਈ ਰੁਦਰਾਭਿਸ਼ੇਕ ਅਤੇ ਵਿਸ਼ੇਸ਼ ਪੂਜਾ ਦੌਰਾਨ ਧੋਤੀ-ਕੁੜਤਾ ਅਤੇ ਔਰਤਾਂ ਲਈ ਸਾੜ੍ਹੀ ਜਾਂ ਸਲਵਾਰ-ਸੂਟ ਪਹਿਨਣਾ ਲਾਜ਼ਮੀ ਕੀਤਾ ਗਿਆ ਹੈ। ਮੰਦਰ ਪ੍ਰਸ਼ਾਸਨ ਅਨੁਸਾਰ ਇਸ ਵਿਵਸਥਾ ਦਾ ਮਕਸਦ ਮੰਦਰ ਦੀ ਗਰਿਮਾ, ਧਾਰਮਿਕ ਮਰਿਆਦਾ ਅਤੇ ਭਾਰਤੀ ਸੱਭਿਆਚਾਰਕ ਰਵਾਇਤਾਂ ਦੀ ਰਾਖੀ ਕਰਨਾ ਹੈ। ਸਾਵਣ ਵਿਚ ਵੱਡੀ ਗਿਣਤੀ ਵਿਚ ਆਉਣ ਵਾਲੇ ਸ਼ਰਧਾਲੂਆਂ ਨੂੰ ਦੇਖਦੇ ਹੋਏ ਪਹਿਲਾਂ ਹੀ ਨਵੇਂ ਨਿਯਮਾਂ ਦੀ ਜਾਣਕਾਰੀ ਜਾਰੀ ਕਰ ਦਿੱਤੀ ਗਈ ਹੈ। ਦੱਸਿਆ ਗਿਆ ਹੈ ਕਿ ਰੁਦਰਾਭਿਸ਼ੇਕ ਕਰਨ ਵਾਲੇ ਮਰਦ ਸ਼ਰਧਾਲੂਆਂ ਨੂੰ ਮੰਦਰ ਪ੍ਰਸ਼ਾਸਨ ਵੱਲੋਂ ਮੁਫ਼ਤ ਧੋਤੀ ਮੁਹੱਈਆ ਕਰਵਾਈ ਜਾਵੇਗੀ, ਜਿਸ ਨੂੰ ਪੂਜਾ ਤੋਂ ਬਾਅਦ ਵਾਪਸ ਕਰਨਾ ਹੋਵੇਗਾ।
