ਨੈਸ਼ਨਲ ਟਾਈਮਜ਼ ਬਿਊਰੋ :- ਅੰਮ੍ਰਿਤਸਰ ਦੇ ਪਿਛੋਰੀ ਕੈਂਪ ਵਿੱਚ ਰਹਿਣ ਵਾਲੇ ਪਰਿਵਾਰ ਅਤੇ ਐਕਸਾਈਜ਼ ਵਿਭਾਗ ਦੇ ਅਧਿਕਾਰੀਆਂ ‘ਚ ਹੰਗਾਮਾ ਹੋ ਗਿਆ। ਇਹ ਹੰਗਾਮਾ ਉਸ ਸਮੇਂ ਵਧਿਆ ਜਦੋਂ ਐਕਸਾਈਜ਼ ਅਧਿਕਾਰੀਆਂ ਨੇ ਕੈਂਪ ਵਿੱਚ ਛਾਪਾ ਮਾਰਿਆ। ਇਸ ਦੌਰਾਨ ਇੱਕ ਔਰਤ ਅਤੇ ਇੱਕ ਕੁੜੀ ਗੰਭੀਰ ਤੌਰ ‘ਤੇ ਜ਼ਖਮੀ ਹੋ ਗਈਆਂ।
ਤਨਿਸ਼ਾ ਨਾਮ ਦੀ ਕੁੜੀ ਨੇ ਆਪਣੀ ਮਾਂ ਦੇ ਨਾਲ ਘਰ ਵਿੱਚ ਅਚਾਨਕ ਹੋਏ ਹਮਲੇ ਦੀ ਸ਼ਿਕਾਇਤ ਕੀਤੀ। ਉਸਨੇ ਦੱਸਿਆ ਕਿ 15 ਤੋਂ 20 ਐਕਸਾਈਜ਼ ਕਰਮਚਾਰੀਆਂ ਵੱਲੋਂ ਉਸਦੇ ਘਰ ‘ਤੇ ਦਾਖਲ ਹੋ ਕੇ ਉਸ ਨੂੰ ਹਥਿਆਰ ਨਾਲ ਜ਼ਖ਼ਮੀ ਕੀਤਾ ਗਿਆ। ਤਨਿਸ਼ਾ ਨੇ ਪੁਲਸ ਪ੍ਰਸ਼ਾਸਨ ਤੋਂ ਇਨਸਾਫ ਦੀ ਮੰਗ ਕੀਤੀ ਹੈ। ਇਸ ਸੰਬਧੀ ਜਾਣਕਾਰੀ ਦਿੰਦਿਆਂ ਥਾਣਾ ਛੇਹਰਟਾ ਦੇ ਐੱਸ. ਐੱਚ.ਓ. ਵਿਨੋਦ ਸ਼ਰਮਾ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕੀਤੀ ਜਾਵੇਗੀ।
