ਨੈਸ਼ਨਲ ਟਾਈਮਜ਼ ਬਿਊਰੋ :- ਪਾਕਿਸਤਾਨ ਵੱਲੋਂ ਫਿਰ ਇਕ ਵਾਰ ਸਰਹੱਦੀ ਇਲਾਕਿਆਂ ‘ਚ ਡ੍ਰੋਨ ਹਮਲਿਆਂ ਦੀ ਘਿਨੌਣੀ ਕੋਸ਼ਿਸ਼ ਕੀਤੀ ਗਈ, ਪਰ ਭਾਰਤੀ ਸੁਰੱਖਿਆ ਬਲਾਂ ਨੇ ਹਰ ਵਾਰ ਦੀ ਤਰ੍ਹਾਂ ਇਸ ਵਾਰ ਵੀ ਢੁਕਵਾਂ ਤੇ ਕੜਾ ਜਵਾਬ ਦਿੱਤਾ।
ਇਹ ਹਮਲੇ ਪੰਜਾਬ ਦੇ ਪਠਾਨਕੋਟ, ਗੁਰਦਾਸਪੁਰ, ਫਾਜ਼ਿਲਕਾ, ਅੰਮ੍ਰਿਤਸਰ, ਤਰਨਤਾਰਨ, ਹੋਸ਼ਿਆਰਪੁਰ, ਫਿਰੋਜ਼ਪੁਰ, ਜੰਮੂ, ਸੰਭਾ ਅਤੇ ਰਾਜਸਥਾਨ ਦੇ ਪੋਖਰਣ ਤੱਕ ਵਾਪਰੇ। ਸਰਹੱਦੀ ਇਲਾਕਿਆਂ ‘ਚ ਡਰੋਨਾਂ ਦੀ ਗਤੀਵਿਧੀ ਦੇਖਦੇ ਹੋਏ ਸੁਰੱਖਿਆ ਏਜੰਸੀਆਂ ਨੇ ਤੁਰੰਤ ਕਾਰਵਾਈ ਕੀਤੀ ਅਤੇ ਕਈ ਡਰੋਨਾਂ ਨੂੰ ਹਵਾਈ ਹੱਦਾਂ ਵਿੱਚ ਹੀ ਢੇਰ ਕਰ ਦਿੱਤਾ।
ਫਿਲਹਾਲ ਸਾਰੇ ਇਲਾਕਿਆਂ ਚ ਪੂਰਨ ਬਲੈਕਆਊਟ ਹੈ।