ਜ਼ੀਰਕਪੁਰ ਰਾਜਪੁਰਾ ਰੋੜ ਤੇ ਗਿਆਨ ਸਾਗਰ ਹਸਪਤਾਲ ਤੇ ਈ ਡੀ ਦੀ ਰੇਡ

ਮੋਹਾਲੀ (ਬਨੂੜ) 15 ਅਪ੍ਰੈਲ, ਨੈਸ਼ਨਲ ਟਾਈਮਜ਼ ਬਿਊਰੋ :- ਜ਼ੀਰਕਪੁਰ ਰਾਜਪੁਰਾ ਤੇ ਬਨੂੰੜ ਵਿੱਚ ਪੇਦੇ ਕੌਮੀ ਮਾਰਗ ਤੇ ਸਥਿਤ ਗਿਆਨ ਸਾਗਰ ਮੈਡੀਕਲ ਕਾਲਜ ਅਤੇ ਹਸਪਤਾਲ ਤੇ ਈ ਡੀ ਦੀ ਟੀਮ ਵੱਲੋਂ ਰੇਡ ਕੀਤੀ ਗਈ ਹੈ। ਜਾਣਕਾਰੀ ਅਨੁਸਾਰ ਇਹ ਟੀਮ ਸਵੇਰੇ ਸਾਢੇ 9 ਵਜੇ ਦੇ ਕਰੀਬ ਹਸਪਤਾਲ ਵਿੱਚ ਹਰਿਆਣਾ ਨੰਬਰ ਦੀਆਂ ਦੋ ਗੱਡੀਆਂ ਵਿੱਚ ਸਵਾਰ ਹੋ ਕੇ ਪਹੁੰਚੀ। ਟੀਮ ਨੇ ਹਸਪਤਾਲ ਦਾ ਰਿਕਾਰਡ ਆਪਣੇ ਕਬਜ਼ੇ ਵਿੱਚ ਲੈ ਕੇ ਜਾਚ ਸ਼ੁਰੂ ਕਰ ਦਿੱਤੀ ਗਈ ਹੈ ਅਤੇ ਇਸ ਰੇਡ ਬਾਰੇ ਪ੍ਰਬੰਧਕਾਂ ਨੂੰ ਪਤਾ ਲੱਗਣ ਤੇ ਉਹ ਹਸਪਤਾਲ ਵਿਚੋਂ ਰਫੂਚੱਕਰ ਹੋ ਗਏ। ਇਸ ਟੀਮ ਵਿਚ 8 ਤੋਂ 10 ਮੈਂਬਰ ਸ਼ਾਮਲ ਹਨ ਜੋ ਕਿ ਖਬਰ ਲਿਖੇ ਜਾਣ ਤੱਕ ਰਿਕਾਰਡ ਦੀ ਜਾਂਚ ਕਰ ਰਹੇ ਸਨ। ਹਸਪਤਾਲ ਵਿੱਚ ਮੀਡੀਆ ਦੇ ਦਾਖਲੇ ਤੇ ਪਾਬੰਦੀ ਲਗਾਈ ਗਈ ਹੈ ਅਤੇ ਹਰੇਕ ਵਿਅਕਤੀ ਨੂੰ ਪੁੱਛ ਗਿੱਛ ਕਰਨ ਉਪਰੰਤ ਹੀ ਅੰਦਰ ਜਾਣ ਦਿੱਤਾ ਜਾ ਰਿਹਾ ਹੈ। ਦੱਸਣਯੋਗ ਹੈ ਕਿ ਗਿਆਨ ਸਾਗਰ ਹਸਪਤਾਲ ਪਹਿਲਾਂ ਵੀ ਵਿਵਾਦਾਂ ਵਿੱਚ ਘਿਰੀਆ ਹੋਣ ਕਾਰਨ ਬੰਦ ਹੋ ਗਿਆ ਸੀ ਅਤੇ ਹੁਣ ਦੁਬਾਰਾ ਚਾਲੂ ਹੋ ਗਿਆ ਹੈ। ਟੀਮ ਪਹੁੰਚਣ ਤੇ ਹੁਣ ਦੁਬਾਰਾ ਵਿਵਾਦਾਂ ਵਿੱਚ ਘਿਰਦਾ ਨਜ਼ਰ ਆ ਰਿਹਾ ਹੈ।

By Gurpreet Singh

Leave a Reply

Your email address will not be published. Required fields are marked *