ਕਾਂਗਰਸ ਵਿਧਾਇਕ ਰਾਣਾ ਗੁਰਜੀਤ ਖਿਲਾਫ਼ ED ਦਾ ਐਕਸ਼ਨ!

ਨੈਸ਼ਨਲ ਟਾਈਮਜ਼ ਬਿਊਰੋ :- ਇਨਫੋਰਸਮੈਂਟ ਡਾਇਰੈਕਟੋਰੇਟ (ਈ.ਡੀ.) ਨੇ ਕਾਂਗਰਸੀ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਕੰਪਨੀ ਰਾਣਾ ਸ਼ੂਗਰਜ਼ ਲਿਮਟਿਡ ਦੀ 22.02 ਕਰੋੜ ਰੁਪਏ ਦੀ ਅਚੱਲ ਜਾਇਦਾਦ ਜ਼ਬਤ ਕਰ ਲਈ ਹੈ। ਇਹ ਕਾਰਵਾਈ ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ), 1999 ਦੀ ਧਾਰਾ 37ਏ ਤਹਿਤ ਕੀਤੀ ਗਈ।

ਈ.ਡੀ. ਮੁਤਾਬਕ ਕਪੂਰਥਲਾ ਤੋਂ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਕੰਪਨੀ ਨੇ ਫੇਮਾ ਦੀ ਉਲੰਘਣਾ ਕਰਦਿਆਂ ਵਿਦੇਸ਼ ‘ਚ ਗ਼ੈਰ-ਕਾਨੂੰਨੀ ਢੰਗ ਨਾਲ ਵਿਦੇਸ਼ੀ ਮੁਦਰਾ ਰੱਖੀ। ਜਾਂਚ ਦੌਰਾਨ ਪਤਾ ਲੱਗਾ ਕਿ ਕੰਪਨੀ ਨੇ ਗਲੋਬਲ ਡਿਪਾਜਟਰੀ ਰਸੀਦਾਂ (GDRs) ਜਾਰੀ ਕਰਕੇ ਪ੍ਰਾਪਤ ਰਕਮ ਭਾਰਤ ਨਹੀਂ ਲਿਆਂਦੀ ਅਤੇ 2.56 ਮਿਲੀਅਨ ਡਾਲਰ (22.02 ਕਰੋੜ ਰੁਪਏ) ਦੀ ਰਕਮ ਵਿਦੇਸ਼ ‘ਚ ਹੀ ਰੱਖੀ।

ਇਹ ਮਾਮਲਾ ਪਿਛਲੇ ਕੁਝ ਸਮਿਆਂ ਤੋਂ ਜਾਂਚ ਅਧੀਨ ਚਲ ਰਿਹਾ ਹੈ। ਦੋ ਮਹੀਨੇ ਪਹਿਲਾਂ ਇਨਕਮ ਟੈਕਸ ਵਿਭਾਗ ਨੇ ਰਾਣਾ ਗੁਰਜੀਤ ਸਿੰਘ ਦੇ ਟਿਕਾਣਿਆਂ ‘ਤੇ ਛਾਪੇਮਾਰੀ ਕੀਤੀ ਸੀ। ਪਿਛਲੇ ਮਹੀਨੇ ਭੁਲੱਥ ਤੋਂ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਦੀ 3.82 ਕਰੋੜ ਦੀ ਜਾਇਦਾਦ ਵੀ ਈ.ਡੀ. ਵਲੋਂ ਅਟੈਚ ਕੀਤੀ ਗਈ ਸੀ।ਇਸ ਮਾਮਲੇ ਦੀ ਅਗਲੀ ਜਾਂਚ ਜਾਰੀ ਹੈ, ਅਤੇ ਸੰਭਵ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹੋਰ ਵੱਡੇ ਖੁਲਾਸੇ ਹੋਣ।

By Gurpreet Singh

Leave a Reply

Your email address will not be published. Required fields are marked *