‘ਹਰੇਕ ਹਿੰਦੂ ਨੂੰ ਪੈਦਾ ਕਰਨੇ ਚਾਹੀਦੇ 3-4 ਬੱਚੇ’, ਮਹਿਲਾ ਭਾਜਪਾ ਆਗੂ ਦਾ ਵੱਡਾ ਬਿਆਨ

ਅਮਰਾਵਤੀ – ਭਾਜਪਾ ਦੀ ਮਹਿਲਾ ਆਗੂ ਨਵਨੀਤ ਰਾਣਾ ਵਲੋਂ ਬੱਚਿਆਂ ਨੂੰ ਲੈ ਕੇ ਇਕ ਵੱਡਾ ਬਿਆਨ ਦਿੱਤਾ ਗਿਆ ਹੈ। ਉਨ੍ਹਾਂ ਕਿਹਾ ਹੈ ਕਿ ਹਿਦੁਸਤਾਨ ਨੂੰ ਬਚਾਉਣ ਲਈ ਹਰ ਹਿੰਦੂ ਨੂੰ ਘੱਟੋ-ਘੱਟ 3-4 ਬੱਚੇ ਪੈਦਾ ਕਰਨੇ ਚਾਹੀਦੇ ਹਨ। ਸਾਬਕਾ ਸੰਸਦ ਮੈਂਬਰ ਰਾਣਾ ਨੇ ਮੰਗਲਵਾਰ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਮੈਂ ਸਾਰੇ ਹਿੰਦੂਆਂ ਨੂੰ ਅਪੀਲ ਕਰਦੀ ਹਾਂ। ਸੁਣੋ, ‘ਉਹ ਲੋਕ’ ਖੁੱਲ੍ਹ ਕੇ ਕਹਿੰਦੇ ਹਨ ਕਿ ਸਾਡੀਆਂ 4 ਪਤਨੀਆਂ ਤੇ 19 ਬੱਚੇ ਹਨ। ਮੇਰਾ ਸੁਝਾਅ ਹੈ ਕਿ ਹਰ ਹਿੰਦੂ ਦੇ ਘੱਟੋ-ਘੱਟ 3 ਜਾਂ 4 ਬੱਚੇ ਹੋਣੇ ਚਾਹੀਦੇ ਹਨ।

ਰਾਣਾ ਨੇ ਇਕ ਸਵਾਲ ਦੇ ਜਵਾਬ ’ਚ ਕਿਹਾ ਕਿ ਮੈਨੂੰ ਨਹੀਂ ਪਤਾ ਕਿ ਉਹ ਮੌਲਾਨਾ ਹੈ ਜਾਂ ਕੋਈ ਹੋਰ ਪਰ ਉਸ ਨੇ ਕਿਹਾ ਹੈ ਕਿ ਮੇਰੇ 19 ਬੱਚੇ ਤੇ 4 ਪਤਨੀਆਂ ਹਨ। ਮੈਂ ਅਜੇ 30 ਦੀ ਗਿਣਤੀ ਤੱਕ ਨਹੀਂ ਪਹੁੰਚ ਸਕਿਆ। ਉਨ੍ਹਾਂ ਕਿਹਾ ਕਿ ਜੇ ‘ਉਹ’ ਵੱਡੀ ਗਿਣਤੀ ’ਚ ਬੱਚੇ ਪੈਦਾ ਕਰ ਕੇ ਹਿਦੁਸਤਾਨ ਨੂੰ ‘ਪਾਕਿਸਤਾਨ’ ਵਿਚ ਬਦਲਣਾ ਚਾਹੁੰਦੇ ਹਨ ਤਾਂ ਸਾਨੂੰ ਸਿਰਫ਼ ਇਕ ਬੱਚੇ ਨਾਲ ਸੰਤੁਸ਼ਟ ਕਿਉਂ ਰਹਿਣਾ ਚਾਹੀਦਾ ਹੈ? ‘ਸਾਨੂੰ ਵੀ 3 ਤੋਂ 4 ਬੱਚੇ ਪੈਦਾ ਕਰਨੇ ਚਾਹੀਦੇ ਹਨ। ਨਵਨੀਤ ਰਾਣਾ ਨੇ ਮੁੰਬਈ ਨਗਰ ਨਿਗਮ ਦੀਆਂ ਚੋਣਾਂ ਲਈ ਊਧਵ ਠਾਕਰੇ ਦੀ ਅਗਵਾਈ ਵਾਲੀ ਸ਼ਿਵ ਸੈਨਾ ਤੇ ਰਾਜ ਠਾਕਰੇ ਦੀ ਅਗਵਾਈ ਵਾਲੀ ਮਹਾਰਾਸ਼ਟਰ ਨਵਨਿਰਮਾਣ ਸੇਨਾ ਦਰਮਿਅਾਨ ਗੱਠਜੋੜ ਦੀ ਸੰਭਾਵਨਾ ਨੂੰ ਅਹਿਮੀਅਤ ਨਹੀਂ ਦਿੱਤੀ।

By Rajeev Sharma

Leave a Reply

Your email address will not be published. Required fields are marked *