ਸਵਿੱਤਰੀਬਾਈ ਫੂਲੇ ਦੇ ਜਨਮ ਦਿਵਸ ਨੂੰ ਸਮਰਪਿਤ ਜ਼ਿਲ੍ਹਾ ਪੱਧਰੀ ‘ਅਧਿਆਪਕ ਸਨਮਾਨ ਸਮਾਰੋਹ’ ਆਯੋਜਿਤ, ਸਰਕਾਰੀ ਸਕੂਲਾਂ ਦੇ 8 ਅਧਿਆਪਕਾਂ ਨੂੰ ਕੀਤਾ ਸਨਮਾਨਿਤ

ਡੇਰਾਬੱਸੀ, 11 ਜਨਵਰੀ (ਗੁਰਪ੍ਰੀਤ ਸਿੰਘ) : ਡਾ. ਬੀ.ਆਰ. ਅੰਬੇਡਕਰ ਐਜੂਕੇਸ਼ਨਲ ਸੁਸਾਇਟੀ , ਡੇਰਾਬੱਸੀ ਵੱਲੋਂ ਸਥਾਨਕ ਸਰਕਾਰੀ ਕਾਲਜ ਦੇ ਵਿਦਿਆਰਥੀ ਭਵਨ ਵਿਖੇ ਸੁਸਾਇਟੀ ਦੇ ਪ੍ਰਧਾਨ ਸ. ਭਾਗ ਸਿੰਘ ਘੋੜੇਵਾਲ ਦੀ ਅਗਵਾਈ ਹੇਠ ਭਾਰਤ ਦੀ ਪਹਿਲੀ ਮਹਿਲਾ ਅਧਿਆਪਕਾ ਸ੍ਰੀਮਤੀ ਸਵਿੱਤਰੀ ਬਾਈ ਫੂਲੇ ਦੇ ਜਨਮ ਦਿਨ ਨੂੰ ਸਮਰਪਿਤ ‘ ਅਧਿਆਪਕ ਸਨਮਾਨ ਸਮਾਰੋਹ’ ਆਯੋਜਿਤ ਕੀਤਾ ਗਿਆ। ਇਸ ਦੌਰਾਨ ਸੁਸਾਇਟੀ ਵੱਲੋਂ ’ ਸ਼ਾਨਦਾਰ ਨਤੀਜਾ ਲਿਆਉਣ ਵਾਲੇ 8 ਅਧਿਆਪਕਾਂ ਨੂੰ ਉਚੇਚੇ ਤੌਰ ’ਤੇ ਸਨਮਾਨਿਤ ਕੀਤਾ। ਡਾ. ਜਸਵਿੰਦਰ ਸਿੰਘ ਪ੍ਰਿੰਸੀਪਲ ਸ੍ਰੀ ਗੁਰੂ ਗੋਬਿੰਦ ਸਿੰਘ ਕਾਲਜ , ਚੰਡੀਗੜ੍ਹ ਦੀ ਪ੍ਰਧਾਨਗੀ ਹੇਠ ਹੋਏ ਇਸ ਸਮਾਰੋਹ ’ਚ ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਬਤੌਰ ਮੁੱਖ ਮਹਿਮਾਨ, ਡਾ. ਗੁਰਜੰਟ ਸਿੰਘ ਅਤੇ ਸ਼੍ਰੀ ਸੰਦੀਪ ਕੁਮਾਰ ਵਰਮਾ ਉਪ ਸਕੱਤਰ ( ਅਕਾਦਮਿਕ) ਪੰਜਾਬ ਸਕੂਲ ਸਿੱਖਿਆ ਬੋਰਡ ਮੋਹਾਲੀ ਬਤੌਰ ਵਿਸ਼ੇਸ਼ ਮਹਿਮਾਨ ਵਜੋਂ ਸ਼ਾਮਲ ਹੋਏ। ਸੁਸਾਇਟੀ ਦੇ ਜਨਰਲ ਸਕੱਤਰ ਐਡਵੋਕੇਟ ਅਨਮੋਲ ਸਿੰਘ ਨੇ ਪ੍ਰਧਾਨਗੀ ਮੰਡਲ ਅਤੇ ਹਾਜ਼ਰੀਨ ਨੂੰ ਜੀ ਆਇਆਂ ਕਿਹਾ । ਸਟੇਜ ਦੀ ਕਾਰਵਾਈ ਲੈਕਚਰਾਰ ਜੈ ਪਾਲ ਵੱਲੋਂ ਬਾਖ਼ੂਬੀ ਨਿਭਾਈ ਗਈ।