ਗੁਰਦਾਸਪੁਰ ਚ ਧਮਾਕਿਆਂ ਦੀ ਗੂੰਜ, ਖੇਤ ‘ਚ ਬਣਿਆ 15 ਫੁੱਟ ਡੂੰਘਾ ਟੋਆ !

ਨੈਸ਼ਨਲ ਟਾਈਮਜ਼ ਬਿਊਰੋ :- ਜ਼ਿਲ੍ਹੇ ਦੇ ਪਿੰਡ ਚਿਚਰਾ ਵਿੱਚ ਸਵੇਰੇ ਲਗਪਗ 4:45 ਵਜੇ ਇੱਕ ਵੱਡਾ ਧਮਾਕਾ ਹੋਇਆ। ਪਿੰਡ ਦੇ ਇੱਕ ਖਾਲੀ ਖੇਤ ਵਿੱਚ 40 ਫੁੱਟ ਲੰਬਾ ਅਤੇ 15 ਫੁੱਟ ਡੂੰਘਾ ਟੋਆ ਬਣ ਗਿਆ। ਇਸ ਧਮਾਕੇ ਦੀ ਆਵਾਜ਼ ਸੁਣ ਕੇ ਪਿੰਡ ਦੇ ਲੋਕ ਡਰ ਗਏ ਅਤੇ ਤਿੰਨ ਤੋਂ ਚਾਰ ਕਿਲੋਮੀਟਰ ਦੇ ਖੇਤਰ ਵਿੱਚ ਲੋਕਾਂ ਦੇ ਘਰਾਂ ਦੀਆਂ ਖਿੜਕੀਆਂ ਦੇ ਸ਼ੀਸ਼ੇ ਟੁੱਟ ਗਏ।
ਪਿੰਡ ਛਿਛਰਾ ਵਿੱਚ ਰਾਤ ਨੂੰ ਚਾਰ ਧਮਾਕਿਆਂ ਦੀ ਆਵਾਜ਼ ਸੁਣਾਈ ਦਿੱਤੀ। ਸਰਪੰਚ ਸੁਖਦੇਵ ਸਿੰਘ ਅਨੁਸਾਰ ਪਿੰਡ ਦੇ ਖੇਤਾਂ ਵਿੱਚ ਵੱਡੇ-ਵੱਡੇ ਟੋਏ ਹਨ। ਟੋਏ ਦੇ ਆਲੇ-ਦੁਆਲੇ ਇੱਕ ਬੰਬ ਵਰਗੀ ਚੀਜ਼ ਖਿੰਡੀ ਹੋਈ ਮਿਲੀ। ਇਸ ਸਬੰਧੀ ਪੁਲਿਸ ਨੂੰ ਸੂਚਿਤ ਕਰ ਦਿੱਤਾ ਗਿਆ ਹੈ।

By Gurpreet Singh

Leave a Reply

Your email address will not be published. Required fields are marked *