ਟੋਲ ਪਲਾਜ਼ਾ ‘ਤੇ ਚੈਕਿੰਗ ਦੌਰਾਨ ਕਾਰ ‘ਚੋਂ ਮਿਲਿਆ ਇੰਨਾ ਕੈਸ਼, ਲਿਆਉਣੀ ਪੈ ਗਈ ਨੋਟ ਗਿਣਨ ਵਾਲੀ ਮਸ਼ੀਨ

ਯੂਪੀ ਦੇ ਮਥੁਰਾ ‘ਚ ਚੈਕਿੰਗ ਦੌਰਾਨ ਇਕ ਕਾਰ ‘ਚੋਂ ਕਰੀਬ ਡੇਢ ਕਰੋੜ ਰੁਪਏ ਅਤੇ 450 ਗ੍ਰਾਮ ਸੋਨਾ ਬਰਾਮਦ ਹੋਇਆ। ਇੰਨੀ ਵੱਡੀ ਗਿਣਤੀ ‘ਚ ਕੈਸ਼ ਬਰਾਮਦ ਹੋਣ ਦੇ ਚਲਦੇ ਇਨਕਮ ਟੈਕਸ ਵਿਭਾਗ ਦੀ ਟੀਮ ਨੂੰ ਨੋਟ ਗਿਣਨ ਵਾਲੀ ਮਸ਼ੀਨ ਲਿਆਉਣੀ ਪੈ ਗਈ। ਟੀਮ ਨੂੰ ਪੈਸੇ ਗਿਣਨ ‘ਚ ਕਰੀਬ ਦੋ ਘੰਟੇ ਲੱਗ ਗਏ। ਫਿਲਹਾਲ, ਕਾਰ ਸਵਾਰ ਇਕ ਨੌਜਵਾਨ ਨੂੰ ਹਿਰਾਸਤ ‘ਚ ਲਿਆ ਗਿਆ ਹੈ ਅਤੇ ਉਸ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। 

ਦੱਸ ਦੇਈਏ ਕਿ ਪੂਰਾ ਮਾਮਲਾ ਮਾਂਟ ਥਾਣਾ ਖੇਤਰ ਸਥਿਤ ਯਮੁਨਾ ਐਕਸਪ੍ਰੈਸਵੇ ਦੇ ਜਾਬਰਾ ਟੋਲ ਪਲਾਜ਼ਾ ਦਾ ਹੈ, ਜਿਥੇ ਚੈਕਿੰਗ ਦੌਰਾਨ ਕਾਰ ‘ਚੋਂ ਮੋਟੀ ਰਕਮ ਬਰਾਮਦ ਹੋਈ ਹੈ। ਕੈਸ਼ ਦੇ ਨਾਲ ਕਰੀਬ ਅੱਧਾ ਕਿੱਲੋ ਸੋਨਾ ਵੀ ਮਿਲਿਆ ਹੈ। ਕੈਸ਼ ਗਿਣਨ ਲਈ ਮਸ਼ੀਨ ਲਿਆਂਦੀ ਗਈ ਸੀ, ਜਿਸ ਨਾਲ ਕਰੀਬ ਦੋ ਘੰਟਿਆਂ ‘ਚ ਗਿਣਤੀ ਪੂਰੀ ਹੋਈ ਅਤੇ ਪਤਾ ਲੱਗਾ ਕਿ ਕੁੱਲ 1 ਕਰੋੜ 49 ਲੱਖ ਰੁਪਏ ਕੈਸ਼ ਹੈ।

PunjabKesari

ਦਰਅਸਲ, ਇਨਕਮ ਟੈਕਸ ਵਿਭਾਗ ਅਤੇ ਪੁਲਸ ਨੂੰ ਸੂਚਨਾ ਮਿਲੀ ਕਿ ਮਥੁਰਾ ਦੇ ਥਾਣਾ ਗੋਵਿੰਦ ਨਗਰ ਖੇਤਰ ਦੇ ਮਾਧਵ ਕੁੰਝ ਨਿਵਾਸੀ ਦੀਪਕ ਖੰਡੇਲਵਾਲ ਦਿੱਤੀ ਤੋਂ ਚਾਂਦੀ ਲਿਆ ਕੇ ਆਗਰਾ ਵੇਚਦਾ ਹੈ। ਉਹ ਚਾਂਦੀ ਵਿਕਰੀ ਦੇ ਰੁਪਏ ਲੈ ਕੇ ਦਿੱਲੀ ਵੀ ਜਾਂਦਾ ਹੈ। ਅਜਿਹੇ ‘ਚ ਮਥੁਰਾ ਦੀ ਥਾਣਾ ਮਾਂਟ ਪੁਲਸ ਨੇ ਟੋਲ ਪਲਾਜ਼ਾ ‘ਤੇ ਨਾਕਾਬੰਦੀ ਕਰਾਈ ਅਤੇ ਮਥੁਰਾ ਵੱਲੋਂ ਆ ਰਹੀ ਸਵਿਫਟ ਕਾਰ ਨੂੰ ਰੋਕ ਕੇ ਉਸਦੀ ਤਲਾਸ਼ੀ ਲਈ। ਜਿਸ ਵਿੱਚੋਂ ਵੱਡੀ ‘ਚ ਨਕਦੀ ਅਤੇ ਸੋਨਾ ਬਰਾਮਦ ਹੋਇਆ। 

ਇਸ ਮਾਮਲੇ ਵਿੱਚ ਐੱਸ.ਪੀ. ਦਿਹਾਤੀ ਸੁਰੇਸ਼ ਚੰਦ ਰਾਵਤ ਨੇ ਕਿਹਾ ਕਿ ਇਨਪੁੱਟ ਦੇ ਆਧਾਰ ‘ਤੇ ਆਮਦਨ ਕਰ ਵਿਭਾਗ ਅਤੇ ਮਾਂਟ ਪੁਲਸ ਨੇ ਸਵਿਫਟ ਕਾਰ ਵਿੱਚੋਂ 1 ਕਰੋੜ, 49 ਲੱਖ ਰੁਪਏ ਅਤੇ ਲਗਭਗ ਅੱਧਾ ਕਿਲੋ ਸੋਨਾ ਬਰਾਮਦ ਕੀਤਾ ਹੈ। ਪੈਸੇ ਅਤੇ ਸੋਨਾ ਬਰਾਮਦ ਹੋਣ ਤੋਂ ਬਾਅਦ ਚਾਂਦੀ ਦੇ ਕਾਰੋਬਾਰੀ ਦੀਪਕ ਖੰਡੇਲਵਾਲ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ। ਨੋਟਿਸ ਦੇ ਕੇ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ। ਟੀਮ ਵਿੱਚ ਆਮਦਨ ਕਰ ਅਧਿਕਾਰੀ ਲੋਕੇਸ਼ ਉਤਪ੍ਰੇਤੀ, ਆਮਦਨ ਕਰ ਇੰਸਪੈਕਟਰ ਰੰਜਨ ਸੈਣੀ, ਘਣਸ਼ਿਆਮ ਰਾਠੌਰ, ਸੰਦੀਪ ਗੁਪਤਾ, ਸ਼ਿਵਮ ਸ਼੍ਰੀਵਾਸਤਵ ਸ਼ਾਮਲ ਸਨ।

By Rajeev Sharma

Leave a Reply

Your email address will not be published. Required fields are marked *