ਸਮਾਰੋਹ ਦੌਰਾਨ ਸ.ਜਰਨੈਲ ਸਿੰਘ ਕ੍ਰਾਂਤੀ ( ਰਿਟਾ. ਐੱਸ.ਐੱਸ. ਮਾਸਟਰ), ਸ਼੍ਰੀਮਤੀ ਪਰਮਜੀਤ ਕੌਰ ( ਮੁੱਖ ਅਧਿਆਪਕਾ, ਸ.ਹ.ਸ. ਸਕੂਲ, ਰਾਜੋਮਾਜਰਾ), ਸ਼੍ਰੀਮਤੀ ਦੀਪਾਲੀ ਬਾਂਸਲ ( ਮੁੱਖ ਅਧਿਆਪਕਾ, ਸ.ਹ.ਸ, ਕਾਰਕੌਰ ), ਸ.ਪਵਿੱਤਰ ਸਿੰਘ (ਲੈਕਚਰਾਰ  ਅੰਗਰੇਜ਼ੀ, ਪੀ.ਐੱਮ. ਸ਼੍ਰੀ ਸ.ਸ.ਸ. ਸਕੂਲ , ਖਿਜ਼ਰਾਬਾਦ), ਸ਼੍ਰੀਮਤੀ ਪਰਮਜੀਤ ਕੌਰ (ਲੈਕਚਰਾਰ ਪੋਲੀਟੀਕਲ ਸਾਇੰਸ, ਸ.ਸ.ਸ ਸਕੂਲ, ਬੂਟਾ ਸਿੰਘ ਵਾਲਾ, ਸ਼੍ਰੀਮਤੀ ਕਮਲਦੀਪ ਕੌਰ ( ਸਾਇੰਸ ਮਿਸਟ੍ਰੈਸ ਸ.ਸ.ਸ. ਸਕੂਲ, ਰਾਣੀਮਾਜਰਾ), ਸ. ਮਨਪ੍ਰੀਤ ਸਿੰਘ  ( ਡੀ.ਪੀ.ਈ., ਸ.ਸ.ਸ. ਰੈਜ਼ੀਡੈਂਸ਼ਿਅਲ ਸਕੂਲ ਫਾਰ ਮੈਰੀਟੋਰਿਅਸ ਸਟੂਡੈਂਟਸ, ਮੋਹਾਲੀ ) ਅਤੇ ਸ. ਅੰਮ੍ਰਿਤਪਾਲ ਸਿੰਘ (ਹੈੱਡ ਟੀਚਰ , ਸ. ਪ੍ਰਾ ਸ, ਬੈਰੋਂਪੁਰ ਨੂੰ ਯਾਦਗਾਰੀ ਚਿੰਨ੍ਹ, ਸ਼ਾਲ ਅਤੇ ਸਰਟੀਫਿਕੇਟ  ਭੇਂਟ ਕਰਕੇ ਸਨਮਾਨਿਤ ਕੀਤਾ ਗਿਆ। ਉਕਤ ਅਧਿਆਪਕਾਂ ਦੇ ਸਨਮਾਨ ਪੱਤਰ ਸ੍ਰੀਮਤੀ ਹਰਦੀਪ ਕੌਰ ਸਹਾਇਕ ਡਾਇਰੈਕਟਰ ਮੱਛੀ ਪਾਲਨ ਵਿਭਾਗ ਮੋਹਾਲੀ, ਨੈਸ਼ਨਲ ਐਵਾਰਡੀ ਭਜਨਬੀਰ ਸਿੰਘ, ਪ੍ਰੋ. ਰਵਿੰਦਰ ਸਿੰਘ, ਇੰਜੀ. ਗੁਰਜਿੰਦਰ ਸਿੰਘ ਬੜਾਣਾ, ਮਾਸਟਰ ਸਤਿਗੁਰ ਸਿੰਘ, ਮਾਸਟਰ ਵਰਿੰਦਰ ਪਾਲ ਸਿੰਘ ਅਤੇ ਜੈਲਦਾਰ ਸਿੰਘ ਹਸਮੁਖ ਨੇ ਪੜ੍ਹੇ।
