ਨੈਸ਼ਨਲ ਟਾਈਮਜ਼ ਬਿਊਰੋ :-ਭਾਰਤ ਨੇ ਮਿਆਂਮਾਰ ‘ਚ ਆਏ ਭਿਆਨਕ ਭੂਚਾਲ ਕਾਰਨ ਵੱਡੇ ਪੈਮਾਨੇ ‘ਤੇ ਹੋਏ ਜਾਨ-ਮਾਲ ਦੇ ਨੁਕਸਾਨ ਦੇ ਮੱਦੇਨਜ਼ਰ 15 ਟਨ ਰਾਹਤ ਸਮੱਗਰੀ ਭੇਜੀ ਹੈ। ਸੂਤਰਾਂ ਅਨੁਸਾਰ ਰਾਜਧਾਨੀ ਦੇ ਨੇੜੇ ਗਾਜ਼ੀਆਬਾਦ ‘ਚ ਹਿੰਡਨ ਹਵਾਈ ਫ਼ੌਜ ਅੱਡੇ ਤੋਂ ਭਾਰਤੀ ਹਵਾਈ ਫ਼ੌਜ ਦੇ ਇਕ ਸੀ 130 ਜੇ ਹਰਕਿਊਲਸ ਮਾਲ ਢੋਆ-ਢੁਆਈ ਜਹਾਜ਼ ਰਾਹੀਂ ਲਗਭਗ 15 ਟਨ ਰਾਹਤ ਸਮੱਗਰੀ ਮਿਆਂਮਾਰ ਭੇਜੀ ਗਈ ਹੈ। ਜਹਾਜ਼ ਅੱਜ ਯਾਨੀ ਸ਼ਨੀਵਾਰ ਸਵੇਰੇ ਯਾਂਗੂਨ ਹਵਾਈ ਅੱਡੇ ‘ਤੇ ਉਤਰਿਆ।
ਸੂਤਰਾਂ ਨੇ ਕਿਹਾ ਕਿ ਭਾਰਤ ਨੇ ਜੋ ਰਾਹਤ ਸਮੱਗਰੀ ਭੇਜੀ ਹੈ, ਉਸ ‘ਚ ਟੈਂਟ, ਸਲੀਪਿੰਗ ਬੈਗ, ਕੰਬਲ, ਖਾਣ ਲਈ ਤਿਆਰ ਭੋਜਨ, ਜਲ ਸੋਧਕ, ਸਵੱਛਤਾ ਕਿੱਟ, ਸੌਰ ਲੈਂਪ, ਜਨਰੇਟਰ ਸੈੱਟ, ਜ਼ਰੂਰੀ ਦਵਾਈਆਂ (ਪੈਰਾਸਿਟਾਮੋਲ, ਐਂਟੀਬਾਇਓਟਿਕਸ, ਕੈਨੁਲਾ, ਸਿਰਿੰਜ, ਦਸਤਾਨੇ, ਰੂੰ ਪੱਟੀਆਂ, ਯੂਰਿਨ ਬੈਗ ਆਦਿ ਸ਼ਾਮਲ ਹਨ।
