ਗੁਰਪ੍ਰੀਤ ਸਿੰਘ :- ਮਾਣਯੋਗ ਹਾਈ ਕਰਟ ਦੇ ਹੁਕਮਾਂ ਮੁਤਾਬਕ ਬੈਲਟ ਪੇਪਰ ਉਤੇ ਕੈਮਰੇ ਦੀ ਦੇਖਰੇਖ ਵਿੱਚ ਡੇਰਾ ਬਾਬਾ ਨਾਨਕ ਬਲਾਕ ਸੰਮਤੀ ਦੀ ਚੇਅਰਮੈਨ ਦੀ ਚੋਣ ਅੱਜ ਐੱਸਡੀਐੱਮ ਦਫ਼ਤਰ ਵਿਖੇ ਕਰਵਾਈ ਗਈ, ਜਿਸ ਦੇ ਵਿੱਚ ਆਜ਼ਾਦ ਉਮੀਦਵਾਰ ਰਾਜਵਿੰਦਰ ਕੌਰ ਪਿੰਡ ਭਗਵਾਨਪੁਰ ਤੋਂ ਜੇਤੂ ਕਰਾਰ ਦਿੱਤੇ ਗਏ। ਕੁੱਲ 19 ਵੋਟਾਂ ਪੈਣੀਆਂ ਸਨ ਜਿਨ੍ਹਾਂ ਵਿੱਚੋਂ 11 ਵੋਟਾਂ ਆਜ਼ਾਦ ਬਲਾਕ ਸੰਮਤੀ ਮੈਂਬਰ ਰਾਜਵਿੰਦਰ ਕੌਰ ਨੂੰ ਤੇ ਛੇ ਵੋਟਾਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ ਪਈਆਂ ਤੇ ਰਾਜਵਿੰਦਰ ਕੌਰ ਪੰਜ ਵੋਟਾਂ ਨਾਲ ਜੇਤੂ ਕਰਾਰ ਦਿੱਤੇ ਗਏ।
ਉੱਥੇ ਹੀ ਰਾਜਵਿੰਦਰ ਕੌਰ ਦੇ ਵਕੀਲ ਕਰਨਜੀਤ ਸਿੰਘ ਤੇ ਉਨ੍ਹਾਂ ਦੇ ਸਾਥੀਆਂ ਨੇ ਦੱਸਿਆ ਕਿ 10 ਬਲਾਕ ਸੰਮਤੀ ਮੈਂਬਰਾਂ ਵੱਲੋਂ ਹਾਈ ਕੋਰਟ ਵਿੱਚ ਇੱਕ ਪਟੀਸ਼ਨ ਪਾਈ ਗਈ ਸੀ ਕਿ ਸਰਕਾਰ ਉੱਤੇ ਸ਼ੰਕਾ ਹੈ ਕਿ ਇਲੈਕਸ਼ਨ ਦੇ ਵਿੱਚ ਹੇਰਾ ਫੇਰੀ ਹੋ ਸਕਦੀ ਹੈ ਜਿਸ ਤੋਂ ਬਾਅਦ ਹਾਈ ਕੋਰਟ ਦਾ ਰੁੱਖ ਕਰਦਿਆਂ ਰਾਜਵਿੰਦਰ ਕੌਰ ਨੇ ਅਤੇ ਹੋਰ 10 ਮੈਂਬਰਾਂ ਨੇ ਹਾਈ ਕੋਰਟ ਦਾ ਰੁੱਖ ਕੀਤਾ। ਇਸ ਤੋਂ ਬਾਅਦ ਅਦਾਲਤ ਨੇ ਹੁਕਮ ਜਾਰੀ ਕਰਦੇ ਆ ਕਿਹਾ ਕਿ ਚੋਣ ਥਰੀ ਐਂਡ ਫੇਅਰ ਕਰਵਾਏ ਜਾਣਗੇ। ਇਸਦੇ ਬਾਅਦ ਕੈਮਰੇ ਦੀ ਦੇਖਰੇਖ ਅਤੇ ਬੈਲਟ ਪੇਪਰ ਉੱਤੇ ਚੋਣ ਪ੍ਰਕਿਰਿਆ ਹੋਈ।
ਅਦਾਲਤ ਨੇ ਇਸ ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਹੁਕਮ ਜਾਰੀ ਕੀਤਾ ਕਿ ਚੋਣ ਪ੍ਰਕਿਰਿਆ ਪੂਰੀ ਤਰ੍ਹਾਂ ਪਾਰਦਰਸ਼ੀ ਅਤੇ ਨਿਰਪੱਖ ਢੰਗ ਨਾਲ ਕਰਵਾਈ ਜਾਵੇ। ਇਸ ਦੇ ਤਹਿਤ ਕੈਮਰੇ ਦੀ ਨਿਗਰਾਨੀ ਅਤੇ ਬੈਲਟ ਪੇਪਰ ਰਾਹੀਂ ਵੋਟਿੰਗ ਕਰਵਾਈ ਗਈ। ਉੱਥੇ ਹੀ ਡੇਰਾ ਬਾਬਾ ਨਾਨਕ ਦੇ ਐੱਸਡੀਐੱਮ ਅਦਿਤਿਆ ਸ਼ਰਮਾ ਨੇ ਦੱਸਿਆ ਕਿ ਹਾਈ ਕੋਰਟ ਦੇ ਨਿਰਦੇਸ਼ਾਂ ਅਨੁਸਾਰ ਹੀ ਪੂਰੀ ਚੋਣ ਪ੍ਰਕਿਰਿਆ ਸੰਪੰਨ ਹੋਈ ਹੈ ਅਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੀ ਹਾਜ਼ਰੀ ਵਿੱਚ ਇਹ ਚੋਣ ਕਰਵਾਈ ਗਈ।
ਗੌਰਤਲਬ ਹੈ ਕਿ ਰਾਜਵਿੰਦਰ ਕੌਰ ਭਗਵਾਨਪੁਰਾ ਰਿਸ਼ਤੇ ਵਿੱਚ ਜੱਗੂ ਭਗਵਾਨਪੁਰੀਆ ਦੀ ਮਾਸੀ ਹੈ ਅਤੇ ਕਿਸੇ ਕੇਸ ਵਿੱਚ ਜੁਡੀਸ਼ੀਅਲ ਕਸੱਟਡੀ ਵਿੱਚ ਹਨ। ਅਦਾਲਤ ਦੇ ਹੁਕਮਾਂ ਉਤੇ ਭਾਰੀ ਪੁਲਿਸ ਫੋਰਸ ਦੀ ਨਿਗਰਾਨੀ ਵਿੱਚ ਜੇਲ੍ਹ ਤੋਂ ਚੋਣ ਪ੍ਰਕਿਰਿਆ ਲਈ ਲਿਆਂਦਾ ਗਿਆ।
