ਨੈਸ਼ਨਲ ਟਾਈਮਜ਼ ਬਿਊਰੋ :- ਬਿਕਰਮ ਸਿੰਘ ਮਜੀਠੀਆ ਤੋਂ ਬਹੁ ਕਰੋੜੀ ਡਰੱਗ ਰੈਕਟ ਮਾਮਲੇ ਵਿਚਕੀਤੀ ਗਈ ਪੁਛ ਗਿਛ ਖਤਮ ਹੋਣ ਤੋਂ ਬਾਅਦ ਸਪੈਸ਼ਲ ਇਨਵੈਸਟੀਗੇਸਨ ਟੀਮ ਦੇ ਮੁੱਖੀ ਡੀ.ਆਈ.ਜੀ ਹਰਚਰਨ ਸਿੰਘ ਭੁੱਲਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਮਾਣਯੋਗ ਸੁਪਰੀਮ ਕੋਰਟ ਦੀਆਂ ਹਦਾਇਤਾਂ ’ਤੇ ਕੀਤੀ ਗਈ ਪੁਛ ਗਿਛ ਦੇ ਦੌਰਾਨ ਦੋ ਦਿਨਾਂ ਵਿਚ ਬਿਕਰਮ ਸਿੰਘ ਮਜੀਠੀਆ ਤੋਂ 9 ਅਤੇ 8 ਘੰਟੇ ਪੁਛ ਕੀਤੀ ਗਈ। ਜਿਸ ਵਿਚ ਬਿਕਰਮ ਸਿੰਘ ਮਜੀਠੀਆ ਅਤੇ ਉਨ੍ਹਾਂ ਦੇ ਪਰਿਵਾਰ ਨਾਲ ਜੁੜੀਆਂ ਫਰਮਾਂ ਵਿਚ ਉਸ ਸਮੇਂ ਹੋਈਆ ਟਰਾਂਜਕਸ਼ਨਾਂ ਅਤੇ ਕੁਝ ਵਿਦੇਸ਼ਾਂ ਫਰਮਾ ਵਿਚ ਹੋਈਆਂ ਟਰਾਂਜਕਸ਼ਨ ਬਾਰੇ ਪੁਛਿਆ ਗਿਆ ਹੈ ਅਤੇ ਉਨ੍ਹਾਂ ਨੂੰ ਕੁਝ ਸਵਾਲ ਵੀ ਦਿੱਤੇ ਗਏ ਹਨ, ਜਿਨ੍ਹਾਂ ਦੇ ਜਵਾਬ ਦੇਣ ਲਈ ਕਿਹਾ ਗਿਆ ਹੈ।
ਡੀ.ਆਈ.ਜੀ ਹਰਚਰਨ ਸਿੰਘ ਭੁੱਲਰ ਨੇ ਦੱਸਿਆ ਕਿ ਇਸ ਤੋਂ ਇਲਾਵਾ ਮਾਮਲੇ ਵਿਚ ਸਤਪ੍ਰੀਤ ਸਿੰਘ ਸੱਤਾ, ਅਮਰਿੰਦਰ ਸਿੰਘ ਲਾਡੀ ਛੀਨਾ , ਪਰਮਿੰਦਰ ਪਿੰਦੀ ਜਿਹੜੇ ਵਿਦੇਸ਼ ਵਿਚ ਬੈਠੇ ਹਨ ਨੂੰ ਇਸ ਮਾਮਲੇ ਵਿਚ ਪੁਛ ਗਿਛ ਲਈ ਇਥੇ ਲਿਆਂਦਾ ਜਾਵੇਗਾ। ਇਸ ਦੇ ਲਈ ਉਨ੍ਹਾਂ ਨੂੰ ਨੋਟਿਸ ਵੀ ਜਾਰੀ ਕਰ ਦਿੱਤੇ ਗਏ ਹਨ ਅਤੇ ਭਾਰਤ ਸਰਕਾਰ ਨਾਲ ਵੀ ਰਾਬਤਾ ਕਾਇਮ ਕਰਕੇ ਉਨ੍ਹਾਂ ਨੂੰ ਇਥੇ ਲਿਆਉਣ ਦੀ ਕਾਰਵਾਈ ਆਰੰਭੀ ਹੋਈ ਹੈ, ਕਿਉਂਕਿ ਉਨ੍ਹਾਂ ਤੋਂ ਵੀ ਇਸ ਮਾਮਲੇ ਵਿਚ ਕਾਫੀ ਸਵਾਲ ਜਵਾਬ ਕਰਨੇ ਹਨ। ਇਸ ਦੇ ਲਈ ਜਿਹੜੀ ਬਣਦੀ ਕਾਰਵਾਈ ਹੈ ਉਸ ਦੇ ਲਈ ਭਾਰਤ ਸਰਕਾਰ ਨਾਲ ਰਾਬਤਾ ਕੀਤਾ ਜਾ ਰਿਹਾ ਹੈ।
ਡੀ.ਆਈ.ਜੀ.ਨੇ ਦੱਸਿਆ ਕਿ ਇਸ ਮਾਮਲੇ ਵਿਚ ਪੰਜਾਬ ਸਰਕਾਰ ਨੇ 4 ਮਾਰਚ ਨੂੰ ਬਿਕਰਮ ਸਿੰਘ ਮਜੀਠੀਆ ਦੀ ਜਮਾਨਤ ਰੱਦ ਕਰਵਾਉਣ ਲਈ ਮਾਣਯੋਗ ਸੁਪਰੀਮ ਕੋਰਟ ਵਿਚ ਪਟੀਸ਼ਨ ਦਾਇਰ ਕੀਤੀ ਸੀ। ਜਿਸ ਵਿਚ ਮਾਣਯੋਗ ਸੁਪਰੀਮ ਕੋਰਟ ਨੇ ਮਜੀਠੀਆ ਨੂੰ 17 ਮਾਰਚ ਨੂੰ ਪੇਸ਼ ਹੋਣ ਲਈ ਕਿਹਾ ਸੀ ਅਤੇ ਹੁਣ ਇਸ ਮਾਮਲੇ ਦੀ ਅਗਲੀ ਸੁਣਵਾਈ 24 ਮਾਰਚ ਨੂੰ ਹੈ। ਇਸ ਮੌਕੇ ਐਸ.ਆਈ. ਟੀ. ਮੈਂਬਰ ਆਈ.ਪੀ.ਸੀ. ਅਧਿਕਾਰੀ ਵਰੁਣ ਸਰਮਾ, ਐਸ.ਪੀ ਇਨਵੈਸਟੀਗੇਸ਼ਨ ਯੋਗੇਸ਼ ਸ਼ਰਮਾ ਵੀ ਹਾਜ਼ਰ ਸਨ।
