ਹੁਣ ਦਿੱਲੀ ਦੀਆਂ ਚਾਰ ਅਦਾਲਤਾਂ ਅਤੇ ਦੋ CRPF ਸਕੂਲਾਂ ਨੂੰ ਬੰਬ ਧਮਾਕਿਆਂ ਦੀ ਈਮੇਲ ਧਮਕੀ, ਸੁਰੱਖਿਆ ਏਜੰਸੀਆਂ ਹਾਈ ਅਲਰਟ ‘ਤੇ

ਨੈਸ਼ਨਲ ਟਾਈਮਜ਼ ਬਿਊਰੋ :- ਦਿੱਲੀ ਵਿੱਚ ਲਾਲ ਕਿਲ੍ਹਾ ਨੇੜੇ ਹਾਲੀਆ ਬਲਾਸਟ ਤੋਂ ਬਾਅਦ ਤਣਾਅਪੂਰਨ ਮਾਹੌਲ ਹੋਰ ਗੰਭੀਰ ਹੋ ਗਿਆ ਹੈ। ਅੱਜ ਸ਼ਹਿਰ ਦੀਆਂ ਚਾਰ ਮੁੱਖ ਅਦਾਲਤਾਂ—ਸਾਕੇਤ, ਪਟਿਆਲਾ ਹਾਉਸ, ਤੀਸ ਹਜ਼ਾਰੀ ਅਤੇ ਰੋਹਿਨੀ ਨਾਲ ਹੀ ਦਵਾਰਕਾ ਅਤੇ ਪ੍ਰਸ਼ਾਂਤ ਵਿਹਾਰ ਸਥਿਤ ਦੋ CRPF ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ ਇੱਕ ਈਮੇਲ ਰਾਹੀਂ ਭੇਜੀ ਗਈ। ਇਹ ਈਮੇਲ ਜੈਸ਼-ਏ-ਮੁਹੰਮਦ ਦੇ ਨਾਂ ‘ਤੇ ਭੇਜੀ ਗਈ ਦੱਸਿਆ ਜਾ ਰਿਹਾ ਹੈ, ਜਿਸ ਨੇ ਸੁਰੱਖਿਆ ਏਜੰਸੀਆਂ ਨੂੰ ਤੁਰੰਤ ਚੁਕੰਨਾ ਕਰ ਦਿੱਤਾ।

ਧਮਕੀ ਸੰਦੇਸ਼ ਵਿੱਚ ਕਿਹਾ ਗਿਆ ਹੈ ਕਿ ਕੋਰਟ ਕੈਂਪਸਾਂ ‘ਚ ਵੱਡਾ ਧਮਾਕਾ ਕੀਤਾ ਜਾ ਸਕਦਾ ਹੈ। ਇਸ ਦੇ ਬਾਅਦ ਡੌਗ ਸਕਵਾਡ ਅਤੇ ਬੰਬ ਡਿਸਪੋਜ਼ਲ ਟੀਮਾਂ ਨੇ ਸਾਰੇ ਕੰਪਲੈਕਸਾਂ ਦੀ ਗਹਿਰਾਈ ਨਾਲ ਚੈਕਿੰਗ ਸ਼ੁਰੂ ਕਰ ਦਿੱਤੀ। ਸਥਿਤੀ ਇਸ ਲਈ ਵੀ ਸੰਵੇਦਨਸ਼ੀਲ ਮੰਨੀ ਜਾ ਰਹੀ ਹੈ ਕਿਉਂਕਿ ਅੱਜ ਪਟਿਆਲਾ ਹਾਉਸ ਕੋਰਟ ਵਿੱਚ ਦਿੱਲੀ ਬਲਾਸਟ ਕੇਸ ਦੇ ਇੱਕ ਦੋਸ਼ੀ ਦੀ ਪੇਸ਼ੀ ਨਿਰਧਾਰਿਤ ਸੀ।

ਖ਼ਬਰ ਲਿਖੇ ਜਾਣ ਤੱਕ ਕਿਸੇ ਵੀ ਸਥਾਨ ਤੋਂ ਸ਼ੱਕੀ ਸਮੱਗਰੀ ਨਹੀਂ ਮਿਲੀ, ਪਰ ਸੁਰੱਖਿਆ ਘੇਰਾ ਪਹਿਲਾਂ ਨਾਲੋਂ ਕਿਤੇ ਵੱਧ ਕੱਸਿਆ ਗਿਆ ਹੈ।

By Rajeev Sharma

Leave a Reply

Your email address will not be published. Required fields are marked *