ਪਾਕਿਸਤਾਨ ਅਤੇ ਆਈਐਸਆਈ ਨਾਲ ਜੁੜੇ ਨਸ਼ਾ ਤਸਕਰੀ ਮੋਡਿਊਲ ਦਾ ਪਰਦਾਫਾਸ਼, 85 ਕਿਲੋ ਹੈਰੋਇਨ ਬਰਾਮਦ – ਤਰਨਤਾਰਨ ਪੁਲਸ ਦੀ ਵੱਡੀ ਕਾਰਵਾਈ

ਨੈਸ਼ਨਲ ਟਾਈਮਜ਼ ਬਿਊਰੋ :- 2025 ਦੀਆਂ ਸਭ ਤੋਂ ਵੱਡੀਆਂ ਨਸ਼ਾ ਬਰਾਮਦਗੀਆਂ ‘ਚੋਂ ਇੱਕ ‘ਚ ਤਰਨਤਾਰਨ ਪੁਲਸ ਨੇ ਪਾਕਿਸਤਾਨ ਅਧਾਰਤ ਆਈਐਸਆਈ-ਨਿਯੰਤਰਿਤ ਨਸ਼ਾ ਤਸਕਰੀ ਮੋਡਿਊਲ ਦਾ ਭੰਡਾ ਫੋੜਿਆ ਹੈ। ਇਹ ਮੋਡਿਊਲ ਯੂ.ਕੇ. ਅਧਾਰਤ ਨਸ਼ਾ ਸੌਦਾਗਰ ਲਾਲੀ ਵਲੋਂ ਚਲਾਇਆ ਜਾ ਰਿਹਾ ਸੀ। ਪੁਲਸ ਨੇ ਇਸ ਦੇ ਭਾਰਤ ਅਧਾਰਤ ਸਾਥੀ ਅਮਰਜੋਤ ਸਿੰਘ ਉਰਫ ਜੋਤਾ ਸੰਧੂ ਨਿਵਾਸੀ ਪਿੰਡ ਭਿੱਟੇਵੱਡ, ਅੰਮ੍ਰਿਤਸਰ ਰੂਰਲ ਨੂੰ ਗ੍ਰਿਫ਼ਤਾਰ ਕਰ ਲਿਆ ਹੈ ਤੇ ਉਸ ਕੋਲੋਂ 85 ਕਿਲੋ ਹੈਰੋਇਨ ਬਰਾਮਦ ਕੀਤੀ ਗਈ ਹੈ।

ਪੁਲਸ ਅਨੁਸਾਰ, ਅਮਰਜੋਤ ਸਰਹੱਦੀ ਤਸਕਰਾਂ ਵਲੋਂ ਨਸ਼ੇ ਦੀਆਂ ਖੇਪਾਂ ਲੈ ਕੇ ਪੂਰੇ ਪੰਜਾਬ ‘ਚ ਸਪਲਾਈ ਕਰਦਾ ਸੀ। ਉਸ ਦਾ ਘਰ ਇਸ ਮੋਡਿਊਲ ਲਈ ਇੱਕ ਵੱਡਾ ਸਟੋਰ ਪੌਇੰਟ ਸੀ।

ਪੁਲਸ ਵਲੋਂ ਅਧਿਕਾਰਿਕ ਤੌਰ ‘ਤੇ ਐਫ.ਆਈ.ਆਰ. ਦਰਜ ਕਰ ਲਈ ਗਈ ਹੈ ਅਤੇ ਹੁਣ ਪੂਰੇ ਮਾਮਲੇ ਦੀ ਪਿੱਛਲੇ ਅਤੇ ਅਗਲੇ ਸਬੰਧਾਂ ਦੀ ਜਾਂਚ ਕੀਤੀ ਜਾ ਰਹੀ ਹੈ। ਪੁਲਸ ਦੇ ਅਨੁਸਾਰ ਹੋਰ ਗ੍ਰਿਫ਼ਤਾਰੀਆਂ ਅਤੇ ਬਰਾਮਦਗੀਆਂ ਦੀ ਉਮੀਦ ਹੈ।

ਇਹ ਜਾਣਕਾਰੀ ਪੰਜਾਬ ਪੁਲਸ ਦੇ ਡੀਜੀਪੀ ਨੇ ਆਪਣੇ ਟਵਿੱਟਰ ਹੈਂਡਲ ਰਾਹੀਂ ਦਿੱਤੀ। ਉਨ੍ਹਾਂ ਕਿਹਾ ਕਿ ਨਸ਼ਿਆਂ ਵਿਰੁੱਧ ਪੰਜਾਬ ਪੁਲਿਸ ਦੀ ਜੰਗ ਜਾਰੀ ਰਹੇਗੀ ਅਤੇ ਅਜਿਹੀਆਂ ਵੱਡੀਆਂ ਬਰਾਮਦਗੀਆਂ ਸਾਡੀ ਦ੍ਰਿੜ਼ ਨੀਤ ਨੂੰ ਦਰਸਾਉਂਦੀਆਂ ਹਨ ਕਿ ਅਸੀਂ ਪੰਜਾਬ ਨੂੰ ਨਸ਼ਾ ਮੁਕਤ ਬਣਾਉਣ ਲਈ ਪੂਰੀ ਤਰ੍ਹਾਂ ਵਚਨਬੱਧ ਹਾਂ।

By Gurpreet Singh

Leave a Reply

Your email address will not be published. Required fields are marked *