ਪੰਜਾਬ ਚ ਇਕ ਵਾਰ ਫਿਰ ਨਕਲੀ ਸ਼ਰਾਬ ਬਰਾਮਦ

ਨੈਸ਼ਨਲ ਟਾਈਮਜ਼ ਬਿਊਰੋ :- ਮਜੀਠਾ ਵਿਖੇ ਨਕਲੀ ਅਤੇ ਜ਼ਹਿਰੀਲੀ ਸ਼ਰਾਬ ਨਾਲ ਹੋਈਆਂ ਮੌਤਾਂ ਤੋਂ ਬਾਅਦ ਵੀ ਨਕਲੀ ਸ਼ਰਾਬ ਦਾ ਵਪਾਰ ਰੁਕਣ ਦਾ ਨਾਂ ਨਹੀਂ ਲੈ ਰਿਹਾ। ਕੁਝ ਦਿਨ ਪਹਿਲਾਂ ਫਤਾਹਪੁਰ ਇਲਾਕੇ ਵਿਚ ਪੁਲਸ ਨੇ ਨਕਲੀ ਸ਼ਰਾਬ ਦੇ 9 ਪੈਕੇਟ ਬਰਾਮਦ ਕੀਤੇ ਸਨ ਅਤੇ ਅੱਜ ਵੀ ਪੁਲਸ ਨੇ ਰੇਡ ਕਰਕੇ ਇੱਕ ਵਾਰ ਫਿਰ ਅੱਠ ਪੈਕੇਟ ਨਕਲੀ ਸ਼ਰਾਬ ਦੇ ਬਰਾਮਦ ਕੀਤੇ ਹਨ । ਸ਼ਰਾਬ ਵੇਚਣ ਵਾਲੇ ਨੂੰ ਪੁਲਸ ਨੇ ਗ੍ਰਿਫਤਾਰ ਕਰ ਲਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਐਕਸਾਈਜ਼ ਵਿਭਾਗ ਨਾਲ ਉਨ੍ਹਾਂ ਨੇ ਫਤਾਹਪੁਰ ਪਿੰਡ ‘ਚ ਰੇਡ ਕੀਤੀ ਅਤੇ ਬੀਰ ਸਿੰਘ ਨਾਮਕ ਵਿਅਕਤੀ ਘਰੋਂ ਨਜਾਇਜ਼ ਸ਼ਰਾਬ ਦੇ ਅੱਠ ਪੈਕੇਟ ਬਰਾਮਦ ਹੋਏ ਜੋ ਕਿ ਕਰੀਬ 40 ਬੋਤਲਾਂ ਸ਼ਰਾਬ ਸੀ।

ਪੁਲਸ ਨੇ ਬੀਰ ਸਿੰਘ ‘ਤੇ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਜਦੋਂ ਵੀ ਉਨ੍ਹਾਂ ਨੂੰ ਅਜਿਹੀ ਕਿਸੇ ਗੈਰਕਾਨੂੰਨੀ ਗਤੀਵਿਧੀ ਬਾਰੇ ਜਾਣਕਾਰੀ ਮਿਲਦੀ ਹੈ, ਉਹ ਇਸ ਤਰ੍ਹਾਂ ਦੇ ਅਪਰਾਧੀ ਕਾਰਵਾਈ ਨੂੰ ਰੋਕਣ ਲਈ ਕਦਮ ਚੁੱਕਦੇ ਹਨ। ਉਨ੍ਹਾਂ ਨੂੰ ਦੱਸਿਆ ਕਿ ਬੀਰ ਸਿੰਘ ਦਾ ਮੁੱਖ ਕੰਮ ਹੀ ਸ਼ਰਾਬ ਵੇਚਣਾ ਸੀ ਅਤੇ ਫਿਲਹਾਲ ਬੀਰ ਸਿੰਘ ‘ਤੇ ਅੱਠ ਪੈਕੇਟ ਨਕਲੀ ਸ਼ਰਾਬ ਦਾ ਮਾਮਲਾ ਦਰਜ ਕੀਤਾ ਜਾ ਰਿਹਾ।

ਇੱਥੇ ਜ਼ਿਕਰਯੋਗ ਹੈ ਕਿ ਮਜੀਠਾ ਵਿਖੇ ਨਕਲੀ ਸ਼ਰਾਬ ਨਾਲ 25 ਤੋਂ ਵੱਧ ਹੋਈਆਂ ਮੌਤਾਂ ਤੋਂ ਬਾਅਦ ਪੁਲਸ ਵੱਲੋਂ ਬਹੁਤ ਸਖਤਾਈ ਗਈ ਹੈ। ਇਨ੍ਹਾਂ ਨਕਲੀ ਸ਼ਰਾਬ ਵੇਚਣ ਵਾਲਿਆਂ ‘ਤੇ ਸ਼ਿਕੰਜਾ ਕੱਸਦੇ ਹੋਏ 18 ਲੋਕਾਂ ‘ਤੇ ਮਾਮਲਾ ਦਰਜ ਕਰਕੇ ਉਨ੍ਹਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਸੀ।

By Gurpreet Singh

Leave a Reply

Your email address will not be published. Required fields are marked *