ਭਾਰਤੀ ਮੁੱਕੇਬਾਜ਼ੀ ਟੂਰਨਾਮੈਂਟ ਦੀ ਨਿਰਾਸ਼ਾਜਨਕ ਸ਼ੁਰੂਆਤ

ਨੈਸ਼ਨਲ ਟਾਈਮਜ਼ ਬਿਊਰੋ :- ਭਾਰਤੀ ਮੁੱਕੇਬਾਜ਼ ਲਕਸ਼ੈ ਚਾਹਰ ਨੂੰ ਅੱਜ ਇੱਥੇ ਵਿਸ਼ਵ ਮੁੱਕੇਬਾਜ਼ੀ ਕੱਪ ਵਿੱਚ ਮੇਜ਼ਬਾਨ ਬ੍ਰਾਜ਼ੀਲ ਦੇ ਵਾਂਡਰਲੇ ਪਰੇਰਾ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਪਹਿਲੇ ਵਿਸ਼ਵ ਮੁੱਕੇਬਾਜ਼ੀ ਕੱਪ ਵਿੱਚ ਭਾਰਤੀ ਮੁਹਿੰਮ ਦੀ ਸ਼ੁਰੂਆਤ ਨਿਰਾਸ਼ਾਜਨਕ ਰਹੀ। ਮੌਜੂਦਾ ਕੌਮੀ ਲਾਈਟ ਹੈਵੀਵੇਟ ਚੈਂਪੀਅਨ ਚਾਹਰ ਨੂੰ ਪ੍ਰੀ-ਕੁਆਰਟਰ ਫਾਈਨਲ ਵਿੱਚ ਪੈਰਿਸ ਓਲੰਪੀਅਨ ਅਤੇ ਵਿਸ਼ਵ ਚੈਂਪੀਅਨਸ਼ਿਪ 2023 ’ਚ ਚਾਂਦੀ ਦਾ ਤਗ਼ਮਾ ਜੇਤੂ ਪਰੇਰਾ ਨੇ ਸਰਬਸੰਮਤੀ ਨਾਲ ਲਏ ਗਏ ਫ਼ੈਸਲੇ ਵਿੱਚ 5-0 ਨਾਲ ਹਰਾਇਆ। ਚਾਹਰ ਲਈ ਇਹ ਮੁਕਾਬਲਾ ਕਾਫੀ ਸਖ਼ਤ ਸੀ। ਇੱਕ ਨੂੰ ਛੱਡ ਕੇ ਸਾਰੇ ਜੱਜਾਂ ਨੇ ਬ੍ਰਾਜ਼ੀਲ ਦੇ ਮੁੱਕੇਬਾਜ਼ ਨੂੰ 30-30 ਅੰਕ ਦਿੱਤੇ। ਉਸ ਨੂੰ 150 ’ਚੋਂ 149 ਅੰਕ ਮਿਲੇ, ਜਦਕਿ ਚਾਹਰ ਨੂੰ ਸਿਰਫ 135 ਅੰਕ ਹੀ ਮਿਲੇ। ਭਾਰਤ ਲਈ ਜਾਦੂਮਣੀ ਸਿੰਘ ਐੱਮ (50 ਕਿਲੋ), ਨਿਖਿਲ ਦੂਬੇ (75 ਕਿਲੋ) ਅਤੇ ਜੁਗਨੂ (85 ਕਿਲੋ) ਦੂਜੇ ਦਿਨ ਚੁਣੌਤੀ ਪੇਸ਼ ਕਰਨਗੇ

By Rajeev Sharma

Leave a Reply

Your email address will not be published. Required fields are marked *