ਹਲਕਾ ਵਿਧਾਇਕ ਸ. ਕੁਲਜੀਤ ਸਿੰਘ ਰੰਧਾਵਾ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੁਸਾਇਟੀ ਸਿੱਖਿਆ ਦੇ ਖੇਤਰ ’’ਚ ਸਰਕਾਰੀ ਸਕੂਲਾਂ ਦੇ ਹੋਣਹਾਰ ਵਿਦਿਆਰਥੀਆਂ ਅਤੇ ਮਿਹਨਤੀ ਅਧਿਆਪਕਾਂ ਨੂੰ ਸਨਮਾਨਿਤ ਕਰਕੇ ਬਹੁਤ ਵਧੀਆ ਕੰਮ ਕਰ ਰਹੀ ਹੈ।
ਡਾ. ਗੁਰਜੰਟ ਸਿੰਘ ਨੇ ਸੁਸਾਇਟੀ ਦੀ ਭਰਪੂਰ ਸ਼ਲਾਘਾ ਕਰਦਿਆਂ ਕਿਹਾ ਕਿ ਅਜਿਹੇ ਉਸਾਰੂ ਪ੍ਰੋਗਰਾਮ ਨਿਰੰਤਰ ਜਾਰੀ ਰਹਿਣੇ ਚਾਹੀਦੇ ਹਨ।
ਸੰਦੀਪ ਵਰਮਾ ਨੇ ਕਿਹਾ ਕਿ ਵਿਦਿਆਰਥੀਆਂ ਦੇ ਸ਼ਾਨਦਾਰ ਨਤੀਜਿਆਂ ਪਿੱਛੇ ਮਿਹਨਤੀ ਅਧਿਆਪਕਾਂ ਦਾ ਹੱਥ ਹੁੰਦਾ ਹੈ ਸੋ ਸਨਮਾਨਤ ਅਧਿਆਪਕ ਵਧਾਈ ਦੇ ਹੱਕਦਾਰ ਹਨ।ਪ੍ਰਿੰਸੀਪਲ ਡਾ. ਜਸਵਿੰਦਰ ਸਿੰਘ ਨੇ ਸਵਿੱਤਰੀਬਾਈ ਫੂਲੇ ਦੇ ਹਵਾਲੇ ਨਾਲ ਕਿਹਾ ਕਿ ਅਧਿਆਪਕ ਸਮਾਜ ਦੀ ਦਸ਼ਾ ਤੇ ਦਿਸ਼ਾ ਬਦਲ ਸਕਦਾ ਹੈ ਕਿਉਂਕਿ ਅਧਿਆਪਕ ਨੇ ਵਿਦਿਆਰਥੀ ਦੇ ਅੰਦਰ ਪੜ੍ਹਾਈ ਪ੍ਰਤੀ ਚੇਤਨਾ ਜਗਾਉਣੀ ਹੁੰਦੀ ਹੈ।
ਇਸ ਮੌਕੇ ਸਟੇਟ ਐਵਾਰਡੀ ਭੁਪਿੰਦਰ ਸੈਣੀ, ਸ਼ਿਵਚਰਨ ਸੈਣੀ, ਜਤਿੰਦਰ ਪਵਾਰ, ਕਾਮਰੇਡ ਸੁਰਜੀਤ ਸਿੰਘ ਨੇ ਵੀ ਸੰਬੋਧਨ ਕੀਤਾ।