ਫੈਕਟਰੀ ਅਕਾਊਂਟੈਂਟ ਨੇ ਕੀਤੀ ਲੱਖਾਂ ਦੀ ਹੇਰਾਫੇਰੀ, ਆਪਣੇ ਅਤੇ ਪਿਓ ਦੇ ਖਾਤੇ ”ਚ ਟਰਾਂਸਫਰ ਕੀਤੀਆਂ ਪੇਮੈਂਟਾਂ

ਨੈਸ਼ਨਲ ਟਾਈਮਜ਼ ਬਿਊਰੋ :- ਜਿਸ ਫਰਮ ਤੋਂ ਰੋਜ਼ੀ-ਰੋਟੀ ਚਲਾਉਂਦਾ ਰਿਹਾ, ਉਸੇ ਫਰਮ ਨਾਲ ਲੱਖਾਂ ਦੀ ਧੋਖਾਧੜੀ ਕਰਨ ਵਾਲੇ ਇਕ ਅਕਾਊਂਟੈਂਟ ਅਤੇ ਉਸ ਦੇ ਪਿਓ ਖਿਲਾਫ ਥਾਣਾ ਕੂੰਮ ਕਲਾਂ ਦੀ ਪੁਲਸ ਨੇ ਮਾਮਲਾ ਦਰਜ ਕਰ ਕੇ ਉਸ ਦੀ ਭਾਲ ਸ਼ੁਰੂ ਕਰ ਦਿੱਤੀ ਹੈ। ਥਾਣਾ ਕੂੰਮ ਕਲਾਂ ਵਿਖੇ ਸ਼ਿਕਾਇਤ ਦਰਜ ਕਰਾਉਣ ਵਾਲੇ ਫੈਕਟਰੀ ਮੈਨੇਜਰ ਨਰਿੰਦਰ ਸਚਦੇਵਾ ਕੇ. ਡੀ. ਐੱਫ. ਪੀ. ਪ੍ਰਾਈਵੇਟ ਲਿਮ. ਕੰਪਨੀ ਕੂੰਮ ਕਲਾਂ ਨੇ ਦੱਸਿਆ ਕਿ ਪਲਵਿੰਦਰ ਸਿੰਘ ਨਾਗੋਰੀ ਪੁੱਤਰ ਲਖਵਿੰਦਰ ਸਿੰਘ ਉਨ੍ਹਾਂ ਦੀ ਫੈਕਟਰੀ ’ਚ ਬਤੌਰ ਅਕਾਊਂਟੈਂਟ ਕੰਮ ਕਰਦਾ ਸੀ। ਪਲਵਿੰਦਰ ਸਿੰਘ ਨਾਗੋਰੀ ਲਗਭਗ 6 ਮਹੀਨੇ ਉਨ੍ਹਾਂ ਦੀ ਫੈਕਟਰੀ ’ਚ ਕੰਮ ਕਰਨ ਮਗਰੋਂ ਅਚਾਨਕ ਨੌਕਰੀ ਛੱਡ ਗਿਆ।

ਉਨਾਂ ਦੱਸਿਆ ਕਿ ਫੈਕਟਰੀ ’ਚ ਹੌਜ਼ਰੀ ਦਾ ਮਾਲ ਬਣਦਾ ਹੈ। ਉਨ੍ਹਾਂ ਦੀ ਇਕ ਕਾਰੋਬਾਰੀ ਪਾਰਟੀ, ਜਿਸ ਤੋਂ ਉਹ ਪਰਾਲੀ ਲੈਂਦੇ ਸਨ, ਜਿਨ੍ਹਾਂ ਕੁਝ ਸਮੇਂ ਬਾਅਦ ਆਪਣੀ ਪੇਮੈਂਟ ਬਕਾਇਆ ਹੋਣ ਲਈ ਸੁਨੇਹਾ ਭੇਜਿਆ ਤਾਂ ਉਨ੍ਹਾਂ ਨੇ ਆਪਣੀ ਅਕਾਊਂਟ ਸਟੇਟਮੈਂਟ ਚੈੱਕ ਕਰਵਾਈ ਤਾਂ ਪਤਾ ਲੱਗਿਆ ਕਿ ਉਨ੍ਹਾਂ ਨੂੰ ਦਿੱਤੇ ਜਾਣ ਵਾਲੀ ਪੇਮੈਂਟ ਤਾਂ ਅਕਾਊਂਟੈਂਟ ਨੇ ਆਪਣੇ ਖਾਤੇ ਅਤੇ ਆਪਣੇ ਪਿਤਾ ਲਖਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਨਿਊ ਸ਼ਿਮਲਾਪੁਰੀ ਦੇ ਖਾਤੇ ’ਚ ਲੱਖਾਂ ਦੀ ਟਰਾਂਸਫਰ ਕਰ ਲਈ, ਜਿਸ ਦੀ ਉਨ੍ਹਾਂ ਨੇ ਸ਼ਿਕਾਇਤ ਦਿੱਤੀ। ਇਸ ਸ਼ਿਕਾਇਤ ਦੀ ਪੜਤਾਲ ਕਰਨ ਉਪਰੰਤ ਥਾਣਾ ਕੂੰਮ ਕਲਾਂ ’ਚ ਪਲਵਿੰਦਰ ਸਿੰਘ ਨਾਗੋਰੀ ਪੁੱਤਰ ਲਖਵਿੰਦਰ ਸਿੰਘ ਅਤੇ ਲਖਵਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਨਿਊ ਸ਼ਿਮਲਾਪੁਰੀ ਲੁਧਿਆਣਾ ਖਿਲਾਫ ਲੱਖਾਂ ਰੁਪਏ ਦੀ ਧੋਖਾਦੇਹੀ ਦਾ ਮਾਮਲਾ ਦਰਜ ਕੀਤਾ ਗਿਆ ਹੈ।

By Gurpreet Singh

Leave a Reply

Your email address will not be published. Required fields are marked *