ਧੀਰੇਂਦਰ ਸ਼ਾਸਤਰੀ ਜਲਦ ਬਣਨਗੇ ਲਾੜਾ, ਖੁਦ ਕੀਤਾ ਵਿਆਹ ਦਾ ਐਲਾਨ

ਗੁਰਪ੍ਰੀਤ ਸਿੰਘ :- ਬਾਗੇਸ਼ਵਰ ਧਾਮ ਦੇ ਪੀਠਾਧੀਸ਼ਵਰ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝਣ ਜਾ ਰਹੇ ਹਨ। ਬਾਬਾ ਬਾਗੇਸ਼ਵਰ ਨੇ ਖੁਦ ਇਸ ਗੱਲ ਦਾ ਐਲਾਨ ਕੀਤਾ ਹੈ ਕਿ ਉਹ ਜਲਦ ਹੀ ਲਾੜਾ ਬਣਨਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਗੁਰੂ ਜੀ ਦੀ ਆਗਿਆ ਮਿਲ ਗਈ ਹੈ ਅਤੇ ਉਨ੍ਹਾਂ ਨੇ ਆਪਣੀ ਮਾਤਾ ਜੀ ਨੂੰ ਕੁੜੀ ਦੇਖਣ ਲਈ ਕਹਿ ਦਿੱਤਾ ਹੈ।

ਮਾਤਾ ਦੀ ਪਸੰਦ ਨਾਲ ਹੀ ਹੋਵੇਗਾ ਵਿਆਹ

ਸ਼ਾਸਤਰੀ ਜੀ ਨੇ ਸਪੱਸ਼ਟ ਕੀਤਾ ਕਿ ਵਿਆਹ ਉਨ੍ਹਾਂ ਦੀ ਮਾਤਾ ਦੀ ਪਸੰਦ ਨਾਲ ਹੀ ਹੋਵੇਗਾ। ਉਨ੍ਹਾਂ ਕਿਹਾ ਕਿ ਉਨ੍ਹਾਂ ਦੇ ਜੀਵਨ ਦਾ ਇਹ ਸਿਧਾਂਤ ਰਿਹਾ ਹੈ ਕਿ ਜੋ ਗੱਲਾਂ ਉਨ੍ਹਾਂ ਨੇ ਕਹੀਆਂ ਹਨ, ਉਹ ਉਨ੍ਹਾਂ ‘ਤੇ ਹਮੇਸ਼ਾ ਅਡੋਲ ਰਹੇ ਹਨ। ਉਨ੍ਹਾਂ ਭਰੋਸਾ ਦਿੱਤਾ ਕਿ ਵਿਆਹ ਪੱਕਾ ਹੈ ਅਤੇ ਬਹੁਤ ਜਲਦ ਹੀ ਇਸ ਬਾਰੇ ਖੁਸ਼ਖਬਰੀ ਮਿਲੇਗੀ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੱਸਿਆ ਕਿ ਉਹ 21 ਦਿਨਾਂ ਤੱਕ ਬਦਰੀਨਾਥ ‘ਚ ਸਾਧਨਾ ਕਰਨਗੇ।

ਬਾਬਾ ਬਾਗੇਸ਼ਵਰ ਨੇ ਖੁਦ ਕੀਤੀ ਵਿਆਹ ਦੀ ਪੁਸ਼ਟੀ

ਹਾਲਾਂਕਿ, ਅਜੇ ਤੱਕ ਇਹ ਸਾਫ਼ ਨਹੀਂ ਹੋ ਸਕਿਆ ਹੈ ਕਿ ਲਾੜੀ ਕੌਣ ਹੋਵੇਗੀ। ਦੱਸਣਯੋਗ ਹੈ ਕਿ ਪੰਡਿਤ ਧੀਰੇਂਦਰ ਕ੍ਰਿਸ਼ਨ ਸ਼ਾਸਤਰੀ ਅਜੇ ਕੁਆਰੇ ਹਨ ਅਤੇ ਪਹਿਲਾਂ ਵੀ ਉਨ੍ਹਾਂ ਦੇ ਵਿਆਹ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਅਟਕਲਾਂ ਲਗਾਈਆਂ ਜਾਂਦੀਆਂ ਰਹੀਆਂ ਹਨ। ਪਰ ਇਸ ਵਾਰ ਬਾਬਾ ਬਾਗੇਸ਼ਵਰ ਨੇ ਖੁਦ ਸਭ ਦੇ ਸਾਹਮਣੇ ਆਪਣੇ ਵਿਆਹ ਦੀ ਪੁਸ਼ਟੀ ਕਰ ਦਿੱਤੀ ਹੈ।

By Gurpreet Singh

Leave a Reply

Your email address will not be published. Required fields are marked *