ਈਡੀ ਵੱਲੋਂ ਕੰਪਨੀ ਦੀਆਂ ਕੁਰਕ ਕੀਤੀਆਂ 6 ਜਾਇਦਾਦਾਂ ਬੈਂਕਾਂ ਨੂੰ ਸੌਂਪੀਆਂ

ਨੈਸ਼ਨਲ ਟਾਈਮਜ਼ ਬਿਊਰੋ :- Enforcement Directorate ਦੇ ਜਲੰਧਰ ਜੋਨਲ ਦਫ਼ਤਰ ਨੇ ਨਿਵੇਸ਼ਕਾਂ ਨਾਲ ਕਰੋੜਾਂ ਦੀ ਠੱਗੀ ਕਰਨ ਵਾਲੀ ਕੰਪਨੀ M/s Nature Heights Infra Limited ਖ਼ਿਲਾਫ਼ ਵੱਡੀ ਕਾਰਵਾਈ ਕੀਤੀ ਹੈ। ਈਡੀ ਨੇ Prevention of Money Laundering Act (PMLA) ਅਧੀਨ ਮੋਹਾਲੀ ਦੀ ਵਿਸ਼ੇਸ਼ ਅਦਾਲਤ ਦੇ ਹੁਕਮਾਂ ‘ਤੇ ਕੰਪਨੀ ਦੀਆਂ ਕੁਰਕ ਕੀਤੀਆਂ 6 ਜਾਇਦਾਦਾਂ ਬੈਂਕਾਂ ਨੂੰ ਵਾਪਸ ਸੌਂਪ ਦਿੱਤੀਆਂ ਹਨ।

ਉਨ੍ਹਾਂ ਦੀ ਸਰਕਾਰੀ ਕੀਮਤ ਲਗਭਗ 20.21 ਕਰੋੜ ਹੋਣ ਦਾ ਅਨੁਮਾਨ ਹੈ, ਜਦੋਂ ਕਿ ਮੌਜੂਦਾ ਬਾਜ਼ਾਰ ਮੁੱਲ ਲਗਪਗ 50 ਕਰੋੜ ਹੋਣ ਦਾ ਅਨੁਮਾਨ ਹੈ। ਇਹ ਸਾਰੀਆਂ ਵਪਾਰਕ ਜਾਇਦਾਦਾਂ ਪੰਜਾਬ ਦੇ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਵਿੱਚ ਸਥਿਤ ਹਨ।

ਇਹ ਜਾਇਦਾਦਾਂ ਦੋ ਬੈਂਕਾਂ—State Bank of Patiala ਅਤੇ Catholic Syrian Bank—ਨੂੰ ਸੌਂਪੀਆਂ ਗਈਆਂ ਹਨ, ਤਾਂ ਜੋ ਨਿਵੇਸ਼ਕਾਂ ਦੇ ਨੁਕਸਾਨ ਦੀ ਭਰਪਾਈ ਹੋ ਸਕੇ।

ਠੱਗੀ ਦਾ ਖੁਲਾਸਾ ਕਿਵੇਂ ਹੋਇਆ?

ਈਡੀ ਦੀ ਜਾਂਚ ਪੰਜਾਬ ਪੁਲਿਸ ਵੱਲੋਂ ਦਰਜ ਕੀਤੀਆਂ ਕਈ ਐਫਆਈਆਰਾਂ ਦੇ ਆਧਾਰ ‘ਤੇ ਸ਼ੁਰੂ ਹੋਈ ਸੀ। ਜਾਂਚ ਦੌਰਾਨ ਸਾਹਮਣੇ ਆਇਆ ਕਿ ਮੁੱਖ ਦੋਸ਼ੀ ਨੀਰਜ ਥਤਈ ਉਰਫ਼ ਨੀਰਜ ਅਰੋੜਾ ਅਤੇ ਉਸਦੀ ਕੰਪਨੀ ਨੇ ਨਿਵੇਸ਼ਕਾਂ ਨੂੰ ਜ਼ਮੀਨ ਦੇਣ ਦੇ ਨਾਂ ‘ਤੇ ਕਰੋੜਾਂ ਰੁਪਏ ਇਕੱਠੇ ਕੀਤੇ।

ਇਕੱਠੀ ਕੀਤੀ ਗਈ ਰਕਮ ਨਾਲ ਆਪਣੇ ਅਤੇ ਕੰਪਨੀ ਦੇ ਨਾਂ ‘ਤੇ ਜਾਇਦਾਦਾਂ ਖਰੀਦੀਆਂ ਗਈਆਂ, ਜਦਕਿ ਨਿਵੇਸ਼ਕਾਂ ਨੂੰ ਨਾ ਤਾਂ ਜ਼ਮੀਨ ਮਿਲੀ ਅਤੇ ਨਾ ਹੀ ਪੈਸੇ ਵਾਪਸ ਕੀਤੇ ਗਏ। ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਧੋਖਾਧੜੀ ਦੀ ਰਕਮ ਨਿੱਜੀ ਖਰਚਿਆਂ ਅਤੇ ਬੇਨਾਮੀ ਸੰਪਤੀਆਂ ਬਣਾਉਣ ‘ਤੇ ਲਗਾਈ ਗਈ।

By Gurpreet Singh

Leave a Reply

Your email address will not be published. Required fields are marked *