ਸਮਾਰੋਹ ’ਚ ਸੁਪਰਡੈਂਟ ਇੰਦਰਜੀਤ ਸਿੰਘ ਪ੍ਰਧਾਨ ਮੌਰਨਿੰਗ ਵਾਕ ਕਲੱਬ ਡੇਰਾਬੱਸੀ, ਐਡਵੋਕੇਟ ਜਸਪਾਲ ਦੱਪਰ, ਹਰਨਿੰਦਰ ਹਨੀ, ਸੁਸਾਇਟੀ ਦੇ ਸਾਬਕਾ ਪ੍ਰਧਾਨ ਭਾਗ ਸਿੰਘ, ਸੰਜੀਵ ਕੁਮਾਰ ਅਕਾਊਂਟੈਂਟ, ਕ੍ਰਿਸ਼ਨਲਾਲ ਸੈਣੀ, ਸੁਸਾਇਟੀ ਦੇ ਖਜਾਨਚੀ ਸੁਰਜੀਤ ਕੁਮਾਰ, ਉਪ ਪ੍ਰਧਾਨ ਕਰਮ ਸਿੰਘ, ਸੀਨੀਅਰ ਉਪ ਪ੍ਰਧਾਨ ਸੁਰਿੰਦਰ ਸਿੰਘ, ਕੌਂਸਲਰ ਹਰਵਿੰਦਰ ਸਿੰਘ ਪਿੰਕਾ, ਜਸਵੀਰ ਕੌਰ, ਜਗਦੇਵ ਸਿੰਘ, ਜਗਦੀਪ ਸਿੰਘ, ਮਾਸਟਰ ਯੋਵਨਦੀਪ ਧਵਨ,  ਫੂਲਚੰਦ, ਮਾਲਕ ਰਾਮ ਗੁਲਾਟੀ, ਹਰਬਲਾਸ ਸਿੰਘ, ਹਰਭਜਨ ਸਿੰਘ ਮਹਿਮਦਪੁਰ, ਰੁਲਦਾ ਰਾਮ, ਮੇਵਾ ਸਿੰਘ, ਕੌਂਸਲਰ ਗੁਰਨਾਮ ਸਿੰਘ ਨਗਰ ਕੌਂਸਲ ਲਾਲੜੂ, ਹਰਮੇਸ਼ ਸਿੰਘ, ਗਿਆਨ ਸਿੰਘ ਯੂ.ਐਸ.ਏ., ਦਰਬਾਰਾ ਸਿੰਘ ਲਾਲੜੂ, ਹਰਨੇਕ ਸਿੰਘ, ਰਿਟਾ. ਪ੍ਰਿੰ: ਹਰਨੇਕ ਸਿੰਘ, ਡਾ. ਬਰਖਾ ਰਾਮ, ਬਿਮਲ ਕੁਮਾਰ, ਜਸਪਾਲ ਸਿੰਘ ਏਐਸਆਈ, ਮਨੂੰ ਦੇਵ, ਗੁਰਦੇਵ ਸਿੰਘ, ਲੈਕ: ਕਮਲਜੀਤ ਸਿੰਘ,ਰਿਟਾ. ਲੈਕ:, ਸਤਵਿੰਦਰ ਸਿੰਘ, ਮਲਕੀਤ ਕੌਰ ਸਾਬਕਾ ਕੌਂਸਲਰ, ਪੱਤਰਕਾਰ ਰਣਬੀਰ ਸਿੰਘ ਸੈਣੀ, ਸ਼ਾਮ ਸਿੰਘ ਸੰਧੂ, ਅਨਿਲ ਸ਼ਰਮਾ, ਗੁਰਜੀਤ ਸਿੰਘ, ਇਕਬਾਲ ਸਿੰਘ, ਪੁਸ਼ਪਿੰਦਰ ਕੌਰ, ਦਯਾਨੰਦ ਬਬਲੀ, ਯਸ਼ਪਾਲ ਚੌਹਾਨ, ਸੁਖਵਿੰਦਰ ਸੁੱਖੀ, ਸੁਰਿੰਦਰ ਪੁਰੀ, ਯਸ਼ਪਾਲ ਚੌਹਾਨ, ਪੰਕਜ ਸ਼ੰਟੀ ਹਾਜ਼ਰ ਸਨ।

By Gurpreet Singh

Leave a Reply

Your email address will not be published. Required fields are marked *